ਗੁਰਦੁਆਰਾ ਨਾਨਕ ਝੀਰਾ ਬਿੰਦਰ ਕਮੇਟੀ ਦੇ ਪ੍ਰਧਾਨ ਡਾ. ਬਲਵੀਰ ਸਿੰਘ ਨੂੰ ਫਾਊਂਡੇਸ਼ਨ ਵੱਲੋਂ “ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ” ਪੁਸਤਕ ਭੇਂਟ ਕੀਤੀ
ਮੁੱਲਾਂਪੁਰ ਦਾਖਾ : ਕ੍ਰਿਸ਼ਨ ਕੁਮਾਰ ਬਾਵਾ : ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਮਹੱਤਤਾ ਰੱਖਦਾ ਅਸਥਾਨ ਨਾਨਕ ਝੀਰਾ ਬਿੰਦਰ (ਕਰਨਾਟਕਾ) ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਜੱਥੇ ਦੇ ਮੁੱਖ ਪ੍ਰਬੰਧਕ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਉਮਰਾਓ ਸਿੰਘ ਛ਼ੀਨਾ ਪ੍ਰਧਾਨ ਹਰਿਆਣਾ ਫਾਊਂਡੇਸ਼ਨ, ਗੁਲਜਿੰਦਰ ਸਿੰਘ ਲੁਹਾਰਾ ਨੇ ਨਾਨਕ ਝੀਰਾ ਪੁੱਜ ਕੇ ਵਿਸ਼ਵ ਨੂੰ ਜ਼ਿੰਦਗੀ ਜਿਉਣ ਦਾ ਸਬਕ ਸਿਖਾਉਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਇਤਿਹਾਸਿਕ ਅਸਥਾਨ ‘ਤੇ ਟੀਚਰ ਡੇਅ ਮਨਾਇਆ।
ਇਸ ਸਮੇਂ ਦਾਖਾ ਤੇ ਬਾਵਾ ਨੇ ਅੱਜ ਦੇ ਦਿਨ ਦੀ ਮਹੱਤਤਾ ‘ਤੇ ਰੌਸ਼ਨੀ ਪਾਈ। ਉਹਨਾਂ ਕਿਹਾ ਕਿ ਦੁਨੀਆਂ ਦੇ ਟੀਚਰ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਹਨ। ਇਸ ਸਮੇਂ ਗੁਰਦੁਆਰਾ ਨਾਨਕ ਝੀਰਾ ਬਿੰਦਰ ਕਰਨਾਟਕਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਬਲਵੀਰ ਸਿੰਘ ਨੂੰ “ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ” ਪੁਸਤਕ ਭੇਂਟ ਕੀਤੀ ਗਈ ਅਤੇ ਬਾਵਾ ਨੇ ਦੱਸਿਆ ਕਿ ਇਹ ਪੁਸਤਕ ਪਿਛਲੇ ਦਿਨੀ ਮੈਂ ਅਮਰੀਕਾ ਦੇ 11 ਗੁਰਦੁਆਰਾ ਸਾਹਿਬ ਅਤੇ ਇੱਕ ਚਰਚ ਵਿੱਚ ਰਿਲੀਜ਼ ਕੀਤੀ ਹੈ, ਜੋ ਤਿੰਨ ਭਾਸ਼ਾਵਾਂ ਵਿੱਚ ਹੈ। ਇਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਦੇ ਸ਼ਬਦ ਅਤੇ ਚਿੱਤਰ ਸੁਸ਼ੋਭਿਤ ਹਨ ਜੋ ਸਮੁੱਚੀ ਕੌਮ ਅਤੇ ਮਨੁੱਖਤਾ ਲਈ ਮਾਣ ਵਾਲੀ ਗੱਲ ਹੈ। ਇਸ ਸਮੇਂ ਡਾ. ਬਲਵੀਰ ਸਿੰਘ ਨੇ ਪੁਸਤਕ ਦੇ ਸੰਪਾਦਕ ਪ੍ਰੋ. ਅਨੁਰਾਗ ਸਿੰਘ ਅਤੇ ਆਰਟਿਸਟ ਆਰ.ਐਮ. ਸਿੰਘ ਨੂੰ ਵਧਾਈ ਦਿੱਤੀ ਜਿਨਾਂ ਨੇ ਵਿਸ਼ਵ ਨੂੰ ਵੱਡੀ ਦੇਣ ਦਿੱਤੀ ਹੈ।
ਇਸ ਸਮੇਂ ਪ੍ਰਦੀਪ ਸਿੰਘ ਵਰਕਿੰਗ ਕਮੇਟੀ ਮੈਂਬਰ ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਤਰਲੋਚਨ ਸਿੰਘ ਬਿਲਾਸਪੁਰ ਕਨਵੀਨਰ ਯਾਤਰਾ, ਰਣਜੀਤ ਸਿੰਘ ਮੈਨੇਜਰ, ਸਾਧੂ ਰਾਮ ਭੱਟਮਾਜਰਾ, ਕੈਪਟਨ ਬਲਵੀਰ ਸਿੰਘ, ਕਰਫੁਲ ਮਹੰਤ ਬਰਨਾਲਾ, ਨਿਰਮਲ ਸਿੰਘ, ਬੇਅੰਤ ਸਿੰਘ, ਸਵਰਨਜੀਤ ਕੌਰ ਸੱਗੂ, ਰਜਨੀ ਬਾਵਾ, ਬੇਟੀ ਸਰ ਕੌਰ, ਗੀਤਾ ਬਾਵਾ, ਬਲਜਿੰਦਰ ਕੌਰ ਛ਼ੀਨਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Thank you I have just been searching for information approximately this topic for a while and yours is the best I have found out so far However what in regards to the bottom line Are you certain concerning the supply