ਨਾਭਾ/ਭਾਦਸੋਂ 16 ਜੁਲਾਈ ( ਤਰੁਣ ਮਹਿਤਾਂ ) ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਸ਼ਹਿਰਾਂ ਦੇ ਵਿਕਾਸ਼ ਕਾਰਜਾਂ ਲਈ ਫੰਡ ਜਾਰੀ ਕੀਤੇ ਜਾ ਰਹੇ ਹਨ ਜਿਸ ਤਹਿਤ ਹਲਕਾ ਨਾਭਾ ਦੇ ਸਬ ਡਿਵੀਜ਼ਨ ਭਾਦਸੋ ਵਿਖੇ ਅੱਜ ਗੁਰਦੇਵ ਸਿੰਘ ਦੇਵ ਮਾਨ ਐਮ ਐਲ ਏ ਨਾਭਾ ਨੇ ਇੰਟਰਲੋਕਿੰਗ ਸੜਕ ਦਾ ਕੰਮ ਸ਼ੁਰੂ ਕਰਵਾਇਆਂ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਭਾਦਸੋਂ ਵਿੱਚ ਵੱਡੇ ਪੱਧਰ ਤੇ ਵਿਕਾਸ ਕਾਰਜ ਸ਼ੁਰੂ ਕਰਵਾਇਆ ਜਾਣਗੇ ਉਨ੍ਹਾਂ ਦੱਸਿਆ ਕਿ ਅੱਜ ਭਾਦਸੋਂ ਵਿਖੇ ਆਇਸ ਫੈਕਟਰੀ ਦੇ ਨਾਲ ਤਕਰੀਬਨ 3 ਲੱਖ ਰੁਪਏ ਦੀ ਲਾਗਤ ਨਾਲ ਸੜਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਉਨਾਂ ਕਿਹਾ ਕਿ ਉਹ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ ਇਸ ਮੌਕੇ ਉਨਾਂ ਦੇ ਨਾਲ ਬਰਜਿੰਦਰ ਸਿੰਘ ਈ ਉ ਭਾਦਸੋਂ , ਕੁਲਜਿੰਦਰ ਸਿੰਘ ਜੇ ਈ , ਕਪਲ ਮਾਨ , ਨਰਿੰਦਰ ਜੋਸ਼ੀ ਸਮਾਜ ਸੇਵਕ, ਰੁਪਿੰਦਰ ਸਿੰਘ ਪ੍ਰਧਾਨ ਟਰੱਕ ਯੂਨੀਅਨ ਭਾਦਸੋਂ , ਸਿਵ ਲਾਲ , ਪ੍ਰੋਫੈਸਰ ਰਜਿੰਦਰ ਸਿੰਘ ਮੋਹਲ , ਲੱਕੀ ਭਾਦਸੋ , ਮੈਡਮ ਜਸਵਿੰਦਰ ਕੌਰ ਭੁੱਲਰ , ਵਿੱਕੀ ਭਾਦਸੋ , ਕਾਲਾ ਕਿਤਾਬਾਂ ਵਾਲਾ ਅਤੇ ਹੋਰ ਆਹੁਦੇਦਾਰ ਮੋਜੂਦ ਸਨ।