ਨਵੀਂ ਦਿੱਲੀ : ਆਪਣਾ ਪੰਜਾਬ ਮੀਡੀਆ : ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਮਰੀਕੀ ਸੰਸਦ ਮੈਂਬਰਾਂ ਦੇ ਵਫ਼ਦ ਨੂੰ ਮਿਲੇ ਅਤੇ ਭਾਰਤ-ਅਮਰੀਕਾ ਆਲਮੀ ਰਣਨੀਤਕ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ਦੇ ਤਰੀਕਿਆਂ ’ਤੇ ਚਰਚਾ ਕੀਤੀ। ਵਫ਼ਦ ਦੀ ਅਗਵਾਈ ਭਾਰਤੀ ਅਮਰੀਕੀ ਸੰਸਦ ਮੈਂਬਰ ਰੋਅ ਖੰਨਾ ਅਤੇ ਸੰਸਦ ਮੈਂਬਰ ਮਾਈਕਲ ਵਾਲਟਜ਼ ਕਰ ਰਹੇ ਹਨ। ਅਮਰੀਕੀ ਕਾਨੂੰਨਸਾਜ਼ਾਂ ਦਾ ਵਫ਼ਦ ਲਾਲ ਕਿਲੇ ’ਤੇ ਆਜ਼ਾਦੀ ਦਿਹਾੜੇ ਮੌਕੇ ਸਮਾਗਮਾਂ ’ਚ ਸ਼ਾਮਿਲ ਹੋਇਆ ਸੀ। ਜੈਸ਼ੰਕਰ ਨੇ ‘ਐਕਸ’ ਖਾਤੇ ’ਤੇ ਕਿਹਾ, ‘‘ਅੱਜ ਅਮਰੀਕੀ ਸੰਸਦ ਦੇ ਵਫ਼ਦ ਨਾਲ ਚੰਗੀ ਗੱਲਬਾਤ ਹੋਈ। ਭਾਰਤ ਵਿੱਚ ਚੱਲ ਰਹੇ ਬਦਲਾਅ, ਖਾਸਕਰ ਬੇਹਤਰ ਪ੍ਰਸ਼ਾਸਨ ਦੇ ਨਤੀਜਿਆਂ ’ਤੇ ਚਰਚਾ ਕੀਤੀ ਗਈ।ਉਨ੍ਹਾਂ ਕਿਹਾ,‘‘ਸਾਡੀ ਵਧਦੀ ਦੁਵੱਲੀ ਭਾਈਵਾਲੀ ’ਤੇ ਵਿਚਾਰ ਵਟਾਂਦਰਾ ਕੀਤਾ ਗਿਆ।ਆਲਮੀ ਸਥਿਤੀ ਤੇ ਬਹੁਪੱਖੀ, ਖੇਤਰੀ ਤੇ ਆਲਮੀ ਮੁੱਦਿਆਂ ’ਤੇ ਸਹਿਯੋਗ ’ਤੇ ਦ੍ਰਿਸ਼ਟੀਕੋਣ ਵੀ ਸਾਂਝਾ ਕੀਤਾ।