ਨਾਭਾ : ਤਰੁਣ ਮਹਿਤਾਂ : ਨਾਭਾ ਦੀ ਸਮਾਜ ਸੇਵੀ ਸੰਸਥਾ ਨੇਕੀ ਦਾ ਦੁਆਰ ਸੰਚਾਲਕ ਮੈਡਮ ਡਾਕਟਰ ਸੁਨੀਤਾ ਗਰਗ ਦੀ ਟੀਮ ਵੱਲੋਂ ਗਲੋਬਲ ਡਿਫੈਂਸ ਸਕੂਲ ਵਿੱਚ ਤਕਰੀਬਨ 50 ਫਲਦਾਰ ਬੂਟੇ ਲਗਾਏ ਗਏ। ਇਸ ਮੌਕੇ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਡਾਕਟਰ ਸੁਨੀਤਾ ਗਰਗ, ਰਿਟਾਇਰਡ ਪ੍ਰਿੰਸੀਪਲ ਵੀਣਾ ਜੁਲਕਾ ਨੇ ਦੱਸਿਆ ਕਿ ਅੱਜ ਗਲੋਬਲ ਡਿਫੈਂਸ ਸਕੂਲ ਵਿੱਚ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਫਲਦਾਰ ਬੂਟੇ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਬੂਟੇ ਲਗਾਉਣ ਦਾ ਮਕਸਦ ਇਹ ਹੈ ਕਿ ਪੜ੍ਹਨ ਆਏਂ ਬੱਚਿਆਂ ਨੂੰ ਵੱਧ ਤੋਂ ਵੱਧ ਤਾਜੀ ਹਵਾ ਪ੍ਰਾਪਤ ਹੋ ਸਕੇ ਅਤੇ ਸਾਡੇ ਬੱਚੇ ਤਰੋਤਾਜ਼ਾ ਰਹਿਣ ਅਤੇ ਆਪਣੀ ਪੜਾਈ ਵੱਧੀਆ ਤਰੀਕੇ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਜਿਵੇਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਦਿਨੋਂ ਦਿਨ ਵਾਤਾਵਰਨ ਖਰਾਬ ਹੋ ਰਿਹਾ ਹੈ। ਅੱਤੇ ਗਰਮੀ ਕਾਰਨ ਆਕਸੀਜਨ ਦੀ ਬਹੁਤ ਜ਼ਿਆਦਾ ਕਮੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਮਾਜ ਸੇਵੀ ਸੰਸਥਾ ਨੇਕੀ ਦਾ ਦੁਆਰ ਵੱਲੋਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜ਼ੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਸ ਗਰਮੀ ਅਤੇ ਖਰਾਬ ਵਾਤਾਵਰਨ ਤੋਂ ਨਿਜਾਤ ਮਿਲ ਸਕੇ। ਉਨ੍ਹਾਂ ਕਿਹਾ ਕਿ ਸਾਡਾ ਇੱਕ-ਇੱਕ ਲਾਇਆ ਬੂਟਾ ਇੱਕ ਦਿਨ ਵੱਡਾ ਹੋ ਕੇ ਸੰਘਣੀ ਛਾਂ ਕਰੇਗਾ। ਜਿਵੇਂ ਕਿ ਸੱਚ ਸਿਆਣੇ ਕਹਿੰਦੇ ਹਨ ਕਿ “ਰੁੱਖ ਲਾ ਲਈਏ” ਧੀਆਂ ਨੂੰ ਬਚਾ ਲਈਏ” ਜੇ ਹੱਸਦਾ ਪੰਜਾਬ ਵੇਖਣਾ ਵਾਲੀ ਕਹਾਵਤ ਬਿਲਕੁਲ ਸੱਚ ਹੈ। ਇਸ ਸੋਚ ਤੇ ਸਾਨੂੰ ਪਹਿਰਾਂ ਦਿੰਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਇਸ ਮੌਕੇ ਤੇ ਡਾਕਟਰ ਸੁਨੀਤਾ ਗਰਗ,ਮੈਡਮ ਮਨੀਸ਼ਾ, ਰਿਟਾਇਰਡ ਪ੍ਰਿੰਸੀਪਲ ਵੀਣਾ ਜੁਲਕਾ, ਮੈਡਮ ਦਰਸ਼ਨਾਂ, ਮੈਡਮ ਸੰਤੋਸ਼, ਮੈਡਮ ਦੀਪਮਾਲਾ, ਮੈਡਮ ਮੋਨਿਕਾ, ਮੈਡਮ ਅੰਜਲੀ, ਮੈਡਮ ਮਨੀ ਗੁਪਤਾ,ਆਦਿ ਹਾਜ਼ਰ ਸਨ।