ਨਾਭਾ : (ਤਰੁਣ ਮਹਿਤਾਂ) ਨਾਭਾ , ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਿੱਚ ਵੱਡੇ ਪੱਧਰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਅੱਜ ਪੰਜਾਬ ਵਿਧਾਨ ਦੀ ਲੋਕ ਭਲਾਈ ਕਮੇਟੀ ਅਨੁਸੂਚਿਤ ਜਾਤੀਆਂ , ਅਨੁਸੂਚਿਤ ਕਬੀਲਿਆਂ ਅਤੇ ਪੱਛੜੀਆਂ ਸ਼੍ਰੇਣੀਆਂ ਕਮੇਟੀ ਦੇ ਮੈਂਬਰ ਗੁਰਦੇਵ ਸਿੰਘ ਦੇਵ ਮਾਨ ਵਿਧਾਇਕ ਨਾਭਾ ਅਤੇ ਕਮੇਟੀ ਦੇ ਦੂਜੇ ਮੈਂਬਰਾਂ ਵੱਲੋਂ ਵਿਧਾਨ ਸਭਾ ਦੀ ਹੱਦ ਦੇ ਅੰਦਰ ਬੂਟਾ ਲਾ ਕੇ ਸਭ ਨੂੰ ਇੱਕ ਰੁੱਖ ਲਾਉਣ ਤੇ ਉਸ ਦੀ ਸਾਂਭ ਸੰਭਾਲ ਕਰਕੇ ਉਸ ਨੂੰ ਵੱਡਾ ਹੋਣ ਤੱਕ ਦੀ ਜ਼ੁੰਮੇਵਾਰੀ ਨਾਲ ਸੇਵਾ ਨਿਭਾਉਣ ਦਾ ਸੁਨੇਹਾ ਦਿੱਤਾ ਇਸ ਮੌਕੇ ਵਿਧਾਇਕ ਦੇਵ ਮਾਨ ਨੇ ਹਰੇਕ ਵਿਅਕਤੀ ਨੂੰ ਹਰਿਆਲੀ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਚਾਹੀਦੇ ਹਨ ਇਸ ਮੌਕੇ ਡਾ ਰਵਜੋਤ ਚੇਅਰਮੈਨ ਕਮੇਟੀ ਅਤੇ ਐਮ ਐਲ ਏ ਸ਼ਾਮ ਚੁਰਾਸ਼ੀ , ਦਲਵੀਰ ਸਿੰਘ ਟੌਗ ਮੈਂਬਰ ਕਮੇਟੀ , ਐਮ ਐਲ ਏ ਬਾਬਾ ਬਕਾਲਾ , ਐਡਵੋਕੇਟ ਰਜਨੀਸ਼ ਦਈਆ ਮੈਂਬਰ ਕਮੇਟੀ , ਐਮ ਐਲ ਏ ਫਿਰੋਜ਼ਪੁਰ ਦਿਹਾਤੀ , ਡਾ ਨਛੱਤਰ ਪਾਲ ਮੈਂਬਰ ਕਮੇਟੀ ਐਮ ਐਲ ਏ ਨਵਾਂ ਸ਼ਹਿਰ ਅਤੇ ਇਲਾਵਾ ਵਿਧਾਨ ਸਭਾ ਦੇ ਮੁਲਾਜ਼ਮ ਵੀ ਹਾਜ਼ਰ ਸਨ ।