ਲੁਧਿਆਣਾ ਦਿਹਾਤੀ ਪੁਲਿਸ ਨੇ ਪੁਲਿਸ ਦੀ ਵਰਦੀ ਪਹਿਨ ਕੇ ਪੰਜਾਬ ਭਰ ਵਿਚ ਨਸ਼ੇ ਦੀ ਸਪਲਾਈ ਕਰਨ ਵਾਲੇ 3 ਤਸਕਰ ਕਾਬੂ ਕੀਤੇ ਹਨ। ਪੁਲਿਸ ਨੇ ਮੁਲਜ਼ਮਾਂ ਤੋਂ 54 ਕੁਇੰਟਲ ਚੂਰਾ ਪੋਸਤ, 4 ਪੁਲਿਸ ਦੀ ਵਰਦੀ, 2 ਗੈਰ-ਕਾਨੂੰਨੀ ਦੇਸੀ ਪਿਸਤੌਲ ਤੇ ਕਾਰਤੂਸ, 14 ਨੰਬਰ ਪਲੇਟ ਤੇ ਸਵਾ ਕਰੋੜ ਦੀ ਡਰੱਗ ਮਨੀ ਬਰਾਮਦ ਕਰਕੇ ਥਾਣਾ ਸਿੱਧਵਾਂ ਬੇਟ ਵਿਚ ਮਾਮਲਾ ਦਰਜ ਕਰ ਲਿਆ ਹੈ।
ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ ਉਰਫ ਤਾਰੀ ਵਾਸੀ ਪਿੰਡ ਢੁੱਡੀਕੇ ਮੋਗਾ, ਹਰਜਿੰਦਰ ਸਿੰਘ ਉਰਫ ਰਿੰਦੀ ਪਿੰਡ ਰਾਏਪੁਰ ਆਰੀਆ ਜਲੰਧਰ ਹਾਲ ਵਾਸੀ ਮੁੱਲਾਂਪੁਰ ਤੇ ਕਮਲਪ੍ਰੀਤ ਵਾਸੀ ਰੂਪਾ ਪੱਤੀ ਰੋਡੇ ਬਾਘਾਪੁਰਾਣਾ ਮੋਗਾ ਵਜੋਂ ਹੋਈ ਹੈ।