ਲੋਕ ਚੋਣਾਂ ਦੇ ਆਖ਼ਰੀ ਹਫ਼ਤੇ ‘ਚ ਲੁਧਿਆਣਾ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਪ੍ਰਚਾਰ ‘ਚ ਤੇਜ਼ੀ ਲਿਆਉਂਦੇ ਹੋਏ, ਵਿਧਾਨ ਸਭਾ ਹਲਕਾ ਜਗਰਾਉਂ ਦੇ ਵੱਖ-ਵੱਖ ਪਿੰਡਾਂ ‘ਚ ਰੋਡ ਸ਼ੋਅ ਕੱਢ ਕੇ ਚੋਣ ਮੁਹਿੰਮ ਨੂੰ ਭਖਾਇਆ, ਜਿੱਥੇ ਵੱਖ-ਵੱਖ ਪਿੰਡਾਂ ਰਾਮਗੜ੍ਹ ਭੁੱਲਰ, ਤੱਪੜ, ਸ਼ੇਰਪੁਰ ਕਲਾਂ, ਗ਼ਾਲਿਬ ਕਲਾਂ, ਪਿੰਡ ਲੀਲਾ ਮੇਘ ਸਿੰਘ, ਕਾਉਂਕੇ ਕਲਾਂ ਵਾਰਡ ਨੰਬਰ : 2 ਵਿਖੇ ਰਵਨੀਤ ਬਿੱਟੂ ਦਾ ਭਰਵਾਂ ਸਵਾਗਤ ਕੀਤਾ ਗਿਆ, ਜਿੱਥੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ‘ਚ ਲੋਕ ਭਾਜਪਾ ‘ਚ ਸ਼ਾਮਿਲ ਹੋਏ, ਰਵਨੀਤ ਬਿੱਟੂ ਨੇ ਇਸ ਮੌਕੇ ਸ਼੍ਰੀ ਕ੍ਰਿਸ਼ਨਾ ਗਊ ਸ਼ਾਲਾ ‘ਚ ਮੱਥਾ ਟੇਕਿਆ। ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਕਰਨਲ ਇੰਦਰਪਾਲ ਸਿੰਘ ਧਾਲੀਵਾਲ, ਕੈਪਟਨ ਕੁਲਦੀਪ ਸਿੰਘ, ਗੁਰਦਿਆਲ ਸਿੰਘ ਮੰਡਲ ਪ੍ਰਧਾਨ, ਮਹਿਲਾ ਪ੍ਰਧਾਬ ਗੁਰਜੀਤ ਕੌਰ, ਰਾਜੇਸ਼ ਲੂੰਬਾ ਆਦਿ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਰਵਨੀਤ ਬਿੱਟੂ ਨੇ ਕਿਹਾ ਲੁਧਿਆਣਾ ਦੇ ਲੋਕਾਂ ਨੇ ਹਮੇਸ਼ਾ ਉਹਨਾਂ ਨੂੰ ਪਿਆਰ ਤੇ ਸਤਿਕਾਰ ਦਿੱਤਾ ਤੇ ਅੱਜ ਵੀ ਉਹ ਪਿਆਰ ਪਹਿਲਾਂ ਦੀ ਤਰ੍ਹਾਂ ਬਰਕਰਾਰ ਹੈ, ਜਿਸ ਤਰੀਕੇ ਨਾਲ ਜਗਰਾਉਂ ਦੇ ਪਿੰਡਾਂ ‘ਚ ਪਿਆਰ ਤੇ ਆਸ਼ੀਰਵਾਦ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਇਸ ਵਾਰ ਲੁਧਿਆਣਾ ਲੋਕ ਸਭਾ ਹਲਕੇ ‘ਤੇ ਭਾਜਪਾ ਦਾ ਝੰਡਾ ਲਹਿਰਾਏਗਾ। ਰਵਨੀਤ ਬਿੱਟੂ ਨੇ ਕਿਹਾ ਕਿ ਉਹ ਲੁਧਿਆਣਾ ਵਾਸੀਆਂ ਦੇ ਸਹਿਯੋਗ ਨਾਲ 10 ਸਾਲ ਸਾਂਸਦ ਰਹੇ ਹਨ ਪਰ ਕਾਂਗਰਸ ਪਾਰਟੀ ਦੇ ਨਾਂਹਪੱਖੀ ਰਵਈਏ ਨੇ ਸੰਸਦ ‘ਚ ਸਿਵਾਏ ਨਾਅਰੇਬਾਜ਼ੀ ਤੋਂ ਕੁਝ ਨਹੀਂ ਹੋਣ ਦਿੱਤਾ। ਉਹਨਾਂ ਕਿ ਅੱਜ ਲੋੜ ਸੀ ਕਿ ਸਰਕਾਰ ਦੇ ਨਾਲ ਮਿਲ ਕੇ ਲੁਧਿਆਣਾ ਦੀ ਬਿਹਤਰੀ ਲਈ ਕੁਝ ਕੀਤਾ ਜਾਵੇ, ਕੇਂਦਰ ‘ਚ ਤੀਜੀ ਵਾਰ ਮੋਦੀ ਸਰਕਾਰ ਬਣਨੀ ਤੈਅ ਹੈ, ਜੇਕਰ ਗਲਤੀ ਨਾਲ ਵੀ ਸੰਸਦ ‘ਚ ਆਪ ਜਾਂ ਕਾਂਗਰਸ ਵਾਲਾ ਜਾਉ ਤਾਂ ਤੁਹਾਡੇ ਲਈ ਕੀ ਕਰੇਗਾ ? ਇਸ ਲਈ ਜ਼ਰੂਰੀ ਹੈ ਕੇਂਦਰ ‘ਚ ਬਣਨ ਜਾ ਰਹੀ ਭਾਜਪਾ ਸਰਕਾਰ ਦੇ ਹਿੱਸੇਦਾਰ ਬਣੀਏ। ਉਹਨਾਂ ਕੀ ਮੇਰਾ ਸੁਪਨਾ ਹੈ ਕਿ ਲੁਧਿਆਣਾ ‘ਚ ਏਮਜ਼, ਪੀਜੀਆਈ ਵਰਗਾ ਹਸਪਤਾਲ ਹੋਵੇ, ਵਧੀਆ ਸਿੱਖਿਆ ਸੰਸਥਾਨ, ਰੋਜ਼ਗਾਰ ਦੇ ਸਾਧਨ ਤੇ ਪਿੰਡਾਂ ਦਾ ਵਿਕਾਸ ਕਰਵਾਇਆ ਜਾਵੇ।