“ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ” ਪੁਸਤਕ ਰਿਲੀਜ਼ ਕਰਨ ਲਈ ਕੈਨੇਡਾ ਅਤੇ ਅਮਰੀਕਾ ਅਗਸਤ ‘ਚ ਜਾਣਗੇ ਬਾਵਾ, ਦਾਖਾ
ਆਜ਼ਾਦੀ ਦੇ ਪਰਵਾਨੇ ਢਿੱਲੋਂ, ਸਹਿਗਲ ਸ਼ਾਹਨਿਵਾਜ ਅਤੇ ਭਾਰਤ ਦਾ ਮਾਣ ਜਨਰਲ ਮੋਹਨ ਸਿੰਘ ਦੀ ਯਾਦ ਨੂੰ ਸਮਰਪਿਤ ਹੋਵੇਗਾ ਸਮਾਗਮ- ਛਾਪਾ
ਮੁੱਲਾਂਪੁਰ ਦਾਖਾ : ਕ੍ਰਿਸ਼ਨ ਕੁਮਾਰ ਬਾਵਾ : ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ 14 ਜੁਲਾਈ ਨੂੰ ਬੂਟੇ ਲਗਾਉਣ, ਬੂਟੇ ਵੰਡਣ ਅਤੇ ਸਾਡਾ ਵਿਰਸਾ, ਸਹਿਜ ਅਤੇ ਸਮਾਜਿਕ ਕਰੀਤੀਆਂ ਖਿਲਾਫ ਸੈਮੀਨਾਰ ਆਯੋਜਿਤ ਕੀਤੇ ਜਾਣ ਸਬੰਧੀ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਸਰਪ੍ਰਸਤ ਮਲਕੀਤ ਸਿੰਘ ਦਾਖਾ, ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਮਹਿਲਾ ਵਿੰਗ ਦੇ ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਬੀਬੀ ਗੁਰਮੀਤ ਕੌਰ ਆਹਲੂਵਾਲੀਆ, ਮਹਿਲਾ ਵਿੰਗ ਫਾਊਂਡੇਸ਼ਨ ਦੀ ਪੰਜਾਬ ਦੀ ਚੇਅਰਪਰਸਨ ਬੀਬੀ ਸਵਰਨਜੀਤ ਕੌਰ, ਜਨਰਲ ਸਕੱਤਰ ਫਾਊਂਡੇਸ਼ਨ ਪੰਜਾਬ ਗੁਰਭੇਜ ਛਾਬੜਾ. ਪ੍ਰੋਫੈਸਰ ਗੁਰਸ਼ਰਨ ਕੌਰ, ਮੀਡੀਆ ਸਲਾਹਕਾਰ ਲਖਵਿੰਦਰ ਸਿੰਘ, ਸਾਹਿਰ ਆਹਲੂਵਾਲੀਆ ਪ੍ਰਬੰਧਕ ਸਕੱਤਰ, ਸਮਾਗਮ ਦੇ ਮੁੱਖ ਪ੍ਰਬੰਧਕ ਜਨਰਲ ਸਕੱਤਰ ਫਾਊਂਡੇਸ਼ਨ ਪੰਜਾਬ ਜਸਵੰਤ ਸਿੰਘ ਛਾਪਾ ਅਤੇ ਰੇਸ਼ਮ ਸਿੰਘ ਸੱਗੂ ਨੇ ਵਿਸਥਾਰ ਪੂਰਵਕ ਵਿਚਾਰਾਂ ਕੀਤੀਆਂ। ਇਸ ਸਮੇਂ ਮੀਟਿੰਗ ਵਿੱਚ ਗਿਆਨੀ ਜਗਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ ਰਕਬਾ ਮੁੱਖ ਤੌਰ ‘ਤੇ ਹਾਜ਼ਰ ਹੋਏ। ਇਸ ਸਮੇਂ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਦਲਜਿੰਦਰ ਸਿੰਘ ਬੱਦੋਵਾਲ ਸਮਾਜ ਸੇਵੀ ਅਤੇ ਉੱਘੇ ਸਨਅਤਕਾਰ ਕੁਲਵੰਤ ਸਿੰਘ ਚਾਨੇ (ਦੋਹਤਰਾ ਰਕਬਾ) ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਚਿੱਤਰ ਅਤੇ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ।
ਇਸ ਸਮੇਂ ਬਾਵਾ ਨੇ ਦੱਸਿਆ ਕਿ ਸੈਮੀਨਾਰ ਵਿੱਚ ਮੁੱਖ ਬੁਲਾਰੇ ਡਾ. ਹਰਸ਼ਿੰਦਰ ਕੌਰ ਪਟਿਆਲਾ, ਡਾ. ਸਵਰਾਜ ਸਿੰਘ ਅਤੇ ਗੁਰਪ੍ਰੀਤ ਸਿੰਘ ਤੂਰ ਆਈ.ਪੀ.ਐੱਸ ਹੋਣਗੇ। ਬਾਵਾ ਨੇ ਕਿਹਾ ਕਿ ਸਮਾਜ ਅੰਦਰ ਘਰਾਂ ਵਿੱਚੋਂ ਸਹਿਜ ਦਾ ਅਲੋਪ ਹੋ ਜਾਣ ਅੱਜ ਦੇ ਸਮਾਜ ਵਿੱਚ ਸਭ ਤੋਂ ਵੱਡਾ ਦੁੱਖਾਂ ਦਾ ਕਾਰਨ ਹੈ। ਉਹਨਾਂ ਇਸ ਸਮੇਂ ਸਭ ਨੂੰ ਆਉਣ ਦਾ ਸੱਦਾ ਦਿੱਤਾ। ਇਸ ਸਮੇਂ ਬਾਵਾ ਨੇ ਜਾਣਕਾਰੀ ਦਿੱਤੀ ਕਿ “ਇਲਾਹੀ ਗਿਆਨ ਦਾ ਸਾਗਰ ਸ੍ਰੀ ਗੁਰੂ ਗ੍ਰੰਥ ਸਾਹਿਬ” ਪੁਸਤਕ ਰਿਲੀਜ਼ ਕਰਨ ਲਈ ਉਹ ਅਤੇ ਮਲਕੀਤ ਸਿੰਘ ਦਾਖਾ ਅਗਸਤ ਵਿੱਚ ਅਮਰੀਕਾ ਤੇ ਕੈਨੇਡਾ ਜਾਣਗੇ। ਇਸ ਸਮੇਂ ਜਸਵੰਤ ਸਿੰਘ ਛਾਪਾ ਪ੍ਰਬੰਧਕ ਜਨਰਲ ਸਕੱਤਰ ਅਤੇ ਰਿਟਾ. ਆਈ.ਪੀ.ਐੱਸ ਇਕਬਾਲ ਸਿੰਘ ਗਿੱਲ ਉੱਘੇ ਸਮਾਜਸੇਵੀ ਵੱਲੋਂ ਦੱਸਿਆ ਕਿ ਉਪਰੋਕਤ ਸਮਾਗਮ ਆਜ਼ਾਦੀ ਦੇ ਪ੍ਰਵਾਨੇ ਜਿਨਾਂ ਬਾਰੇ ਉਸ ਸਮੇਂ ਕਿਹਾ ਜਾਂਦਾ ਸੀ “ਢਿੱਲੋਂ, ਸਹਿਗਲ, ਸ਼ਾਹਨਵਾਜ਼, ਲਾਲ ਕਿਲੇ ਸੇ ਆਈ ਆਵਾਜ਼” ਉਹ ਆਜ਼ਾਦੀ ਦੇ ਸੰਗਰਾਮ ਵਿੱਚ ਲਾਲ ਕਿਲੇ ਵਿੱਚ ਕੈਦ ਸਨ ਅਤੇ ਭਾਰਤ ਦਾ ਮਾਣ ਜਨਰਲ ਮੋਹਣ ਸਿੰਘ ਲੁਧਿਆਣਾ ਦੀ ਯਾਦ ਨੂੰ ਸਮਰਪਿਤ ਹੋਵੇਗਾ