ਡਾ. ਹਰਸ਼ਿੰਦਰ ਕੌਰ, ਡਾ. ਸਵਰਾਜ ਸਿੰਘ ਅਤੇ ਪ੍ਰਿੰ. ਗੋਸਲ ਨੇ ਕਿਹਾ ਕਿ ਵਿਚਾਰਾਂ ਰਾਹੀਂ ਹੀ ਅਸੀਂ ਸਮਾਜਿਕ ਪਰਿਵਰਤਨ ਲਿਆ ਸਕਦੇ ਹਾਂ
ਹਰ ਪੰਜਾਬੀ ਆਪਣੇ ਮਾਂ-ਬਾਪ ਦੀ ਯਾਦ ਵਿੱਚ ਲਗਾਵੇ ਦੋ ਬੂਟੇ- ਮਾਂ ਦੀ ਮਮਤਾ ਅਤੇ ਬਾਪ ਦੇ ਅਸ਼ੀਰਵਾਦ ਦਾ ਇਜਹਾਰ ਕਰੇ- ਬਾਵਾ
ਮੁੱਲਾਂਪੁਰ ਦਾਖਾ : ਕ੍ਰਿਸ਼ਨ ਕੁਮਾਰ ਬਾਵਾ : ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਬੂਟੇ ਵੰਡੋ, ਬੂਟੇ ਲਗਾਓ, ਵਾਤਾਵਰਨ ਨੂੰ ਸ਼ੁੱਧ ਬਣਾਓ, ਧਰਤੀ ਹੇਠਲਾ ਪਾਣੀ ਬਚਾਓ ਮੁਹਿੰਮ ਤਹਿਤ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਮਲਕੀਤ ਸਿੰਘ ਦਾਖਾ, ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਪ੍ਰਿੰ. ਬਲਦੇਵ ਬਾਵਾ, ਜਸਵੰਤ ਸਿੰਘ ਛਾਪਾ, ਅਨਿਲ ਸੇਠੀ, ਅਸ਼ਵਨੀ ਮਹੰਤ ਦੀ ਅਗਵਾਈ ਹੇਠ ਸ਼ੁਭ ਆਰੰਭ ਰਕਬਾ ਭਵਨ ਤੋਂ ਬੂਟੇ ਲਗਾ ਕੇ ਡਾ. ਸਵਰਾਜ ਸਿੰਘ, ਡਾ. ਹਰਸ਼ਿੰਦਰ ਕੌਰ, ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਰਣਜੋਧ ਸਿੰਘ ਜੱਗਾ ਸਰਪੰਚ, ਮਨਜੀਤ ਸਿੰਘ ਹੰਬੜਾਂ, ਮਨਜੀਤ ਸਿੰਘ ਝੱਮਟ ਕੈਨੇਡਾ, ਰਣਜੀਤ ਸਿੰਘ ਸਰਪੰਚ, ਅਜੀਤ ਸਿੰਘ ਬਾਰੀ, ਭਗਵਾਨ ਦਾਸ ਬਾਵਾ, ਰਜਿੰਦਰ ਬਾਵਾ ਟਰੱਸਟੀ, ਅਸ਼ਵਨੀ ਮਹੰਤ, ਲਖਵਿੰਦਰ ਸਿੰਘ, ਬੀਬੀ ਗੁਰਮੀਤ ਕੌਰ ਆਲੂਵਾਲੀਆ, ਸਿੰਮੀ ਕਵਾਤਰਾ, ਐੱਸ.ਕੇ. ਗੁਪਤਾ, ਕਰਨਲ ਐਚ.ਐੱਸ ਕਾਹਲੋ, ਜਗਦੇਵ ਸਿੰਘ ਮਾਨ ਗੀਤਕਾਰ, ਗੁਰਜੀਤ ਸਿੰਘ ਰੁਪਾਣਾ ਰਿਟਾ. ਐੱਸ.ਪੀ., ਗਿਆਨੀ ਜਗਜੀਤ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਬੂਟੇ ਲਗਾ ਕੇ ਕੀਤਾ। ਇਸ ਸਮੇਂ ਸਭ ਨੇ ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਦਰਸ਼ਨ ਕੀਤੇ। ਇਸ ਸਮੇਂ ਬਾਵਾ ਨੇ ਆਈਆਂ ਸਖਸ਼ੀਅਤਾਂ ਨੂੰ “ਇਲਾਹੀ ਗਿਆਨ ਦਾ ਸਾਗਰ ਸ਼੍ਰੀ ਗੁਰੂ ਗ੍ਰੰਥ ਸਾਹਿਬ” ਪੁਸਤਕ ਭੇਂਟ ਕੀਤੀ।
ਇਸ ਸਮੇਂ ਵਾਤਾਵਰਨ ਦੇ ਨਾਲ ਨਾਲ ਸ਼ੁੱਧਤਾ ਲਿਆਉਣ ਲਈ ਡਾ. ਹਰਸ਼ਿੰਦਰ ਕੌਰ ਪਟਿਆਲਾ ਨੇ ਆਪਣੀ ਵਡਮੁੱਲੇ ਵਿਚਾਰ ਪੇਸ਼ ਕੀਤੇ। ਇਸ ਸਮੇਂ ਬਾਵਾ ਨੇ ਬੂਟੇ ਲਗਾਉਣ ਦੀ ਮਹੱਤਤਾ ਬਾਰੇ ਰੌਸ਼ਨੀ ਪਾਈ ਕਿਉਂਕਿ ਜਿੱਥੇ ਸਾਡੇ ਜੀਵਨ ਅੰਦਰ ਦਰਖਤਾਂ ਦਾ ਵਿਸ਼ੇਸ਼ ਸਥਾਨ ਹੈ ਉੱਥੇ ਸਾਡੇ ਗੌਰਵਮਈ ਇਤਿਹਾਸ ਵਿੱਚ ਵੀ ਦਰਖਤਾਂ ਦੀ ਵਿਲੱਖਣ ਭੂਮਿਕਾ ਹੈ ਕਿ ਸਾਡੇ ਮਹਾਨ ਗੁਰੂਆਂ ਨੇ ਗੁਰਬਾਣੀ ਦੀ ਰਚਨਾ ਕਰਨ ਸਮੇਂ ਵੀ ਦਰਖਤਾਂ ਦੀ ਛਾਂ ਨੂੰ ਬਿਹਤਰ ਸਮਝਿਆ। ਉਹਨਾਂ ਕਿਹਾ ਕਿ ਗਰਮੀ ਦੀ ਤਪਸ਼, ਵਾਤਾਵਰਨ ਦੀ ਸ਼ੁੱਧਤਾ, ਧਰਤੀ ਹੇਠਲਾ ਪਾਣੀ ਬਚਾਉਣ ਲਈ ਇਹ ਵੱਡਾ ਉਪਰਾਲਾ ਹੈ ਜਿਸ ਨੂੰ ਪੰਜਾਬੀ ਸਿਰ ਜੋੜ ਕੇ ਮੁਹਿੰਮ ਬਣਾ ਕੇ ਸਾਵਣ ਮਹੀਨੇ ‘ਚ ਚਲਾਉਣ। ਉਹਨਾਂ ਕਿਹਾ ਕਿ ਧੀਆਂ ਨੂੰ ਬਿਸਕੁਟਾਂ ਦੇ ਪੀਪੇ ਨਾਲ ਬੂਟੇ ਦਾ ਸ਼ਗਨ ਵੀ ਦਿੱਤਾ ਜਾਵੇ। ਇਹ ਮੁਹਿੰਮ ਘਰ ਤੋਂ ਸ਼ੁਰੂ ਕਰਕੇ ਸਕੂਲ, ਕਾਲਜ, ਪੰਚਾਇਤੀ, ਸਰਕਾਰੀ ਅਦਾਰੇ, ਸਮਾਜ ਸੇਵੀ ਸੰਸਥਾਵਾਂ ਨਿਰੰਤਰ ਚਲਾਉਣ। ਉਹਨਾਂ ਬੂਟੇ ਲਗਾਉਣ ਦੇ ਨਾਲ ਨਾਲ ਬੂਟੇ ਸੰਭਾਲਣ ਦੀ ਵੀ ਸਭ ਨੂੰ ਅਪੀਲ ਕੀਤੀ।
ਇਸ ਸਮੇਂ ਡਾ. ਸਵਰਾਜ ਸਿੰਘ ਨੇ ਕਿਹਾ ਕਿ ਜੀਵਨ ਅੰਦਰ ਸਹਿਜ ਹੀ ਤੁਹਾਨੂੰ ਬੁਲੰਦੀਆਂ ‘ਤੇ ਪਹੁੰਚਾ ਸਕਦਾ ਹੈ। ਉਹਨਾਂ ਕਿਹਾ ਕਿ ਸੁੱਖ ਸਹੂਲਤ ਹੈ ਜੋ ਹਰ ਮਨੁੱਖ ਚਾਹੁੰਦਾ ਹੈ ਪਰ ਆਨੰਦ ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਹੈ ਜੋ ਗੁਰਬਾਣੀ ਨਾਲ ਜੁੜਦਾ ਹੈ ਅਤੇ ਮਨ ਦੀ ਚੰਚਲਤਾ ਨੂੰ ਕਾਬੂ ਪਾਉਂਦਾ ਹੈ, ਉਸ ਨੂੰ ਹੀ ਅਨੰਦ ਪ੍ਰਾਪਤ ਹੁੰਦਾ ਹੈ।
ਇਸ ਸਮੇਂ ਹਰਸ਼ਿੰਦਰ ਕੌਰ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੇ ਰੌਸ਼ਨੀ ਪਾਈ। ਉਹਨਾਂ ਕਿਹਾ ਕਿ ਸਾਨੂੰ ਜਮੀਨਾਂ ਦੇ ਮਾਲਕ ਬਣਾਉਣ ਵਾਲੇ ਪਹਿਲੇ ਸਿੱਖ ਲੋਕ ਰਾਜ ਦੇ ਸੰਸਥਾਪਕ ਅਤੇ ਵਜ਼ੀਰ ਖਾਨ ਦਾ ਖਾਤਮਾ ਕਰਕੇ ਬਾਜ਼ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਬਣਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ ਜੀ ਹੀ ਸਨ। ਇਸ ਸਮੇਂ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਅਤੇ ਜੀਵਨ ਅੰਦਰ ਸਹਿਜ, ਸ਼ਾਂਤੀ, ਸਪੱਸ਼ਟਤਾ ‘ਤੇ ਜੋਰ ਦਿੱਤਾ। ਉਨ੍ਹਾਂ ਬਾਵਾ ਵੱਲੋਂ ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਲਗਾਉਣ ਦੀ ਭਰਪੂਰ ਸ਼ਲਾਘਾ ਕੀਤੀ। ਇਸ ਸਮੇਂ ਗੁਰਭੇਜ ਛਾਬੜਾ, ਰੇਸ਼ਮ ਸਿੰਘ ਸੱਗੂ, ਦਰਸ਼ਨ ਸਿੰਘ ਫੌਜੀ, ਸਤੀਸ਼ ਅਗਰਵਾਲ ਸਮਾਜ ਸੇਵੀ, ਹਰਪ੍ਰੀਤ ਮੋਹੀ, ਸਤਨਾਮ ਕੌਰ, ਮਹੇਸ਼ ਮੁਨੀ, ਰਾਗਨੀ, ਜਯੋਤੀ, ਦਮਨਜੀਤ ਆਹਲੂਵਾਲੀਆ, ਚੌਧਰੀ ਮਨੀ ਖੀਵਾ, ਮਾਸਟਰ ਗੁਰਚਰਨ ਸਿੰਘ, ਰਣਜੀਤ ਸਿੰਘ ਮੈਨੇਜਰ, ਪੂਜਾ ਬਾਵਾ, ਮਨਜੋਤ ਬਾਵਾ, ਅਰਜਨ ਬਾਵਾ, ਜਸਵੰਤ ਸੰਧੀਲਾ ਆਰਟਿਸਟ, ਰਮਨਦੀਪ ਕੌਰ ਸਿੱਧੂ, ਗੁਰਸ਼ਰਨ ਕੌਰ ਸਿੱਧੂ ਆਦਿ ਹਾਜ਼ਰ ਸਨ