ਮੋਹਾਲੀ ( ਅੰਮ੍ਰਿਤ ) ਪੰਜਾਬੀ ਭਾਈਚਾਰੇ ਦੇ ਉੱਤੇ ਅਕਸਰ ਯੂਪੀ ਬਿਹਾਰ ਤੋਂ ਆਏ ਮਜ਼ਦੂਰਾਂ ਦੇ ਨਾਲ ਦੂਜੇ ਦਰਜੇ ਦਾ ਵੀ ਵਿਹਾਰ ਕਰਨ ਦੇ ਇਲਜ਼ਾਮ ਲੱਗਦੇ ਰਹਿੰਦੇ ਨੇ। ਅਜਿਹੇ ਵਿਚ ਮੋਹਾਲੀ ਦੇ ਇੱਕ ਪਿੰਡ ਵਿੱਚ ਯੂਪੀ ਬਿਹਾਰ ਦੇ ਮਜ਼ਦੂਰਾਂ ਦੇ ਖਿਲਾਫ ਇੱਕ ਫਰਮਾਨ ਜਾਰੀ ਕਰ ਦਿੱਤਾ ਗਿਆ। ਮੋਹਾਲੀ ਦੇ ਇੱਕ ਪਿੰਡ ਦੇ ਵਿੱਚ ਰਹਿੰਦੇ ਯੂਪੀ ਬਿਹਾਰ ਦੇ ਪ੍ਰਵਾਸੀ ਮਜ਼ਦੂਰਾਂ ਨੂੰ ਜਲਦੀ ਹੀ ਆਪਣੇ ਕਮਰੇ ਖਾਲੀ ਕਰਨੇ ਪੈਣਗੇ ਅਤੇ ਇਸ ਫਰਮਾਨ ਦੇ ਵਿੱਚ ਇਹ ਵੀ ਲਿਖਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਵੀ ਪਰਵਾਸੀ ਨੂੰ ਇਸ ਪਿੰਡ ਦੇ ਵਿੱਚ ਰਹਿਣ ਲਈ ਕਮਰਾ ਨਹੀਂ ਦਿੱਤਾ ਜਾਵੇਗਾ। ਇਹ ਫੈਸਲਾ ਕੁਰਾਲੀ ਦੇ ਗ੍ਰਾਮ ਪੰਚਾਇਤ ਮੁੰਧੋ ਸੰਗਤੀਆ ਵੱਲੋਂ ਲਿਆ ਗਿਆ ਹੈ ਤੁਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਆਖਿਰ ਕਿਉਂ ਇਸ ਪਿੰਡ ਵੱਲੋਂ ਅਜਿਹਾ ਵਿਵਾਦਿਤ ਫੈਸਲਾ ਲਿਆ ਗਿਆ ਹ। ਦੁੱਸ ਦਈਏ ਕਿ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪੂਰੇ ਪਿੰਡ ਵਿਚ ਪਰਵਾਸੀ ਤਿੰਨ ਪਰਿਵਾਰ ਰਹਿ ਰਹੇ ਨੇ ਜਿਨਾਂ ਵਿੱਚ 15 ਤੋਂ 20 ਲੋਕ ਸ਼ਾਮਿਲ ਨੇ ਤੇ ਜਦੋਂ ਦੇ ਉਹ ਪਿੰਡ ਵਿੱਚ ਰਹਿ ਰਹੇ ਨੇ ਉਹਨਾਂ ਕਰਕੇ ਪਿੰਡ ਵਿੱਚ ਸਮਾਜ ਵਿਰੋਧੀ ਕਰਤੂਤਾਂ ਜਿਹੜੀਆਂ ਆ ਉਹ ਵੱਧਦੀਆਂ ਜਾ ਰਹੀਆਂ ਨੇ ਤੇ ਅਪਰਾਧਿਕ ਮਾਮਲੇ ਵੀ ਵੱਧਦੇ ਜਾ ਰਹੇ ਨੇ ਤੇ ਜਿਸ ਵਿੱਚ ਇੱਕ ਔਰਤ ਦੀਆਂ ਵੀ ਸਮਾਜ ਵਿਰੋਧੀ ਕਰਤੂਤਾਂ ਸ਼ਾਮਿਲ ਨੇ ਜਿਸ ਨੂੰ ਦੇਖਦੇ ਹੋਏ ਪੂਰੇ ਪਿੰਡ ਨੇ ਸਹਿਮਤੀ ਨਾਲੇ ਫੈਸਲਾ ਲਿਆ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪਰਵਾਸੀ ਯੂਪੀ ਵਿਹਾਰ ਦੇ ਲੋਕਾਂ ਨੂੰ ਕਮਰਾ ਕਿਰਾਏ ਤੇ ਨਹੀਂ ਦੇਣਗੇ ਤੇ ਜੋ ਵੀ ਉਥੇ ਰਹਿ ਰਹੇ ਨੇ ਉਹਨਾਂ ਨੂੰ ਵੀ ਥੋੜੇ ਦਿਨਾਂ ਦਾ ਸਮਾਂ ਦੇ ਦਿੱਤਾ ਕਮਰਾ ਖਾਲੀ ਕਰਨ ਦੇ ਲਈ। ਇਹ ਫੈਸਲਾ ਕਿੱਥੇ ਤੱਕ ਸਹੀ ਹੈ ਤੇ ਕਿੱਥੇ ਤੱਕ ਗਲਤ ਹੈ ਇਸ ਦਾ ਫੈਸਲਾ ਹੁਣ ਤੁਸੀਂ ਕਰਨਾ ਹ ਤੇ ਅਜਾਈਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹੋਰ ਕਿਹੜਾ ਰਸਤਾ ਹੋ ਸਕਦਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਾਕੀ ਦੇਸ਼ ਵਿਦੇਸ਼ ਦੇ ਲਾਈਵ ਅਪਡੇਟਸ ਅਤੇ ਖਬਰਾਂ ਜਾਣ ਦੇ ਰਹਿਣ ਲਈ ਸਬਸਕ੍ਰਾਈਬ ਕਰੋ ਆਪਣਾ ਪੰਜਾਬ ਮੀਡੀਆ ਟੀਵੀ ਨਿਊਯਾਰਕ