ਗੁਰਦਾਸਪੁਰ ( ਜਸਪਾਲ ਚੰਦਨ) ਅੱਜ ਮੀਰੀ ਪੀਰੀ ਇੰਟਰਨੈਸ਼ਨਲ ਸਕੂਲ ਭਾਮ ਦੇ ਵਿਦਿਆਰਥੀਆਂ ਤੇ ਸਮੂਹ ਸਟਾਫ ਵੱਲੋਂ ਵਾਤਾਵਰਨ ਬਚਾਓ ਮੁਹਿੰਮ ਸ਼ੁਰੂ ਕੀਤੀ ਗਈ ।ਜਿਸ ਤਹਿਤ ਉਹਨਾਂ ਵੱਲੋਂ ਸਕੂਲ ਵਿੱਚ ਬੂਟੇ ਲਗਾਏ ਗਏ। ਸਕੂਲ ਦੇ ਚੇਅਰਮੈਨ ਸਰ ਸਰਦਾਰ ਹਰਭੇਜ ਸਿੰਘ ਅਤੇ ਡਾਇਰੈਕਟਰ ਮੈਡਮ ਸਤਿੰਦਰ ਕੌਰ ਵੱਲੋਂ ਬੂਟਾ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਜਿਸ ਤਰ੍ਹਾਂ ਅਸੀਂ ਸਭ ਜਾਣਦੇ ਹਾਂ ਕਿ ਗਲੋਬਲ ਵਾਰਮਿੰਗ ਕਾਰਨ ਗਰਮੀ ਦਿਨੋ ਦਿਨ ਵੱਧ ਰਹੀ ਹੈ । ਸਰਦਾਰ ਹਰਭੇਜ ਸਿੰਘ ਨੇ ਦੱਸਿਆ ਕਿ ਵਾਤਾਵਰਨ ਅਤੇ ਪੰਜਾਬ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਜਰੂਰਤ ਹੈ ।ਪੰਜਾਬ ਦਾ ਔਸਤਨ ਤਾਪਮਾਨ ਵੀ ਪਿਛਲੇ ਕੁਝ ਸਾਲਾਂ ਨਾਲੋਂ ਕਾਫੀ ਵੱਧ ਗਿਆ ਹੈ। ਇਸ ਨੂੰ ਘੱਟ ਕਰਨ ਲਈ ਅਤੇ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਾਉਣ ਦੀ ਜਰੂਰਤ ਹੈ। ਜਿਸ ਦੀ ਸ਼ੁਰੂਆਤ ਅੱਜ ਅਸੀਂ ਕਰ ਰਹੇ ਹਾਂ। ਇਸ ਮੌਕੇ ਸਕੂਲ ਦੇ ਵਿਦਿਆਰਥੀ ਵੀ ਕਾਫੀ ਉਤਸਾਹ ਵਿੱਚ ਦਿਖੇ ਅਤੇ ਉਨਾਂ ਨੇ ਵੀ ਇਹ ਪ੍ਰਣ ਕੀਤਾ ਕੇ ਓਹ ਵੀ ਵੱਧ ਚੜ ਕੇ ਰੁੱਖ ਲਗਾਉਣ ਵਿੱਚ ਆਪਣਾ ਯੋਗਦਾਨ ਪਾਉਣਗੇ।ਸਰਦਾਰ ਹਰਭੇਜ ਸਿੰਘ ਨੇ ਅੱਗੇ ਦੱਸਿਆ ਕਿ ਅਸੀਂ ਅੱਗੇ ਵੀ ਇਸੇ ਤਰ੍ਹਾਂ ਹੀ ਸਕੂਲ ਤੋਂ ਬਾਹਰ ਹੋਰਨਾਂ ਲੋੜੀਂਦੀਆਂ ਥਾਂਵਾਂ ਤੇ ਵੱਧ ਤੋਂ ਵੱਧ ਰੁੱਖ ਲਗਾਉਂਦੇ ਰਹਾਂਗੇ ਤੇ ਉਹਨਾਂ ਦੀ ਸਾਂਭ ਸੰਭਾਲ ਵਿੱਚ ਉਚਿਤ ਕਦਮ ਚੁੱਕਾਂਗੇ। ਇਸ ਮੌਕੇ ਤੇ ਸਕੂਲ ਦਾ ਸਮੂਹ ਸਟਾਫ ਵੀ ਮੌਜੂਦ ਸੀ।