ਗੁਰਦਾਸਪੁਰ ( ਜਸਪਾਲ ਚੰਦਨ) ਮੀਰੀ ਪੀਰੀ ਇੰਟਰਨੈਸ਼ਨਲ ਸਕੂਲ ਭਾਮ ਦੇ ਵਿਦਿਆਰਥੀਆਂ ਵੱਲੋਂ ਸੀ.ਐਸ.ਸੀ ਵੱਲੋਂ ਕਰਵਾਏ ਗਏ ਓਲੰਪੀਅਡ ਇਮਤਿਹਾਨਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੂਰੇ ਗੁਰਦਾਸਪੁਰ ਜਿਲੇ ਅਤੇ ਪੰਜਾਬ ਵਿੱਚੋਂ ਚੰਗੇ ਰੈਂਕ ਹਾਸਲ ਕੀਤੇ ਗਏ। ਇਸ ਮੌਕੇ ਤੇ ਸੀ.ਐ.ਸੀ ਪ੍ਰਮੁੱਖ ਸ੍ਰੀ ਪ੍ਰਵੀਨ ਕੁਮਾਰ ਅਤੇ ਸੁਨੀਲ ਹੰਸ ਜੀ ਉਚੇਚੇ ਤੌਰ ਤੇ ਬੱਚਿਆਂ ਨੂੰ ਸਨਮਾਨ ਕਰਨ ਵਾਸਤੇ ਪਹੁੰਚੇ। ਉਹਨਾਂ ਵੱਲੋਂ ਵੱਖ-ਵੱਖ ਵਿਸ਼ੇ ਵਿੱਚ ਰੈਂਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਤਕਸੀਮ ਕੀਤੇ ਗਏ। ਸੀ.ਐੱਸ. ਸੀ. ਓਲੰਪੀਅਡ ਵੱਲੋਂ ਹਰ ਸਾਲ ਵੱਖ ਵੱਖ ਵਿਸ਼ਿਆਂ ਦੇ ਵਿੱਦਿਅਕ ਮੁਕਾਬਲੇ ਪੂਰੇ ਦੇਸ਼ ਪੱਧਰ ਤੇ ਕਰਵਾਏ ਜਾਂਦੇ ਹਨ । ਇਹਨਾਂ ਮੁਕਾਬਲਿਆਂ ਵਿੱਚ ਏਕਮਪ੍ਰੀਤ ਕੌਰ ਕਲਾਸ ਚੌਥੀ ਨੇ ਹਿੰਦੀ ਵਿਸ਼ੇ ਵਿੱਚੋਂ ਪੂਰੇ ਗੁਰਦਾਸਪੁਰ ਜਿਲ੍ਹੇ ਵਿੱਚੋਂ ਪਹਿਲਾ ਰੈਂਕ ਅਤੇ ਅਨਮੋਲ ਸਿੰਘ ਕਲਾਸ ਪੰਜਵੀਂ ਵਲੋਂ ਹਿਸਾਬ ਵਿਸ਼ੇ ਵਿੱਚੋਂ ਪੂਰੇ ਗੁਰਦਾਸਪੁਰ ਜਿਲ੍ਹੇ ਵਿੱਚੋਂ ਪਹਿਲਾ ਰੈਂਕ ਸਥਾਨ ਪ੍ਰਾਪਤ ਕੀਤਾ । ਏਸੇ ਪ੍ਰਕਾਰ ਗਗਨਦੀਪ ਕੌਰ ਕਲਾਸ ਚੌਥੀ ਨੇ ਹਿੰਦੀ ਵਿਸ਼ੇ ਵਿੱਚੋਂ ਪੂਰੇ ਗੁਰਦਾਸਪੁਰ ਜਿਲ੍ਹੇ ਵਿੱਚੋਂ ਦੂਜਾ ਰੈਂਕ , ਪੁਨੀਤ ਕੌਰ ਕਲਾਸ ਚੌਥੀ ਨੇ ਹਿੰਦੀ ਵਿਸ਼ੇ ਵਿੱਚੋਂ ਤੀਜਾ , ਅਰਸ਼ਦੀਪ ਕੌਰ ਨੇ ਇੰਗਲਿਸ਼ ਵਿਸ਼ੇ ਵਿੱਚੋਂ ਗੁਰਦਾਸਪੁਰ ਜ਼ਿਲ੍ਹੇ ਵਿੱਚੋਂ ਚੌਥਾ ਰੈਂਕ ਪ੍ਰਾਪਤ ਕੀਤਾ , ਖੁਸ਼ਦੀਪ ਕੌਰ ਕਲਾਸ ਤੀਜੀ ਨੇ ਇੰਗਲਿਸ਼ ਵਿਸ਼ੇ ਵਿੱਚੋਂ ਪੰਜਵਾਂ ਰੈਂਕ ਪ੍ਰਾਪਤ ਕੀਤਾ। ਸਹਿਜਪ੍ਰੀਤ ਕੌਰ ਕਲਾਸ ਪੰਜਵੀਂ ਨੇ ਹਿੰਦੀ ਵਿਸ਼ੇ ਵਿੱਚੋਂ ਪੰਜਵਾਂ ਰੈਂਕ , ਨਿਰਭੈਅਵੀਰ ਸਿੰਘ ਨੇ ਛੇਵਾਂ ਸਥਾਨ ਹਾਸਲ ਕਰਕੇ ਆਪਣੇ ਮਾਤਾ ਪਿਤਾ ਅਤੇ ਸਕੂਲ ਦਾ ਨਾਮ ਰੋਸ਼ਨ ਕੀਤਾ। ਇਸ ਤੋਂ ਇਲਾਵਾ 29 ਹੋਰ ਬੱਚਿਆਂ ਵੱਲੋਂ ਵੀ ਚੰਗੇ ਰੈਂਕ ਹਾਸਿਲ ਕੀਤੇ ਗਏ ।ਇਸ ਮੌਕੇ ਤੇ ਪ੍ਰਿੰਸੀਪਲ ਮੈਡਮ ਹਿਰਦੇਜੀਤ ਕੌਰ ਅਤੇ ਚੇਅਰਮੈਨ ਸਰ ਹਰਭੇਜ ਸਿੰਘ ਰਿਆੜ ਅਤੇ ਮੈਨੇਜਰ ਮੈਡਮ ਸਤਿੰਦਰ ਕੌਰ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ। ਮੈਡਮ ਹਿਰਦੇਜੀਤ ਕੌਰ ਨੇ ਬੱਚਿਆਂ ਦੀ ਇਸ ਕਾਰਗੁਜ਼ਾਰੀ ਲਈ ਬੱਚਿਆਂ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਅੱਗੇ ਤੋਂ ਹੋਰ ਵੀ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ।