ਮਨੀਪੁਰ : ਆਪਣਾ ਪੰਜਾਬ ਮੀਡੀਆ : ਮਨੀਪੁਰ ਰਾਜ ਦੇ ਆਦਿਵਾਸੀ ਸਮੂਹ ਇੰਡੀਜੀਨਸ ਕਬਾਇਲੀ ਲੀਡਰਜ਼ ਫੋਰਮ ਨੇ ਗ੍ਰਹਿ ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।ਆਦਿਵਾਸੀ ਫੋਰਮ ਨੇ ਇਸ ਮੀਟਿੰਗ ਦੌਰਾਨ ਅਮਿਤ ਸ਼ਾਹ ਆਪਣੀਆਂ ਵੱਖ-ਵੱਖ ਮੰਗਾਂ ਉਠਾਈਆਂ।ਆਈਟੀਐਲਐਫ ਆਪਣੀਆਂ ਪੰਜ ਮੁੱਖ ਮੰਗਾਂ ਦੇ ਹੱਲ ਦੀ ਮੰਗ ਕੀਤੀ। ਜਿਸ ਵਿੱਚ ਮਨੀਪੁਰ ਤੋਂ ਪੂਰੀ ਤਰ੍ਹਾਂ ਵੱਖ ਹੋਣਾ ਅਤੇ ਕੁਕੀ-ਜੋ ਭਾਈਚਾਰੇ ਦੇ ਮੈਂਬਰਾਂ ਦੀਆਂ ਲਾਸ਼ਾਂ ਨੂੰ ਦਫ਼ਨਾਉਣਾ ਸ਼ਾਮਿਲ ਹੈ।ਲਾਸ਼ਾਂ ਫਿਲਹਾਲ ਇੰਫਾਲ ਚ ਪਈਆਂ ਹਨ ਅਤੇ ਸਮੂਹ ਉਨ੍ਹਾਂ ਨੂੰ ਚੂਰਾਚੰਦਪੁਰ ਲਿਆਉਣ ਦੀ ਮੰਗ ਕਰ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਨੂੰ ਸੰਬੋਧਿਤ ਅਤੇ 27 ਸੈਕਟਰ, ਅਸਾਮ ਰਾਈਫਲਜ਼ ਦੇ ਹੈੱਡਕੁਆਰਟਰ ਰਾਹੀਂ ਸੌਂਪੇ ਗਏ ਇੱਕ ਮੈਮੋਰੰਡਮ ਦੇ ਅਨੁਸਾਰ, “ ਇਸ ਹਫਤੇ ਦੇ ਸ਼ੁਰੂ ਵਿੱਚ, ਕਬਾਇਲੀ ਸੰਸਥਾ ਨੇ ਸ਼ਾਹ ਦੀ ਦਫ਼ਨਾਉਣ ਵਿੱਚ ਦੇਰੀ ਕਰਨ ਦੀ ਬੇਨਤੀ
ਤੇ ਵੱਖ-ਵੱਖ ਹਿੱਸੇਦਾਰਾਂ ਨਾਲ ਲੰਮੀ ਵਿਚਾਰ-ਵਟਾਂਦਰਾ ਕੀਤਾ ਸੀ।ਅਮਿਤ ਸ਼ਾਹ ਨੇ ਮਨੀਪੁਰ ਦੀ ਸਥਿਤੀ `ਤੇ ਚਰਚਾ ਕਰਨ ਲਈ ਰਾਸ਼ਟਰੀ ਰਾਜਧਾਨੀ ਵਿੱਚ ਉਨ੍ਹਾਂ ਨਾਲ ਮੀਟਿੰਗ ਲਈ ਆਈਟੀਐਲਐਫ ਨੂੰ ਸੱਦਾ ਦਿੱਤਾ ਸੀ। 3 ਮਈ ਨੂੰ ਮਣੀਪੁਰ ਵਿੱਚ ਕੁਕੀ ਅਤੇ ਮੀਤੀ ਦਰਮਿਆਨ ਨਸਲੀ ਝੜਪਾਂ ਸ਼ੁਰੂ ਹੋਈਆਂ ਸਨ ਅਤੇ ਉਦੋਂ ਤੋਂ ਹੁਣ ਤੱਕ 160 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ।
ਮਨੀਪੁਰ ਆਦਿਵਾਸੀ ਸਮੂਹ ਇੰਡੀਜੀਨਸ ਕਬਾਇਲੀ ਲੀਡਰਜ਼ ਫੋਰਮ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ

Leave a comment
Leave a comment