-ਨੰਨਿਆਂ ਨੇ ਬਣਾਏ ਮੁਕੁਟ ਅਤੇ ਸਜਾਈ ਮਟਕੀ
ਨਵਾਂਸਹਿਰ : (ਵਿਪਨ ਕੁਮਾਰ) ਕਰਿਆਮ ਰੋਡ ‘ਤੇ ਸਥਿਤ ਕੇ.ਸੀ. ਪਬਲਿਕ ਸਕੂਲ ‘ਚ ਸ੍ਰੀ ਕ੍ਰਿਸਨ ਜਨਮ ਅਸਟਮੀ ਨੂੰ ਸਮਰਪਿਤ ਸ਼ਨੀਵਾਰ ਨੂੰ ਸਕੂਲ ‘ਚ ਪ੍ਰਿੰਸੀਪਲ ਆਸ਼ਾ ਸ਼ਰਮਾ ਦੀ ਦੇਖ-ਰੇਖ ‘ਚ ਜਨਮ ਅਸ਼ਟਮੀ ਦਾ ਮਹੱਤਵ ਦਰਸ਼ਾਂਦਾ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਕੋਆਰਡੀਨੇਟਰ ਰਾਜਵੀਰ ਕੌਰ ਅਤੇ ਮੋਨਿਕਾ ਰਾਣੀ ਨੇ ਦੱਸਿਆ ਕਿ ਸਕੂਲ ’ਚ ਨਰਸਰੀ ਤੋਂ ਲੈ ਕੇ ਤੀਸਰੀ ਕਲਾਸ ਤਕ ਦੇ ਕਰੀਬ 150 ਨੰਨੇ ਮੁੰਨੇ ਸ੍ਰੀ ਰਾਧਾ-ਕ੍ਰਿਸਨ, ਗੋਪੀਆਂ, ਗੋਪਾਲਾਂ ਦਾ ਪਹਿਰਾਵਾ ਪਾ ਕੇ ਹੱਥ ’ਚ ਬੰਸਰੀ, ਮਟਕਾ, ਮੋਰ ਖੰਬ, ਮੁਕੁਟ ਅਤੇ ਹੋਰ ਸਮਾਨ ਲੈ ਕੇ ਪੀਲੇ, ਲਾਲ, ਨੀਲੇ ਰੰਗਾਂ ਦੇ ਕਪੜੇ ਪਾ ਪਹੁੰਚੇ ਹੋਏ ਸਨ। ਨੰਨੋ ਨੇ ਮੁਕੁਟ ਬਣਾਏ, ਮਟਕਿਆਂ ਨੂੰ ਸਜਾਇਆ, ਮੰਚਤੇ ਭਜਨ ਅਤੇ ਕਵਿਤਾਵਾਂ ਸੁਣਾਈਆਂ ।
ਸਵੇਰੇ ਵਿਦਿਆਰਥੀਆਂ ਅਤੇ ਸਟਾਫ ਨੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੂੰ ਭੋਗ ਲਗਾਉਣ ਦੋ ਬਾੱਦ ਹਰੇ ਕ੍ਰਿਸ਼ਨ, ਹਰੇ ਕ੍ਰਿਸ਼ਨ, ਕ੍ਰਿਸ਼ਨ ਕ੍ਰਿਸ਼ਨ, ਹਰੇ ਹਰੇ ਰਾਮ, ਹਰੇ ਰਾਮ ਰਾਮ, ਹਰੇ ਹਰੇ ਦੇ ਮਹਾਮੰਤਰ ਦਾ ਜਾਪ ਕੀਤਾ, ਉਸਦੇ ਬਾਅਦ ਹੇ ਕ੍ਰਿਸ਼ਨ ਗੋਵਿੰਦ ਹਰੇ ਮੁਰਾਰੀ, ਹੇ ਨਾਥ ਨਾਰਾਇਣ ਵਾਸੁਦੇਵਾਏ, ਯਸ਼ੋਮਤੀ ਮਈਆ ਸੇ ਬੋਲੇ ਨੰਦ ਲਾਲਾ, ਛੋਟੀ ਸੀ ਗਇਆਂ ਛੋਟੇ-ਛੋਟੇ ਗਵਾਲ.., ਮਈਆ ਯਸ਼ੋਦਾ ਤੇਰਾ ਨੰਦ ਲਾਲਾ.. ਰਾਮ ਜੀ ਕੀ ਕਿਰਪਾ ਸੇ ਮੈਂ ਬਚੀ, ਵੋ ਹੇ ਅਲਵੇਲਾ ਮਧੁਰ ਨੈਣੋ ਵਾਲਾ, ਰਾਧਾ ਢੂੰਢ ਰਹੀ ਕਿਸੀ ਨੇ ਮੇਰਾ ਸ਼ਾਮ ਤੋ ਨਹੀਂ ਦੇਖਾ.. ਤੂੰ ਸੁਮਰਿਣ ਕਰ ਰਾਧੇ ਕ੍ਰਿਸ਼ਣ ਕਾ ਇਤਆਦਿ ਭਜਨਾਂ ਤੇ ਕੋਰਿਓਗ੍ਰਾਫੀ ਪੇਸ਼ ਕਰਦੇ ਹੋਏ ਡਾਂਸ ਕੀਤਾ। ਮੈਡਮ ਮੋਨਿਕਾ ਰਾਣੀ ਅਤੇ ਕਿਰਣ ਸੋਬਤੀ ਨੇ ਦੱਸਿਆ ਕਿ ਭਗਵਾਨ ਸ੍ਰੀ ਕ੍ਰਿਸਨ 16 ਕਲਾਵਾਂ ’ਚ ਸੰਪੂਰਨ ਸਨ, ਕੇਵਲ ਯੋਗੀਰਾਜ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਨਾਮ ਲੈਣ ਨਾਲ ਪ੍ਰਾਣੀ ਵਰਗ ਦੀਆਂ ਮੁਸੀਬਤਾਂ ਦੂਰ ਹੋ ਜਾਂਦੀਆਂ ਹਨ। ਬੱਚਿਆਂ ਨੂੰ ਉਨ੍ਹਾਂ ਤੇ ਸੰਸਕਾਰਾਂ ਨਾਲ ਜੋੜੀ ਰੱਖਣ ਲਈ ਅਜਿਹੇ ਪ੍ਰੋਗਰਾਮ ਬਹੁਤ ਜਰੂਰੀ ਹਨ। ਸ਼੍ਰੀ ਕ੍ਰਿਸ਼ਨ ਜੀ ਦੀ ਜੀਵਨ ਲੀਲਾ ਇਹਨਾਂ ਬੱਚਿਆਂ ਦਾ ਮਾਰਗ ਦਰਸ਼ਨ ਕਰਦੀਆਂ ਹਨ। ਸਟੇਜ ਤੇ ਵਿਦਿਆਰਥੀ ਰਹਿਮਤ ਕੌਰ, ਰਵਿੰਦਰ ਕੌਰ, ਜੈਸਮੀਨ, ਨਵਨੀਤ ਕੌਰ, ਆਰਿਆ ਮਿਸ਼ਰਾ, ਦੀਵਾਂਸ਼ ਕੌਸ਼ਲ, ਪਰਣੀਤੀ, ਰਿੱਧੀ ਜੋਸ਼ੀ, ਤਨੀਸ਼ਾ ਅਤੇ ਵੰਸ਼ ਨੇ ਧਾਰਮਿਕ ਗੀਤ, ਕਵਿਤਾਵਾਂ ਅਤੇ ਭਜਨ ਸੁਣਾਏ। ਮੌਕੇ ਤੇ ਕਮਲਜੀਤ, ਨੀਰਜ ਰਾਣੀ, ਸ਼ਿਵਾਨੀ ਚੋਪੜਾ ਅਤੇ ਵਿਪਨ ਕੁਮਾਰ ਮੌਜੂਦ ਰਹੇ।