ਨਵਾਂਸ਼ਹਿਰ : (ਵਿਪਨ ਕੁਮਾਰ) : ਕਰਿਆਮ ਰੋਡ ਸਥਿਤ ਕੇਸੀ ਪਬਲਿਕ ਸਕੂਲ ਵਿਖੇ ਭਾਵਨਾਵਾਂ ਨਾਲ ਓਤ ਪ੍ਰੋਤ ਰੱਖੜੀ ਦੇ ਤਿਉਹਾਰ ਤੇ ਕਰੀਬ 50 ਭੈਣਾ ਨੇ ਕੱਚੇ ਧਾਗੇ ਨਾਲ ਅਪਣੇ ਵੀਰਾ ਦੇ ਪਿਆਰ ਦਾ ਪੱਕਾ ਪਿਆਰ ਬੰਨਿ੍ਆ। ਪ੍ਰਿੰਸੀਪਲ ਆਸ਼ਾ ਸ਼ਰਮਾ ਦੀ ਦੇਖਰੇਖ ’ਚ ਹੋਏ ਇਸ ਸਾਦੇ ਪ੍ਰੋਗਰਾਮ ’ਚ ਸਕੂਲ ’ਚ ਤਿਆਰ ਕੀਤੀਆਂ ਰੇਸ਼ਮ ਦੇ ਧਾਗੇ ਤੇ ਰੰਗ ਬਿਰੰਗੀਆਂ ਰੱਖੜੀਆਂ ਨੂੰ ਭੈਣਾ ਨੇ ਆਪਣੇ ਸਗੇ ਵੀਰਾ ਦੇ ਹੱਥ ਤੇ ਬੰਨਿਆਂ, ਮੱਥੇ ਤੇ ਟਿੱਕਾ ਲਾ ਕੇ ਮੂੰਹ ਮਿੱਠਾ ਵੀ ਕਰਵਾਇਆ । ਉਹਨਾਂ ਦੀ ਆਰਤੀ ਵੀ ਉਤਾਰੀ ਗਈ। ਆਸ਼ਾ ਸ਼ਰਮਾ ਨੇ ਦੱਸਿਆ ਕਿ ਇਸ ਤਿਉਹਾਰ ਦਾ ਸੰਬੰਧ ਸਾਮਾਜਿਕ, ਧਾਰਮਿਕ, ਪ੍ਰਾਚੀਨ ਅਤੇ ਇਤਹਾਸ ਨਾਲ ਜੁੜਿਆ ਹੋਇਆ ਹੈ । ਦੁਨੀਆ ’ਚ ਭੈਣ ਅਤੇ ਭਰਾ ਦੇ ਰਿਸ਼ਤੇ ਨੂੰ ਅੱਜ ਵੀ ਸੱਭ ਤੋਂ ਅਹਿਮ ਦਰਜਾ ਪ੍ਰਾਪਤ ਹੈ। ਭੈਣ ਅਤੇ ਭਰਾ ਦੇ ਰਿਸ਼ਤੇ ਨੂੰ ਅੱਜ ਵੀ ਸਾਰਾ ਸਮਾਜ ਇੱਜ਼ਤ ਅਤੇ ਸਨਮਾਨ ਦਿੰਦਾ ਆ ਰਿਹਾ ਹੈ। ਇਹ ਇੱਕ ਅਜਿਹਾ ਭਾਵਨਾਵਾਂ ਨਾਲ ਜੁੜਿਆ ਰਿਸ਼ਤਾ ਹੈ ਜਿਸ ’ਚ ਕੋਈ ਵੀ ਧਰਮ, ਜਾਤੀ ਅਤੇ ਦੇਸ਼ ਦੀ ਹੱਦ ਨਹੀਂ ਹੈ। ਕੇਸੀ ਗਰੁਪ ਦੇ ਚੇਅਰਮੈਨ ਪ੍ਰੇਮ ਪਾਲ ਗਾਧੀ ਨੇ ਸਾਰੇ ਵਿਦਿਆਰਥੀਆ ਨੂੰ ਰੱਖੜੀ ਦੀ ਵਧਾਈ ਦਿਤੀ ਅਤੇ ਸੰਦੇਸ਼ ਦਿਤਾ ਕਿ ਭਵਿਖ ਵਿਚ ਉਹ ਅਪਣੀ ਭੈਣਾ ਦੀ ਰ੍ਖਿਅ ਅਤੇ ਸਨਮਾਨ ਵਿਚ ਕੋਈ ਕਸਰ ਨਾ ਛਡ਼ਣ। ਮੌਕੇ ਤੇ ਰਾਜਵੀਰ ਕੌਰ, ਰਜਨੀ ਅਤੇ ਪੀਆਰਓ ਵਿਪਨ ਕੁਮਾਰ ਦੇ ਨਾਲ ਸਾਰਾ ਸਟਾਫ ਮੌਜੂਦ ਰਿਹਾ।