ਫਾਊਂਡੇਸ਼ਨ ਪੰਜਾਬ ਦੇ ਪ੍ਰਧਾਨ ਗਿੱਲ ਅਤੇ ਜਨਰਲ ਸਕੱਤਰ ਛਾਪਾ ਨੇ ਰਵਾਨਾ ਕਰਨ ਦੀ ਰਸਮ ਅਦਾ ਕੀਤੀ
ਮੁੱਲਾਂਪੁਰ ਦਾਖਾ : ਕ੍ਰਿਸ਼ਨ ਕੁਮਾਰ ਬਾਵਾ : ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਤੋਂ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਮਰੀਕਾ ਲਈ ਅਰਦਾਸ ਕਰਨ ਉਪਰੰਤ ਰਵਾਨਾ ਹੋਏ ਜਿੰਨਾਂ ਨੂੰ ਰਵਾਨਾ ਕਰਨ ਦੀ ਰਸਮ ਸੂਬਾ ਪ੍ਰਧਾਨ ਕਰਨੈਲ ਸਿੰਘ ਗਿੱਲ, ਜਨਰਲ ਸਕੱਤਰ ਜਸਵੰਤ ਸਿੰਘ ਛਾਪਾ ਅਤੇ ਬਰਜਿੰਦਰ ਸਿੰਘ ਨੇ ਨਿਭਾਈ। ਇਸ ਸਮੇਂ ਬਾਵਾ ਨੇ ਦੱਸਿਆ ਕਿ ਰਕਬਾ ਭਵਨ ਵਿਖੇ ਬਣੇ “ਸ਼ਬਦ ਪ੍ਰਕਾਸ਼ ਅਜਾਇਬ ਘਰ” ‘ਤੇ ਅਧਾਰਿਤ ਪੁਸਤਕ “ਇਲਾਹੀ ਗਿਆਨ ਦਾ ਸਾਗਰ ਸ਼੍ਰੀ ਗੁਰੂ ਗ੍ਰੰਥ ਸਾਹਿਬ” ਉਹ ਅਮਰੀਕਾ ਵਿਚ 7 ਜਗਾਂ ‘ਤੇ ਰਿਲੀਜ ਕਰਨਗੇ ਜਦਕਿ ਪਹਿਲਾ ਸਮਾਗਮ ਉੱਘੇ ਸਮਾਜਸੇਵੀ ਗੁਰਜਤਿੰਦਰ ਸਿੰਘ ਰੰਧਾਵਾ ਦੀ ਸਰਪ੍ਰਸਤੀ ਹੇਠ ਸੈਕਰਾਮੈਂਟੋ ਵਿਖੇ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿਚ 6 ਗੁਰੂ, 15 ਭਗਤ, 11 ਭੱਟਾਂ ਅਤੇ 4 ਗੁਰਸਿੱਖਾਂ ਦੀ ਬਾਣੀ ਸ਼ੁਸੋਭਿਤ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਵੱਖ ਵੱਖ ਸ਼ਹਿਰਾਂ ਵਿਚ ਸਮਾਗਮਾਂ ਦਾ ਪ੍ਰਬੰਧ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਟਰੱਸਟੀ ਗੁਰਮੀਤ ਸਿੰਘ ਗਿੱਲ, ਬਹਾਦਰ ਸਿੰਘ ਸਿੱਧੂ, ਮਨਦੀਪ ਸਿੰਘ ਹਾਂਸ, ਸਿੱਧ ਮਹੰਤ ਅਤੇ ਜਸਮੇਲ ਸਿੰਘ ਸਿੱਧੂ ਰਕਬਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਸੈਕਰਾਮੈਂਟੋ, ਫਰੀਜਨੋ, ਬੇਕਰਸਫੀਲਡ, ਸ਼ਿਕਾਗੋ, ਇੰਡੀਅਨ ਐਪਲਿਸ, ਨਿਊ ਜਰਸੀ ਅਤੇ ਨਿਊ ਯਾਰਕ ਵਿਖੇ ਸਮਾਗਮ ਹੋਣਗੇ। ਉਨ੍ਹਾਂ ਕਿਹਾ ਕਿ ਫਰੀਜਨੋ ਵਿਖੇ ਜਸਵੀਰ ਸਿੰਘ ਅਤੇ ਹਰਦੇਵ ਸਿੰਘ ਇਆਲੀ ਉੱਘੇ ਟਰਾਂਸਪੋਟਰ ਦੇ ਗ੍ਰਹਿ ਵਿਖੇ ਵੀ ਸਮਾਗਮ ਆਯੋਜਿਤ ਕੀਤਾ ਜਾਵੇਗਾ