ਰਾਧਿਕਾ ਰਾਓ ਅਤੇ ਵਿਨਯ ਸਪਰੂ ਵਲੋਂ ਨਿਰਦੇਸ਼ਤ ਫ਼ਿਲਮ ‘ਯਾਰੀਆਂ-2’ ਰੀਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ’ਚ ਘਿਰ ਗਈ ਹੈ। ਫ਼ਿਲਮ ਦੇ ਗੀਤ ‘ਸਹੁਰੇ ਘਰ’ ਵਿੱਚ ਐਕਟਰ ਮੀਜਾ ਜਾਫ਼ਰੀ ਕਿਰਪਾਣ ਪਾਈ ਹੋਈ ਨਜ਼ਰ ਆ ਰਹੇ ਹਨ। ਇਨ੍ਹਾਂ ਹੀ ਨਹੀਂ ਪਹਿਲਾਂ ਇਸਦਾ ਟੀਜ਼ਰ ਵੀ ਜਾਰੀ ਕੀਤਾ ਗਿਆ ਹੈ, ਜਿਸ ’ਚ ਐਕਟਰ ਨੇ ਕਿਰਪਾਨ ਧਾਰਨ ਕੀਤੀ ਹੋਈ ਹੈ।
ਇਸ ਫ਼ਿਲਮ ਦੇ ਗੀਤ ਅਤੇ ਟੀਜ਼ਰ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਇਤਰਾਜ਼ ਕੀਤਾ ਹੈ। (SGPC) ਦਾ ਕਹਿਣਾ ਹੈ ਕਿ ਵਾਲ ਕੱਟਣ ਤੋਂ ਬਾਅਦ ਕੋਈ ਵੀ ਵਿਅਕਤੀ ਕਿਰਪਾਨ ਨਹੀਂ ਪਹਿਨ ਸਕਦਾ। ਇਸ ਤੋਂ ਇਲਾਵਾ ਅਦਾਕਾਰ ਨੂੰ ਬੇਹੱਦ ਅਪੱਤੀਜਨਕ ਢੰਗ ਨਾਲ ਸਿੱਖ ਕਕਾਰ (ਸਿੱਖ ਆਸਥਾ ਦਾ ਪ੍ਰਤੀਕ) ਕਿਰਪਾਨ ਪਹਿਨੇ ਹੋਏ ਦਿਖਾਇਆ ਗਿਆ ਹੈ, ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਕਾਰਨ ਦੁਨੀਆ ਭਰ ’ਚ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਅਕਾਲ ਤਖ਼ਤ ਸਾਹਿਬ ਦੁਆਰਾ ਜਾਰੀ ਕੀਤੀ ਗਈ ਸਿਖ ਮਰਿਯਾਦਾ ਤਹਿਤ ਕੇਵਲ ਇੱਕ ਅੰਮ੍ਰਿਤਧਾਰੀ ਸਿੱਖ ਨੂੰ ਹੀ ਕਿਰਪਾਨ ਪਹਿਨਣ ਦਾ ਅਧਿਕਾਰ ਹੈ।
ਗੀਤ ’ਚ ਦਿਖਾਏ ਗਏ ਸੀਨ ਨੂੰ ਹਟਾਉਣ ਦੀ ਅਪੀਲ ਕੀਤੀ ਗਈ ਹੈ। ਕਮੇਟੀ ਦੁਆਰਾ ਕਿਹਾ ਗਿਆ ਹੈ ਕਿ ਟੀ-ਸੀਰੀਜ਼ (T-Series) ਦੁਆਰਾ ਇਸ ਨੂੰ ਤੁਰੰਤ ਪ੍ਰਭਾਵ ਤੋਂ ਹਟਾਇਆ ਜਾਣਾ ਚਾਹੀਦਾ ਹੈ। ਜੇਕਰ ਇਸ ਵੀਡੀਓ ਗੀਤ ’ਚ ਅਪੱਤੀਜਨਕ ਦ੍ਰਿਸ਼ਾਂ ਨੂੰ ਪ੍ਰਕਾਸ਼ਿਤ ਕਰਨ ਲਈ ਕਿਸੇ ਹੋਰ ਮੰਚ ਦਾ ਵੀ ਉਪਯੋਗ ਕੀਤਾ ਜਾਂਦਾ ਹੈ ਤਾਂ ਉਸਨੂੰ ਵੀ ਹਟਾ ਲੈਣਾ ਚਾਹੀਦਾ ਹੈ। ਅਸੀਂ ਆਪਣੇ ਇਤਰਾਜ਼ ਨੂੰ ਸਾਰੇ ਮਾਧਿਅਮਾਂ ਰਾਹੀਂ ਸਰਕਾਰ ਅਤੇ ਡਿਜੀਟਲ ਪਲੇਟਫ਼ਾਰਮਾਂ ’ਤੇ ਪਹੁੰਚਾ ਰਹੇ ਹਾਂ।
SGPC ਦੁਆਰਾ ਬਰਾਡਕਾਸਟਿੰਗ ਮਨਿਸਟਰੀ ਨੂੰ ਅਪੀਲ ਕੀਤੀ ਗਈ ਹੈ ਕਿ ਭਾਰਤ ਸਰਕਾਰ ਨੂੰ ਵੀ ਕਿਹਾ ਹੈ ਕਿ ਇਸ ਅਪੱਤੀਜਨਕ ਵੀਡੀਓ ਜਾਂ ਉਕਤ ਫ਼ਿਲਕ ਦੇ ਕਿਸੇ ਵੀ ਸੀਨ ਜੋ ਸਵੀਕਾਰ ਕਰਨ ਯੋਗ ਨਹੀਂ ਹੈ, ਉਸਨੂੰ ਸੈਂਸਰ ਬੋਰਡ ਆਫ਼ ਫ਼ਿਲਮ ਸਰਟੀਫ਼ਿਕੇਸ਼ਨ ਦੁਆਰਾ ਰੀਲੀਜ਼ ਕਰਨ ਦੀ ਮਨਜ਼ੂਰੀ ਨਾ ਦਿੱਤੀ ਜਾਵੇ। ਜੇਕਰ ਦ੍ਰਿਸ਼ ਨਾ ਹਟਾਏ ਗਏ ਤਾਂ ਘੱਟ ਗਿਣਤੀ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਬੰਧੀ ਕਾਨੂੰਨ ਤਹਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਫ਼ਿਲਮ ‘ਯਾਰੀਆਂ-2’ ਰੀਲੀਜ਼ ਹੋਣ ਤੋਂ ਪਹਿਲਾਂ ਹੀ ਵਿਵਾਦਾਂ ’ਚ ਘਿਰੀ, SGPC ਨੇ ਕਿਹਾ ਸੀਨ ਹਟਾਓ ਨਹੀਂ ਤਾਂ ਹੋਵੇਗਾ ਲੀਗਲ ਐਕਸ਼ਨ

Leave a comment
Leave a comment