ਰਮਨ ਬਹਿਲ ਅਤੇ ਡਿਪਟੀ ਕਮਿਸ਼ਨਰ ਨੇ ਦੁਕਾਨਦਾਰਾਂ ਨੂੰ ਦਿੱਤੇ ਇੱਕ ਇੱਕ ਲੱਖ ਰੁਪਏ ਦੇ ਚੈੱਕ
ਰਿਪੋਰਟਰ_ ਲਵਪ੍ਰੀਤ ਸਿੰਘ ਖੁਸ਼ੀ ਪੁਰ…….
ਗੁਰਦਾਸਪੁਰ
ਐਂਕਰ _ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਸੂਬੇ ਦੇ ਕਿਸੇ ਅਗਨੀ ਪੀੜਿਤ ਦੁਕਾਨਦਾਰ ਨੂੰ ਸੂਬਾ ਸਰਕਾਰ ਵੱਲੋਂ ਮਾਲੀ ਸਹਾਇਤਾ ਦਿੱਤੀ ਗਈ ਹੋਵੇ ਅਤੇ ਇਹ ਰਮਨ ਬਹਿਲ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਕੋਸ਼ਿਸ਼ ਸਦਕਾ ਸੰਭਵ ਹੋ ਪਾਇਆ ਹੈ। ਅੱਜ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਇਹਨਾਂ ਅੱਗ ਜਨੀ ਦੇ ਪੀੜਤ ਸੱਤ ਦੁਕਾਨਦਾਰਾਂ ਨੂੰ ਆਪਣੇ ਦਫਤਰ ਬੁਲਾ ਕੇ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਇੱਕ ਲੱਖ ਰੁਪਏ ਦੇ ਚੈੱਕ ਦਿੱਤੇ ਗਏ। ਇਸ ਮੌਕੇ ਚੇਅਰਮੈਨ ਰਮਨ ਬਹਿਲ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਵੀਓ ਜਾਣਕਾਰੀ ਦਿੰਦਿਆਂ ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਦੁਕਾਨਦਾਰ ਆਪਣੇ ਨਾਲ ਆਪਣੇ ਕਰਿੰਦਿਆਂ ਦੇ ਪਰਿਵਾਰ ਵੀ ਪਾਲਦਾ ਹੈ ਪਰ ਜੇਕਰ ਕੋਈ ਅੱਗਜਨੀ ਜਿਹੀ ਕਰੋਪੀ ਦਾ ਸਾਹਮਣਾ ਦੁਕਾਨਦਾਰ ਨੂੰ ਕਰਨਾ ਪੈ ਜਾਵੇ ਤਾਂ ਉਸਦੀ ਸਾਰੀ ਮਿਹਨਤ ਦੀ ਕਮਾਈ ਅਤੇ ਜਮਾ ਪੂੰਜੀ ਬਰਬਾਦ ਹੋ ਜਾਂਦੀ। 10 ਜੂਨ ਨੂੰ ਗੁਰਦਾਸਪੁਰ ਵਿੱਚ ਅੱਗ ਜਨੀ ਦਾ ਵੱਡਾ ਹਾਦਸਾ ਹੋਇਆ ਜਿਸ ਵਿੱਚ ਸੱਤ ਦੁਕਾਨਦਾਰਾਂ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ ਸੀ । ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਇਹਨਾਂ ਦੁਕਾਨਦਾਰਾਂ ਦੀ ਆਵਾਜ਼ ਪਹੁੰਚਾਈ ਅਤੇ ਮੁੱਖ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ 20 25 ਦਿਨ ਦੇ ਵਿੱਚ ਵਿੱਚ ਸਾਰੀ ਕਾਰਵਾਈ ਮੁਕੰਮਲ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੁਕਾਨਦਾਰ ਲਈ ਇੱਕ-ਇੱਕ ਲੱਖ ਰੁਪਏ ਦੇ ਸਹਾਇਤਾ ਚੈੱਕ ਭੇਜ ਦਿੱਤੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਨਾਗਰਿਕ ਦੇ ਸੁੱਖ ਦੁੱਖ ਵਿੱਚ ਸ਼ਰੀਕ ਹੈ।
ਉੱਥੇ ਹੀ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲ ਨੇ ਦੱਸਿਆ ਕਿ ਸੱਤ ਦੁਕਾਨਦਾਰਾਂ ਨੂੰ ਮੁੱਖ ਮੰਤਰੀ ਰਿਲੀਫ ਫੰਡ ਵਿੱਚੋਂ ਪੰਜਾਬ ਸਰਕਾਰ ਵੱਲੋਂ ਸਹਾਇਤਾ ਰਾਸ਼ੀ ਭੇਜੀ ਗਈ ਹੈ। ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਬਹੁਤ ਜਲਦੀ ਹੀ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਸਹਾਇਤਾ ਰਾਸ਼ੀ ਮਨਜ਼ੂਰ ਕਰਕੇ ਉਸ ਦੇ ਚੈੱਕ ਦੁਕਾਨਦਾਰਾਂ ਨੂੰ ਭੇਜ ਦਿੱਤੇ ਗਏ ਹਨ। ਉਹਨਾ ਕਿਹਾ ਕਿ ਫਾਇਰ ਬ੍ਰਿਗੇਡ ਵਿੱਚ ਕੁਝ ਕਮੀਆਂ ਸਾਹਮਣੇ ਆਈਆਂ ਹਨ ਜਿਨਾਂ ਨੂੰ ਜਲਦੀ ਹੀ ਦੂਰ ਕੀਤਾ ਜਾ ਰਿਹਾ ਹੈ। ਉੱਥੇ ਹੀ ਉਹਨਾਂ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਦੁਕਾਨ ਬੰਦ ਕਰਕੇ ਰਾਤ ਨੂੰ ਘਰ ਜਾਂਦੇ ਹਨ ਤਾਂ ਦੁਕਾਨ ਦੇ ਅੰਦਰ ਇਲੈਕਟਰੋਨਿਕ ਚੀਜਾਂ ਅਤੇ ਮੀਟਰ ਮੇਨ ਸਟਿੱਚ ਨੂੰ ਬੰਦ ਕਰਨਾ ਨਾ ਭੁਲੋ।
ਦੂਜੇ ਪਾਸੇ ਸ਼ਹਿਰ ਦੇ ਦੁਕਾਨਦਾਰਾਂ ਮਾਲੀ ਸਹਾਇਤਾ ਲਈ ਚੇਅਰਮੈਨ ਰਮਨ ਬਹਿਲ ਜਿਲਾ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਹਾਇਤਾ ਨਾਲ ਉਹ ਆਪਣਾ ਵਪਾਰ ਮੁੜ ਤੋਂ ਸ਼ੁਰੂ ਕਰ ਸਕਾਂਗੇ।