ਪੰਜਾਬ ਵਿਚ ਵਿਦੇਸ਼ ਜਾਣ ਦਾ ਖੁਮਾਰ ਤਾਂ ਨੌਜਵਾਨਾਂ ਸਿਰ ਚੜ੍ਹ ਬੋਲ ਰਿਹਾ ਹੈ ਪਰ ਕਈ ਪੰਜਾਬੀ ਹੁਣ ਇੱਥੇ ਹੀ ਵਿਦੇਸ਼ਾਂ ਜਿਹਾ ਮਾਹੌਲ ਤੇ ਦਿਖ ਬਣਾਉਣ ਵਿਚ ਜੁਟੇ ਹੋਏ ਹਨ। ਦਰਅਸਲ, ਪੰਜਾਬ ਦੇ ਇਸ ਇਲਾਕੇ ਵਿਚ ਸਟੈਚੂ ਆਫ ਲਿਬਰਟੀ ਲਾ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ਇਸ ਦੀ ਇਕ ਵੀਡੀਓ ਬੇਹੱਦ ਵਾਇਰਲ ਹੋ ਰਹੀ ਹੈ। ਇਹ ਵੀਡੀਓ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ੍ ਦੀ ਦੱਸੀ ਜਾ ਰਹੀ ਹੈ। ਵੀਡੀਓ ‘ਚ ਇਕ ਪਿੰਡ ‘ਚ ਇਕ ਨਿਰਮਾਣ ਅਧੀਨ ਇਮਾਰਤ ‘ਤੇ ਸਟੈਚੂ ਆਫ ਲਿਬਰਟੀ ਦਾ ਬੁੱਤ ਰੱਖਿਆ ਗਿਆ ਹੈ। ਸੋਸ਼ਲ ਮੀਡੀਆ ਉਪਭੋਗਤਾ ਆਲੋਕ ਜੈਨ ਵੱਲੋਂ ਪੋਸਟ ਕੀਤੇ ਗਏ ਇਸ ਵੀਡੀਓ ਨੂੰ ਐਕਸ (ਪਹਿਲਾਂ ਟਵਿੱਟਰ) ‘ਤੇ 120,000 ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਸਥਾਨਕ ਲੋਕਾਂ ਨੂੰ ਇਮਾਰਤ ਦੀ ਛੱਤ ‘ਤੇ ਪ੍ਰਸਿੱਧ ਅਮਰੀਕੀ ਸਮਾਰਕ ਦੀ ਨਕਲ ਲਗਾਉਂਦੇ ਹੋਏ ਦੇਖਿਆ ਗਿਆ ਹੈ, ਜਿਸ ਵਿਚ ਨਿਰਮਾਣ ਸਥਾਨ ਦੇ ਨੇੜੇ ਇਕ ਕਰੇਨ ਦਿਖਾਈ ਦੇ ਰਹੀ ਹੈ, ਜਿਸ ਦੀ ਵਰਤੋਂ ਸ਼ਾਇਦ ਇਸ ਸਟੈਚੂ ਨੂੰ ਚੁੱਕਣ ਲਈ ਕੀਤੀ ਗਈ ਸੀ।