ਚੰਡੀਗੜ੍ਹ : ਆਪਣਾ ਪੰਜਾਬ ਮੀਡੀਆ : ਪੰਜਾਬ ਵਿੱਚ 3000 ਸਰਕਾਰੀ ਬੱਸਾਂ ਦਾ ਚੱਕਾ ਜਾਮ ਹੈ। ਹਾਲਾਂਕਿ ਪ੍ਰਾਈਵੇਟ ਬੱਸਾਂ ਚਲਦੀਆਂ ਰਹਿਣਗੀਆਂ। ਇਹ ਚੱਕਾ ਜਾਮ ਰੋਡਵੇਜ਼ ਤੇ PRTC ਦੇ ਕੱਚੇ ਮੁਲਾਜਮਾਂ ਵਲੋਂ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਨੇ ਦੱਸਿਆ ਕਿ ਜਦੋਂ ਦੀ ਸੂਬੇ ਵਿੱਚ ਆਮ ਆਦਮੀ ਦੀ ਸਰਕਾਰ ਬਣੀ ਹੈ, ਟਰਾਂਸਪੋਰਟ ਵਿਭਾਗ ਵੱਲ ਕੋਈ ਧਿਆਨ ਨਹੀ ਦਿੱਤਾ ਗਿਆ, ਸਗੋਂ ਪਹਿਲਾ ਨਾਲੋ ਵੀ ਹਾਲਾਤ ਮਾੜੇ ਹਨ।

ਉਹਨਾਂ ਦੱਸਿਆ ਕਿ 19/12/2022 ਨੂੰ ਚੀਫ ਸੈਕਟਰੀ, ਫੇਰ ਜਲੰਧਰ ਜ਼ਿਮਣੀ ਚੋਣਾਂ ਦੌਰਾਨ 2 ਵਾਰ ਮੁੱਖ ਮੰਤਰੀ ਪੰਜਾਬ ਅਤੇ 15/5/23 ਨੂੰ ਮੁੱਖ ਮੰਤਰੀ ਪੰਜਾਬ ਦੇ ਨਿਰਦੇਸ਼ ਆਧੀਨ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਮੀਟਿੰਗ ਉਸ ਤੋਂ ਬਾਅਦ 18/5/23 ਨੂੰ ਸਬ ਕਮੇਟੀ ਨਾਲ ਮੀਟਿੰਗ, ਉਸ ਉਪਰੰਤ ਪ੍ਰਮੁੱਖ ਸਕੱਤਰ ਟਰਾਂਸਪੋਰਟ ਵਿਭਾਗ ਪੰਜਾਬ ਨਾਲ 2/6/23 ਨੂੰ ਮੀਟਿੰਗ ਹੋਈ। ਮੀਟਿੰਗਾਂ ਦਾ ਹਵਾਲਾ ਦਿੰਦੇ ਹੋਏ ਸੈਕਟਰੀ ਨੇ ਮੰਗਾਂ ਜਿਵੇਂ 5% ਤਨਖਾਹ ਵਾਧਾ, ਰਿਪੋਰਟਾਂ ਦੀਆਂ ਕੰਡੀਸ਼ਨਾ ਵਿਚ ਸੋਧ, ਬਲੈਕ ਲਿਸਟ ਕਰਮਚਾਰੀ ਬਹਾਲ ਕਰਨ, ਡਾਟਾ ਐਟਰੀ, ਅਡਵਾਸ ਬੁੱਕਰਾਂ, ਨਵੇਂ ਭਰਤੀ, ਅਤੇ ਬਹਾਲ ਹੋਏ ਮੁਲਾਜ਼ਮਾਂ ਦੀ ਤਨਖਾਹ ਵਿਚ ਵਾਧਾ ਤਨਖਾਹ ਵਿਚ ਇਕ ਸਾਰਤਾ, ਗੈਰ ਕਾਨੂੰਨੀ ਤਰੀਕੇ ਨਾਲ ਠੇਕੇਦਾਰ ਨੂੰ ਟੈਂਡਰ ਦੇਣ ਖਿਲਾਫ਼ ਕਾਰਵਾਈ ਸਬੰਧਤ ਮੰਗਾਂ ਦਾ ਹੱਲ ਕਰਨ ਲਈ 15 ਦਿਨ ਦਾ ਸਮਾਂ ਮੰਗਿਆ ਗਿਆ ਸੀ, ਪਰ ਸਮਾਂ ਪੂਰਾ ਹੋਣ ’ਤੇ ਕੋਈ ਵੀ ਮੰਗ ਦਾ ਹੱਲ ਕੱਢਣ ਲਈ ਤਿਆਰ ਨਹੀ।
ਡਿੱਪੂ ਪ੍ਰਧਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਪੀ ਆਰ ਵਿੱਚ ਕਿਲੋਮੀਟਰ ਬੱਸਾਂ ਜੋ ਕਿ ਪ੍ਰਾਈਵੇਟ ਮਾਲਕ ਪਾ ਰਹੇ ਹਨ ਜੋ ਕਿ ਘਾਟੇਵੰਦ ਸੌਦਾ ਹੈ ਪਰ ਮੈਨੇਜਮੈਂਟ ਉਸ ਤੋ ਵੀ ਪਿਛੇ ਹਟਣ ਲਈ ਤਿਆਰ ਨਹੀਂ। ਜਿਸ ਤੋਂ ਦੁਖੀ ਹੋ ਕੇ ਯੂਨੀਅਨ ਵਲੋ 27 /6/23 ਨੂੰ ਮੁੜ ਬੱਸਾਂ ਦਾ ਚੱਕਾ ਜਾਮ ਕਰਕੇ ਗੁਪਤ ਐਕਸ਼ਨ ਕੀਤਾ ਜਾਵੇਗਾ ਅਤੇ 28 ਜੂਨ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਰੋਸ ਧਰਨਾ ਦਿੱਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦੀ ਹੋਵੇਗੀ।