ਲੁਧਿਆਣਾ : ਆਪਣਾ ਪੰਜਾਬ ਮੀਡੀਆ :
ਪੰਜਾਬੀ ਲੋਕ ਗਾਇਕ ਸਵਰਗਵਾਸੀ ਸੁਰਿੰਦਰ ਸ਼ਿੰਦਾ ਦਾ ਅੰਤਿਮ ਸੰਸਕਾਰ 29 ਜੁਲਾਈ ਨੂੰ ਲੁਧਿਆਣਾ ਦੇ ਮਾਡਲ ਟਾਊਨ ਸਥਿਤ ਸ਼ਮਸ਼ਾਨ ਘਾਟ ਵਿਖੇ ਦੁਪਹਿਰ 1 ਵਜੇ ਕੀਤਾ ਜਾਵੇਗਾ। ਸੁਰਿੰਦਰ ਸ਼ਿੰਦਾ ਦੇ ਪਰਿਵਾਰ ਨੇ ਮੀਡਿਆ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਪੰਜਾਬੀ ਲੋਕ ਗਾਇਕ ਸੁਰਿੰਦਰ ਸ਼ਿੰਦਾ ਦਾ 26 ਜੁਲਾਈ 2023 ਨੂੰ ਦਿਹਾਂਤ ਹੋ ਗਿਆ ।
ਉਹ ਪਿਛਲੇ ਕਾਫੀ ਦਿਨਾਂ ਤੋਂ ਬਿਮਾਰ ਸਨ ਅਤੇ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ ਵਿੱਚ ਜੇਰੇ ਇਲਾਜ ਸਨ। ਬੁਧਵਾਰ ਸਵੇਰੇ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਇਹ ਖਬਰ ਸੁਣਦੇ ਹੀ ਸੰਗੀਤ ਇੰਡਸਟਰੀ ਵਿਚ ਸੋਗ ਦੀ ਲਹਿਰ ਦੌੜ ਗਈ। ਕੁਝ ਦਿਨ ਪਹਿਲਾਂ ਉਨ੍ਹਾਂ ਦਾ ਹਸਪਤਾਲ ‘ਚ ਆਪਰੇਸ਼ਨ ਹੋਇਆ ਸੀ। ਜਿਸ ਤੋਂ ਬਾਅਦ ਸਰੀਰ ‘ਚ ਇਨਫੈਕਸ਼ਨ ਵਧ ਗਈ। ਉਹ ਕਈ ਦਿਨਾਂ ਤੋਂ ਦੀਪ ਹਸਪਤਾਲ ‘ਚ ਵੈਂਟੀਲੇਟਰ ‘ਤੇ ਸਨ। ਇਸ ਤੋਂ ਬਾਅਦ ਹਾਲਤ ਵਿਗੜਨ ਕਾਰਨ ਡੀ.ਐਮ.ਸੀ. ਰੈਫਰ ਕੀਤਾ ਗਿਆ ਸੀ।