ਅਰਨੀਵਾਲਾ : ਪੀਆਰ ਨਿਊਜ਼ : ਪਿੰਡ ਚਿਮਨੇ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜਦੇ ਐਸ ਸੀ,ਬੀ ਸੀ ਪਰਿਵਾਰ ਦੇ ਬੱਚਿਆਂ ਦੇ ਮਾਤਾ ਪਿਤਾ ਤੇ ਸਕੂਲ ਕਮੇਟੀ ਮੈਂਬਰ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਸਹਿਬਾਨਾਂ ਨੇ ਸਕੂਲ ਦੇ ਬਾਹਰ ਇਕ ਮੀਟਿੰਗ ਦੇ ਦੌਰਾਨ ਸਕੂਲ਼ ਹੱਕ ਵਿੱਚ ਨਿਰਪੱਖ ਹੋ ਨਿੱਤਰੇ ਤੇ ਪਿਛਲੇ ਦਿਨੀਂ ਸਕੂਲ ਮੂਹਰੇ ਲਗਾਏ ਧਰਨੇ ਦੀ ਪੁਰਜ਼ੋਰ ਨਿਖੇਧੀ ਕੀਤੀ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਮੰਗਵਾਏ ਬਾਹਰੋਂ ਮੰਗਵਾਏ ਗੁੰਡਿਆ ਤੇ ਪਰਚੇ ਚੋਂ ਨਾਮਜ਼ਦ ਕਰਨ ਦੀ ਮੰਗ ਕੀਤੀ । ਇਸ ਮੌਕੇ ਚੇਅਰਮੈਨ ਬਿੱਟੂ ਚਿਮਨੇਵਾਲਾ ਵਾਇਸ ਜਿਲਾ ਪ੍ਰਧਾਨ ਫਾਜਿਲਕਾ,ਰਿਜ਼ਰਵਸਨ ਚੋਰ ਫੜੋ ਪੱਕਾ ਮੋਰਚਾ ਮੋਹਾਲੀ ਨੇ ਪ੍ਰੈੱਸ ਨੂੰ ਗੱਲਬਾਤ ਦੌਰਾਨ ਕਿਹਾ ਪਿਛਲੇ ਦਿਨੀਂ ਸਿੱਖਿਆ ਦੇ ਮੰਦਰ ਕਹੇ ਜਾਣ ਵਾਲੇ ਦੇ ਸਕੂਲ ਗੇਟ ਤੇ ਲੱਗੇ ਧਰਨੇ ਦੀ ਪੁਰਜ਼ੋਰ ਨਿੰਦਾ ਤੇ ਨਿਖੇਧੀ ਕਰਦੇ ਹੋਏ ਕਿਹਾ। ਇਹ ਧਰਨਾ ਸਿਰਫ਼ ਕੁਝ ਲੋਕਾਂ ਵੱਲੋਂ ਸਕੂਲ ਬਦਨਾਮ ਕਰਨ ਲਈ ਪਲੈਨਿੰਗ ਤਹਿਤ ਲਗਾਇਆ ਗਿਆ। ਜਿਸ ਦੌਰਾਨ ਜਾਣਕਾਰੀ ਦਿੰਦਿਆ ਹੋਏ ਦੱਸਿਆ ਕਿ ਲਗਭਗ 10 ਪਿੰਡਾਂ ਦੇ ਬੱਚਿਆਂ ਦਾ ਭਵਿੱਖ ਲਈ ਇਹ ਸਕੂਲ ਦਾ ਮੁੱਢਲਾ ਕੇਂਦਰ ਬਣਿਆ ਹੋਇਆ ਹੈ ਤੇ ਇਲਾਕੇ ਦੇ ਲੋਕ ਵੀ ਇਸ ਨੂੰ ਪਿੰਡ ਦੇ ਸਕੂਲ ਨੂੰ ਕਾਲਜ ਬਣਾਉਣ ਦੀ ਮੰਗ ਕਰ ਰਹੇ ਹਨ ਤਾਂ ਜੋ ਲੋੜਵੰਦ ਪਰਿਵਾਰਾਂ ਦੇ ਬੱਚੇ ਉੱਚ ਪੱਧਰੀ ਦੀ ਸਿੱਖਿਆ ਲੈ ਸਕਣ । ਅਜੋਕੇ ਸਮੇਂ ਦੀ ਮਹਿੰਗਾਈ ਤੇ ਸਮੇਂ ਦੇ ਹਾਲਤਾਂ ਨੂੰ ਦੇਖਦੇ ਹੋਏ ਜਿਆਦਾਤਰ ਮੁਸਕਿਲ ਤਾਂ ਗਰੀਬ ਲੋੜਵੰਦ ਪਰਿਵਾਰ ਨੂੰ ਹੈ। ਜਿਸ ਵਿੱਚ ਚਿਮਨ ਸਿੰਘ ਨੇ ਵੀ ਜਿਕਰ ਕਰਦਿਆਂ ਹੋਏ ਦੱਸਿਆ ਕਿ ਜਿਸ ਦਿਨ ਝਗੜਾ ਹੋਇਆ ਤਾਂ ਘੱਟਿਆਂ ਵਾਲੇ ਦੇ ਲੜਕੇ ਜੋ ਵਾਹੋ ਦਾਹੀ ਤੇਲ ਮੁਕਣ ਕਾਰਨ ਆਪਣਾ ਪਲਸਰ ਮੋਟਰਸਾਈਕਲ ਮੇਰੇ ਘਰ ਰੁਕਾ ਦਿੱਤਾ ਤੇ ਚਲੇ ਗਏ। 12-13 ਦਿਨ ਬੀਤ ਜਾਣ ਦੇ ਬਾਅਦ ਪਰਸੋਂ ਰਾਤੀ ਇਹ ਮੋਟਰਸਾਈਕਲ ਲੈਣ ਆਏ ਤੇ ਮੈ ਕਿਹਾ ਨਾ ਕੋਈ ਕਾਪੀ ਤੇ ਨਾ ਕੋਈ ਨੰਬਰ ਐ ਜੁੰਮੇਵਾਰ ਬੰਦਿਆਂ ਦੀ ਅਗਵਾਈ ਹੇਠ ਦੇਵਾਂਗਾ ਤੇ ਸੋਨੂੰ ਪੁੱਤਰ ਗੁਰਦਿਆਲ ਸਿੰਘ ਵਾਸੀ ਜੌੜਕੀ ਅੰਧੇ ਵਾਲੀ ਆ ਕੇ ਕਹਿਣ ਲੱਗਾ ਕਿ ਇਹ ਰਿਸ਼ਤੇਦਾਰ ਨੇ ਆਪਣੇ ਮੋਟਰਸਾਈਕਲ ਦੇ ਦਿਉ ਤੇ ਦੂਸਰੇ ਪਾਸੇ ਗੋਰਾ ਪ੍ਰਧਾਨ ਚੱਕ ਪੱਖੀ ਵਾਲੇ ਨੇ ਵੀ ਫੋਨ ਕਰਕੇ ਕਿਹਾ ਕਿ ਘੱਟਿਆਵਾਲਾ ਦੇ ਬੰਦੇ ਜਾਣਕਾਰ ਐ ਮੋਟਰਸਾਈਕਲ ਦੇ ਦਿਉ । ਜੋ ਅੱਜ ਘੱਟਿਆਵਾਲਾ ਬੋਦਲਾਂ ਦੇ ਲੜਕਿਆਂ ਵੱਲੋਂ ਲਿਆਂਦਾ ਪਲਸਰ ਮੋਟਰਸਾਈਕਲ ਏ ਐਸ ਆਈ ਅੰਗਰੇਜ ਸਿੰਘ ਨੇ ਬਰਾਮਦ ਕਰ ਲਿਆ ਹੈ ਜੋ ਬਿਨ ਨੰਬਰ ਪਲੇਟ ਤੇ ਬਿਨ ਬਰੇਕਾਂ ਤੋਂ ਸੀ । ਘੱਟਿਆਂਵਾਲਾ ਤੋਂ ਆਏ ਇਸ ਪਲਸਰ ਮੋਟਰਸਾਈਕਲ ਬੰਦਿਆਂ ਤੇ ਵੀ ਪਰਚੇ ਚੋਂ ਨਾਮਜ਼ਦ ਕਰਨ ਦੀ ਮੰਗ ਕੀਤੀ ਗਈ।ਇਸ ਮੌਕੇ ਮਜ਼ਬੀ ਸਿੱਖ ਵਾਲਮੀਕਿ ਭਲਾਈ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਅਮਰਸੀਰ ਸਿੰਘ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਬੜੇ ਵਿਸਥਾਰ ਸਾਹਿਤ ਬਿਆਨ ਦਿੰਦੇ ਹੋਏ ਕਿਹਾ ਕਿ ਪਿਛਲੇ ਦਿਨੀਂ ਹੋ ਸਕੂਲ ਚੋਂ ਵਿਦਿਆਰਥੀਆਂ ਆਪਸੀ ਤਕਰਾਰਬਾਜ਼ੀ ਦੇ ਕਾਰਨ ਲੜਾਏ ਤੇ ਸਿਰਫ ਸਕੂਲ ਨੂੰ ਬਦਨਾਮ ਕਰਨ ਰੰਗ ਦਿੱਤਾ ਗਿਆ ਤੇ ਕਿਉਂਕਿ ਇੱਥੇ ਸਿਰਫ਼ ਐਸ ਸੀ,ਬੀ ਸੀ ਪਰਿਵਾਰਾਂ ਦੇ ਬੱਚੇ ਪੜ੍ਹਦੇ ਐ। ਜਿਲਾ ਪ੍ਰਧਾਨ ਅਮਰਸੀਰ ਨੇ ਇਹ ਵੀ ਕਿਹਾ ਕਿ ਜੇਕਰ ਕੁਝ ਸਰਪੰਚ ਤੇ ਹੋਰ ਆਦਮੀ ਜਿੰਨਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਪੜਦੇ ਐ ਕਹਿੰਦੇ ਐ ਕਿ ਸਕੂਲ ਦੀ ਪ੍ਰਿੰਸੀਪਲ ਤੇ ਸਟਾਫ ਵੱਲੋਂ ਸਤਿਕਾਰ ਨਹੀਂ ਦਿੱਤਾ ਜਾਂਦਾ ਪਰ ਉਲਟ ਇਸਦੇ ਦੂਜੇ ਪਾਸੇ ਪਿੰਡ ਚਿਮਨੇ ਦੇ ਛੇ ਮੁਲਾਜ਼ਮ ਬਤੌਰ ਐਸ ਸੀ ,ਬੀ ਸੀ ਪਰਿਵਾਰ ਦੇ ਨੌਕਰੀ ਕਿਵੇਂ ਕਰਦੇ ਐ। ਇਹ ਸਿਰਫ ਆਪਣੀ ਚੌਧਰ ਦੇ ਭੁੱਖੇ ਲੋਕਾਂ ਦੀ ਬਦੌਲਤ ਦਾ ਹੀ ਸਿੱਟਾ ਐ। ਉਨਾਂ ਇਹ ਵੀ ਕਿਹਾ ਕਿ ਜੇ ਪ੍ਰਿੰਸੀਪਲ ਨੂੰ ਇਸ ਝਗੜੇ ਦਾ ਦੋਸ਼ੀ ਮੰਨਦੇ ਐ ਤਾਂ ਇਨਾਂ ਦੇ ਪਿੰਡਾਂ ਚੋਂ ਵਿਕਦਾ ਨਸ਼ਾ ਚਿੱਟਾ,ਗੋਲੀਆਂ ਦੇ ਜੁੰਮੇਵਾਰ ਵੀ ਕੌਣ ਨੇ। ਇਹ ਸਭ ਇਨਾਂ ਦੀ ਸਾਜਿਸ਼ ਦਾ ਹਿੱਸਾ ਐ। ਉਨਾਂ ਇਹ ਵੀ ਕਿਹਾ ਕਿ ਲਗਭਗ ਪਿਛਲੇ ਸਮੇਂ ਦੇ ਦੌਰਾਨ ਹੀ ਬੌਤਰ ਕਮੇਟੀ ਦਾ ਚੇਅਰਮੈਨ ਵੀ ਪਿੰਡ ਦਾ ਰਿਹਾ ਪਰ ਅੱਜ ਤੱਕ ਵੀ ਕਿਸੇ ਸਰਪੰਚ ਵੱਲੋਂ ਕਮੇਟੀ ਦਾ ਨੁੰਮਦਾ ਨਹੀ ਦਿਤਾ ਗਿਆ ਹਲਾਂਕਿ ਬੌਤਰ ਨੋਟਿਸ ਰਾਹੀ ਵੀ ਜਾਣਕਾਰੀ ਦਿੱਤੀ ਜਾਂਦੀ ਸੀ। ਜ਼ਿਲਾ ਪ੍ਰਧਾਨ ਅਮਰਸੀਰ ਨੇ ਇਹ ਵੀ ਕਿਹਾ ਕਿ ਪਿਛਲੇ ਸਮੇਂ ਦੌਰਾਨ ਸਕੂਲ ਚੋਂ ਬਣੇ ਕਮਰਿਆਂ ਦੇ ਉਦਘਾਟਨ ਵੀ ਸਕੂਲ ਕਮੇਟੀ ਮੈਂਬਰ ਤੇ ਚੇਅਰਮੈਨ ਵੱਲੋਂ ਰੱਖੇ ਗਏ ਸਨ। ਕਮੇਟੀ ਦੀ ਨਿਗਾਰਨ ਹੇਠ ਹੀ ਅੱਜ ਤੱਕ ਸਕੂਲ ਦੇ ਵਿਕਾਸ ਦੇ ਕੰਮ ਕਰਵਾਏ ਗਏ। ਪਿਛਲੀ ਸਰਕਾਰ ਦੇ ਦੌਰਾਨ ਵੀ ਸਕੂਲ ਦੇ ਪ੍ਰਿੰਸੀਪਲ ਮੈਡਮ ਰੈਨੂੰ ਬਾਲਾ ਦਾ ਬਦਲੀ ਦਾ ਮੁਦਾ ਉਠਾਇਆ ਪਰ ਉਸ ਵਿਚ ਵੀ ਇਹ ਕਾਮਯਾਬ ਨਹੀ ਹੋ ਸਕੇ। ਨਰੇਗਾ ਯੂਨੀਅਨ, ਨਿਆਇਕ ਜਥੇਬੰਦੀਆ ਦੇ ਆਗੂ ਸਾਹਿਬਾਨ ,ਬੱਚਿਆਂ ਦੇ ਮਾਤਾ ਪਿਤਾ ,ਕਮੇਟੀ ਮੈਂਬਰਾਂ ,ਰਿਜਰਵੇਸ਼ਨ ਚੋਰ ਫੜੋ ਮੋਰਚਾ ਮੋਹਾਲੀ,ਮਜੵਬੀ ਸਿੱਖ ਵਾਲਮੀਕਿ ਭਲਾਈ ਫਰੰਟ ਪੰਜਾਬ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਅਗਰ ਅੱਗੇ ਤੋ ਕੋਈ ਵੀ ਸਕੂਲ ਦੇ ਗੇਟ ਤੇ ਧਰਨਾ ਦਿੰਦਾ ਐ, ਸਮੂਹ ਪੰਜਾਬ ਦੀਆਂ ਵੱਖ ਵੱਖ ਨਿਆਂਇਕ ਜਥੇਬੰਦੀਆ ਨਾਲ ਗੱਲਬਾਤ ਕਰਕੇ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਪੂਰੇ ਪੰਜਾਬ ਚੋਂ ਵਿਢਿਆ ਜਾਵੇਗਾ ।