ਨਵੀਂ ਦਿੱਲੀ: ਆਪਣਾ ਪੰਜਾਬ ਮੀਡੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਭਾਰਤ ਦੌਰੇ ਦੌਰਾਨ ਆਏ ਅਮਰੀਕੀ ਸੰਸਦ ਮੈਂਬਰਾਂ ਰੋਅ ਖੰਨਾ ਅਤੇ ਮਾਈਕਲ ਗਵਾਟਜ਼ ਦੇ ਵਫ਼ਦ ਨਾਲ ਮੁਲਾਕਾਤ ਕੀਤੀ।ਪੀਐਮ ਮੋਦੀ ਨੇ ਅਮਰੀਕੀ ਸੰਸਦ ਮੈਂਬਰਾਂ ਦੇ ਵਫ਼ਦ ਨਾਲ ਮੁਲਾਕਾਤ ਮਗਰੋਂ ਕਿਹਾ ਕਿ ਅਮਰੀਕੀ ਸੰਸਦ ਦਾ ਮਜ਼ਬੂਤ ਦੁਵੱਲਾ ਸਮਰਥਨ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ’ਚ ਸਹਾਇਕ ਹੈ।ਉਨ੍ਹਾਂ ਕਿਹਾ, ਅਮਰੀਕੀ ਕਾਂਗਰਸ ਦਾ ਮਜ਼ਬੂਤ ਦੁਵੱਲਾ ਸਮਰਥਨ ਭਾਰਤ-ਅਮਰੀਕਾ ਵਿਆਪਕ ਆਲਮੀ ਰਣਨੀਤਕ ਭਾਈਵਾਲੀ ਨੂੰ ਹੋਰ ਅੱਗੇ ਵਧਾਉਣ ’ਚ ਸਹਾਇਕ ਹੈ।