ਓਟਵਾ: ਆਪਣਾ ਪੰਜਾਬ ਮੀਡੀਆ: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਵੱਲੋਂ ਜੰਗਲੀ ਅੱਗ ਤੇ ਕਾਬੂ ਪਾਉਣ ਲਈ ਵੱਡੇ ਪੱਧਰ ਤੇ ਕੰਮ ਕੀਤੇ ਜਾ ਰਹੇ ਹਨ। ਟਰੂਡੋ ਸਰਕਾਰ ਬ੍ਰਿਟਿਸ਼ ਕੋਲੰਬੀਆ ਵਿੱਚ ਭਿਆਨਕ ਜੰਗਲੀ ਅੱਗ ਨਾਲ ਨਜਿੱਠਣ ਲਈ ਦੇਸ਼ ਦੀਆਂ ਹਥਿਆਰਬੰਦ ਬਲਾਂ ਨੂੰ ਤਾਇਨਾਤ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਅੱਗ ਦੀਆਂ ਲਪਟਾਂ ਤੋਂ ਬਚਾ ਕੇ 35,000 ਤੋਂ ਵੱਧ ਲੋਕਾਂ ਨੂੰ ਬਾਹਰ ਕੱਢਣ ਦੇ ਆਦੇਸ਼ ਦਿੱਤੇ ਗਏ ਹਨ।
ਪ੍ਰਧਾਨ ਮੰਤਰੀ ਜਸਟਿਨ ਟਰੂਡੇ ਨੇ ਟਵੀਟ ਕੀਤਾ, ਸਾਨੂੰ ਫੈਡਰਲ ਸਹਾਇਤਾ ਲਈ ਬ੍ਰਿਟਿਸ਼ ਕੋਲੰਬੀਆ ਦੀ ਬੇਨਤੀ ਪ੍ਰਾਪਤ ਹੋਈ ਅਤੇ ਸਰਕਾਰ ਵੱਲੋਂ ਇਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਅਸੀਂ ਕੈਨੇਡੀਅਨ ਫੋਰਸਾਂ ਨੂੰ ਤੈਨਾਤ ਕਰ ਰਹੇ ਹਾਂ ਅਤੇ ਨਿਕਾਸੀ, ਸਟੇਜਿੰਗ, ਅਤੇ ਹੋਰ ਲੌਜਿਸਟਿਕਲ ਕੰਮਾਂ ਵਿੱਚ ਮਦਦ ਲਈ ਸਰੋਤ ਪ੍ਰਦਾਨ ਕਰ ਰਹੇ ਹਾਂ। ਜੋ ਵੀ ਸਹਾਇਤਾ ਦੀ ਲੋੜ ਹੋਵੇਗੀ, ਅਸੀਂ ਜਾਰੀ ਕਰਾਗੇ।
ਰੱਖਿਆ ਮੰਤਰੀ ਬਿਲ ਬਲੇਅਰ ਨੇ ਪਹਿਲਾਂ ਦੱਸਿਆ ਕਿ ਕੈਨੇਡੀਅਨ ਬਲਾਂ ਦੀਆਂ ਦੋ ਨਿਕਾਸੀ ਉਡਾਣਾਂ ਯੈਲੋਨਾਈਫ ਲਈ ਰਵਾਨਾ ਹੋਈਆਂ। ਉਸਨੇ ਸੋਮਵਾਰ ਨੂੰ ਇਹ ਵੀ ਟਵੀਟ ਕੀਤਾ ਕਿ ਕੈਨੇਡੀਅਨ ਬਲਾਂ ਦੇ ਲਗਭਗ 400 ਮੈਂਬਰ ਭਾਈਚਾਰਿਆਂ ਨੂੰ ਸੁਰੱਖਿਅਤ ਰੱਖਣ ਲਈ ਹੇ ਰਿਵਰ ਅਤੇ ਯੈਲੋਨਾਈਫ ਦੇ ਆਲੇ ਦੁਆਲੇ ਇਮਾਰਤਾਂ ਨੂੰ ਅੱਗ ਬੁਝਾਉਣ ਵਿੱਚ ਸਹਾਇਤਾ ਕਰ ਰਹੇ ਹਨ।
ਪ੍ਰਧਾਨ ਮੰਤਰੀ ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਜੰਗਲੀ ਅੱਗ ਤੇ ਨਜਿੱਠਣ ਲਈ ਕੈਨੇਡੀਅਨ ਫੋਰਸਾਂ ਦੀ ਤਾਇਨਾਤੀ ਦਾ ਕੀਤਾ ਐਲਾਨ

Leave a comment
Leave a comment