ਗੁਰਦਾਸਪੁਰ 13 ਜੁਲਾਈ (ਜਸਪਾਲ ਚੰਦਨ) ਨਜ਼ਦੀਕੀ ਪਿੰਡ ਮਾੜੀ ਟਾਂਡਾ ਦੇ ਲੋਕਾਂ ਨੇ ਪਿੰਡ ਦੀਆਂ ਮੁਢਲੀਆਂ ਸਹੂਲਤਾਂ ਦੀ ਕੀਤੀ ਮੰਗ ਪ੍ਰੈਸ ਨਾਲ ਗੱਲਬਾਤ ਕਰਦਿਆਂ ਸਰਪੰਚ ਕੁਲਜੀਤ ਸਿੰਘ ਅਤੇ ਸੀਨੀਅਰ ਆਗੂ ਰੁਪਿੰਦਰ ਸਿੰਘ ਰੋਮੀ ਅਤੇ ਮੈਂਬਰ ਪੰਚਾਇਤ ਜਗਜੀਤ ਸਿੰਘ ਨੇ ਕਿਹਾ ਕਿ ਪਿੰਡ ਮਾੜੀ ਟਾਂਡਾ ਮੁਢਲੀਆਂ ਸਹੂਲਤਾਂ ਤੋਂ ਵਾਂਝਾ ਹੈ ਉਨਾਂ ਕਿਹਾ ਕਿ ਪਿੰਡ ਮਾੜੀ ਟਾਂਡਾ ਤੋਂ ਸ੍ਰੀ ਹਰਗੋਬਿੰਦਪੁਰ ਸਾਹਿਬ ਬੱਲੜਵਾਲ ਮਾੜੀ ਬੁੱਚੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਬੁਰਾ ਹਾਲ ਹੈ ਥੋੜੀ ਜਿਹੀ ਬਾਰਿਸ਼ ਪੈਣ ਨਾਲ ਸੜਕਾਂ ਛੱਪੜਾਂ ਦਾ ਰੂਪ ਧਾਰਨ ਕਰ ਜਾਂਦੀਆਂ ਹਨ ਜਿਸ ਕਰਕੇ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ ਮੈਡੀਕਲ ਦੀ ਕੋਈ ਵੀ ਸਹੂਲਤ ਨਹੀਂ ਹੈ ਇਸ ਤੋਂ ਇਲਾਵਾ ਲੱਖਾਂ ਰੁਪਏ ਲਾ ਕੇ ਪੀਣ ਵਾਲੇ ਪਾਣੀ ਦੀ ਟੈਂਕੀ ਬਣਾਈ ਗਈ ਸੀ ਜੋ ਇੱਕ ਚਿੱਟਾ ਹਾਥੀ ਸਾਬਤ ਹੋ ਰਹੀ ਹੈ ਪਿੰਡ ਵਾਸੀਆਂ ਨੂੰ ਇੱਕ ਦਿਨ ਵੀ ਟੈਂਕੀ ਦਾ ਪਾਣੀ ਪੀਣਾ ਨਸੀਬ ਨਹੀਂ ਹੋਇਆ ਇਸ ਤੋਂ ਇਲਾਵਾ ਪਿੰਡ ਦੇ ਪਾਣੀ ਦੇ ਨਿਕਾਸ ਲਈ ਛੱਪੜ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ ਉਹਨਾਂ ਕਿਹਾ ਕਿ ਮਾੜੀ ਟਾਂਡਾ ਦੇ ਨਜ਼ਦੀਕ ਨਹਿਰ ਵਾਲੀ ਸੜਕ ਤੇ ਇੱਕ ਖੰਡਰ ਇੱਟਾਂ ਦਾ ਭੱਠਾ ਮਜੂਦ ਹੈ ਜੋ ਨਸ਼ੇੜੀਆਂ ਦਾ ਅੱਡਾ ਬਣ ਚੁੱਕਾ ਹੈ ਅਤੇ ਇਥੇ ਆਉਂਦੇ ਜਾਂਦੇ ਕਈ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਹੋਣਾ ਪਿਆ ਪਿੰਡ ਵਿੱਚ ਸਟਰੀਟ ਲਾਈਟਾਂ ਦਾ ਪ੍ਰਬੰਧ ਨਹੀਂ ਹੈ ਪਿੰਡ ਵਾਸੀਆਂ ਨੇ ਐਮ ਐਲ ਏ ਐਡਵੋਕੇਟ ਅਮਰਪਾਲ ਸਿੰਘ ਅਤੇ ਐਮ ਪੀ ਡਾਕਟਰ ਰਾਜ਼ ਕੁਮਾਰ ਚੱਬੇਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੁਰਜ਼ੋਰ ਮੰਗ ਕੀਤੀ ਹੈ ਕਿ ਸਾਡੀਆਂ ਇਨ੍ਹਾਂ ਮੰਗਾਂ ਨੂੰ ਜਲਦੀ ਤੋਂ ਜਲਦੀ ਵਿਚਾਰਿਆ ਜਾਵੇ ਤਾ ਜੋ ਪਿੰਡ ਵਾਸੀਆਂ ਦੀ ਖੱਜਲਖੁਆਰੀ ਖਤਮ ਹੋ ਸਕੇ ਇਸ ਮੌਕੇ ਸੰਮਤੀ ਮੈਂਬਰ ਸੁੱਚਾ ਸਿੰਘ ਜਸਵਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ ਬਖਸ਼ਿੰਦਰ ਸਿੰਘ ਕੈਪਟਨ ਸੁਖਜਿੰਦਰ ਸਿੰਘ ਸਰਵਣ ਸਿੰਘ ਸਾਬਕਾ ਸਰਪੰਚ ਬਖਸ਼ਿੰਦਰ ਸਿੰਘ ਅਮਰਜੀਤ ਸਿੰਘ ਰਵੇਲ ਸਿੰਘ ਬਲਵੀਰ ਸਿੰਘ ਜਗਦੀਸ ਸਿੰਘ ਕੁਲਦੀਪ ਸਿੰਘ ਸੈਕਟਰੀ ਕੈਪਟਨ ਮੱਖਣ ਸਿੰਘ ਸੁਜਾਨ ਸਿੰਘ ਸੂਬੇਦਾਰ ਮੇਜਰ ਬਰਜਿੰਦਰ ਸਿੰਘ ਮੰਗਲ ਸਿੰਘ ਸੁਰਿੰਦਰ ਸਿੰਘ ਜਗਦੀਸ਼ ਸਿੰਘ ਬਖਸਿੰਦਰ ਸਿੰਘ ਸੂਬੇਦਾਰ ਸੁਰਿੰਦਰ ਸਿੰਘ ਮੈਂਬਰ ਪੰਚਾਇਤ ਬਲਕਾਰ ਸਿੰਘ ਦਵਿੰਦਰ ਸਿੰਘ ਗੁਰਨਾਮ ਸਿੰਘ ਹੈਪੀ ਸੋਹਨ ਸਿੰਘ ਸੂਬੇਦਾਰ ਕਰਨੈਲ ਸਿੰਘ ਤਜਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕ ਹਾਜ਼ਰ ਸਨ।