ਪਿੰਡਾਂ ਦੀਆਂ ਦਰਪੇਸ਼ ਮੁਸ਼ਕਲਾਂ ਤੋਂ ਕਰਵਾਇਆ
ਗੁਰਦਾਸਪੁਰ : ( ਜਸਪਾਲ ਚੰਦਨ) : ਅੱਜ ਪਿੰਡ ਮਾੜੀਟਾਂਡਾ ਦੇ ਆਗੂਆ ਅਤੇ ਪਤਵੰਤੇ ਸੱਜਣਾਂ ਦਾ ਵਫਦ ਹਲਕਾ ਹੁਸ਼ਿਆਰਪੁਰ ਦੇ ਮੈਂਬਰ ਪਾਰਲੀਮੈਂਟ ਸ੍ਰੀ ਰਾਜ ਕੁਮਾਰ ਚੱਬੇਵਾਲ ਨੂੰ ਆਪਣੇ ਪਿੰਡ ਅਤੇ ਨਾਲ ਲੱਗਦੇ ਪਿੰਡਾਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਹੋਇਆਂ ਵਿਸ਼ੇਸ਼ ਤੌਰ ਤੇ ਮਿਲਿਆ ਇਸ ਵਫਦ ਵਿੱਚ ਸਰਪੰਚ ਕੁਲਜੀਤ ਸਿੰਘ ਰੁਪਿੰਦਰ ਸਿੰਘ ਰੋਮੀ ਮੈਂਬਰ ਪੰਚਾਇਤ ਜਗਜੀਤ ਸਿੰਘ, ਮੈਂਬਰ ਪੰਚਾਇਤ ਜੋਗਿੰਦਰ ਸਿੰਘ, ਮੈਂਬਰ ਪੰਚਾਇਤ ਬਲਕਾਰ ਸਿੰਘ ਮੈਂਬਰ ਪੰਚਾਇਤ ਅਮਰੀਕ ਸਿੰਘ ਬਲਦੇਵ ਸਿੰਘ, ਦਿਲਬਾਗ ਸਿੰਘ ਬਖਸ਼ਿੰਦਰ ਸਿੰਘ ਸ਼ਾਮਲ ਸਨ ਇਸ ਦੌਰਾਨ ਵਫਤ ਵਿੱਚ ਸ਼ਾਮਿਲ ਉਪਰੋਕਤ ਪਤਵੰਤੇ ਵਿਅਕਤੀਆਂ ਨੇ ਸ੍ਰੀ ਰਾਜ ਕੁਮਾਰ ਚੱਬੇਵਾਲ ਪਾਰਲੀਮੈਂਟ ਮੈਂਬਰ ਨੂੰ ਆਪਣੀਆਂ ਦਰਪੇਸ਼ ਮੁਸ਼ਕਲਾਂ ਤੋਂ ਜਾਣੂ ਕਰਾਉਂਦਿਆਂ ਹੋਇਆ ਦੱਸਿਆ ਹੈ ਕਿ ਸ੍ਰੀ ਹਰਗੋਬਿੰਦਪੁਰ ਤੋਂ ਪਿੰਡ ਕਪੂਰੇ ਤੱਕ ਜਾਂਦੀ ਸੜਕ ਉਹਦਾ ਬਹੁਤ ਬੰਦਾ ਹਾਲ ਹੈ ਬਰਸਾਤਾਂ ਦੇ ਦਿਨਾਂ ਵਿੱਚ ਇਸ ਸੜਕ ਰਾਹੀਂ ਲੰਘਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਜਿਸ ਆਵਾਜਾਈ ਵਿੱਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਅੱਗੇ ਕਿਹਾ ਕਿ ਇਹਨਾਂ ਪਿੰਡਾਂ ਨੂੰ ਜਾਂਦੀ ਸੜਕ ਉੱਪਰ ਇਕ ਖੰਡਰ ਇੱਟਾਂ ਦਾ ਭੱਠਾ ਹੈ ਜਿਥੇ ਚੋਰੀਆਂ ਅਤੇ ਡਕੇਤੀਆਂ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਇਸ ਦੇ ਨਾਲ ਬਿਜਲੀ ਦੀ ਸਪਲਾਈ ਦਾ ਬਹੁਤ ਮੰਦਾ ਹਾਲ ਹੈ ਜਿਸ ਨਾਲ ਬਹੁਤ ਲੰਬੇ ਲੰਬੇ ਬਿਜਲੀ ਦੇ ਕੱਟ ਲੱਗ ਰਹੇ ਹਨ ਅਤੇ ਮੰਗ ਕਰਦੇ ਹਾਂ ਕਿ ਪਿੰਡ ਵਿੱਚ ਬਿਜਲੀ ਗਰਿਡ ਲਗਾਇਆ ਜਾਵੇ ਜੋ ਕਿ ਅਕਾਲੀ ਸਰਕਾਰ ਵੇਲੇ ਪਿੰਡ ਮਾੜੀ ਬੱਚਿਆਂ ਵਿੱਚ ਮਨਜ਼ੂਰ ਹੋਇਆ ਸੀ ਪ੍ਰੰਤੂ ਅਕਾਲੀ ਨੇਤਾ ਨੇ ਇਹ ਗਰਿਡ ਹੋਰ ਕਿਸੇ ਪਿੰਡ ਵਿੱਚ ਲਗਵਾ ਦਿੱਤਾ ਸੀ ਇਸ ਲਈ ਬਿਜਲੀ ਦਾ ਗਰਿਡ ਮਾੜੀ ਬੁੱਚੀਆਂ ਜਾ ਟਾਂਡਾ ਵਿੱਚ ਲਗਾਇਆ ਜਾਵੇ ਖੇਡਾਂ ਦੇ ਮੈਦਾਨ ਨੂੰ ਸੁੰਦਰ ਬਣਾਉਣ ਲਈ ਪਿੰਡ ਮਾੜੀ ਟਾਂਡਾ ਨੂੰ ਵਿਸ਼ੇਸ਼ ਗਰਾਂਟ ਦਿੱਤੀ ਜਾਵੇ ਅਤੇ ਸਟੇਡੀਅਮ ਬਣਾਇਆ ਜਾਵੇ ਪਿੰਡ ਦੀ ਆਬਾਦੀ ਵਧੇਰੇ ਹੋਣ ਕਾਰਨ ਸਰਕਾਰ ਵੱਲੋਂ ਮਹੱਲਾ ਕਲੀਨਿਕ ਖੋਲਿਆ ਜਾਵੇ। ਇਸ ਦੌਰਾਨ ਪਾਰਲੀਮੈਂਟ ਮੈਂਬਰ ਰਾਜਕੁਮਾਰ ਚੱਬੇਵਾਲ ਨੇ ਵਫਦ ਨੂੰ ਭਰੋਸਾ ਦਵਾਇਆ ਕਿ ਇਸ ਸਬੰਧੀ ਉਹ ਸਰਕਾਰ ਤੱਕ ਪਹੁੰਚ ਕਰਕੇ ਉਪਰੋਕਤ ਮੰਗਾਂ ਨੂੰ ਜਲਦੀ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ