ਨਵਾਂਸ਼ਹਿਰ : (ਵਿਪਨ ਕੁਮਾਰ) : ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਜਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਹੁੱਈਆ ਕਰਵਾਉਣ ਲਈ ਸੀ—ਪਾਈਟ, ਰਾਹੋਂ ਰੋਡ, ਨਵਾਂਸ਼ਹਿਰ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ। ਜਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸੰਜੀਵ ਕੁਮਾਰ ਵੱਲੋਂ ਦੱਸਿਆ ਗਿਆ ਕਿ ਅੱਜ ਦੇ ਪਲੇਸਮੈਂਟ ਕੈਂਪ ਵਿੱਚ ਚੈਕਮੇਟ ਸਕਿਉਰਟੀਜ਼ ਵਲੋਂ ਕੈਪਟਨ ਵੀ.ਜੇ.ਐਸ. ਰਾਣਾ ਅਤੇ ਉਹਨਾਂ ਦੀ ਟੀਮ ਵਲੋਂ ਸਕਿਉਰਟੀ ਗਾਰਡ ਸੁਪਰਵਾਈਜ਼ਰਾਂ/ਡਰਾਈਵਰਾਂ/ ਡਾਟਾ ਐਟਰੀ ਉਪਰੇਟਰ ਦੀਆਂ ਅਸਾਮੀਆਂ ਲਈ ਇੰਟਰਵਿਊ ਕੀਤੀ ਗਈ। ਪਲੇਸਮੈਂਟ ਕੈਂਪ ਦੌਰਾਨ 66 ਉਮੀਦਵਾਰਾਂ ਵੱਲੋਂ ਭਾਗ ਲਿਆ ਗਿਆ। ਨਿਯੋਜਕ ਵੱਲੋਂ 34 ਉਮੀਦਵਾਰਾਂ ਨੂੰ ਵੱਖ—ਵੱਖ ਅਸਾਮੀਆਂ ਲਈ ਸ਼ਾਰਟਲਿਸਟ ਕੀਤਾ ਗਿਆ। ਸ਼ਾਰਟਲਿਸਟ ਉਮੀਦਵਾਰਾਂ ਨੂੰ ਟ੍ਰੇਨਿੰਗ/ਰਜਿਸਟ੍ਰੇਸ਼ਨ ਲਈ ਏਜੰਸੀ ਦੇ ਮੋਹਾਲੀ ਦਫ਼ਤਰ ਵਿਖੇ ਬੁਲਾਇਆ ਗਿਆ ਹੈ। ਸੀ—ਪਾਈਟ ਵਿਖੇ ਪਲੇਸਮੈਂਟ ਦਾ ਆਯੋਜਨ ਕਰਨ ਲਈ ਕੈਂਪ ਇੰਚਾਰਜ ਤੇਜਿੰਦਰ ਸਿੰਘ ਅਤੇ ਉਹਨਾਂ ਦੇ ਸਟਾਫ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਕੈਂਪ ਵਿੱਚ ਸੀ—ਪਾਈਟ ਤੋਂ ਪਾਸ ਆਊਟ ਸਿਖਿਆਰਥੀਆਂ ਤੋਂ ਇਲਾਵਾ ਜਿਲ੍ਹੇ ਦੇ ਚਾਹਵਾਨ ਬੇਰੋਜ਼ਗਾਰਾਂ ਵਲੋਂ ਸ਼ਿਰਕਤ ਕੀਤੀ ਗਈ। ਅਧਿਕਾਰੀ ਵਲੋਂ ਕੈਂਪ ਇੰਚਾਰਜ ਅਤੇ ਸਟਾਫ ਦਾ ਧੰਨਵਾਦ ਕੀਤਾ ਗਿਆ। ਅਧਿਕਾਰੀ ਵੱਲੋਂ ਦੱਸਿਆ ਗਿਆ ਕਿ ਜਿਲ੍ਹੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁੱਹਈਆ ਕਰਵਾਉਣ ਲਈ ਹਫ਼ਤੇ ਵਿੱਚ ਦੋ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾਵੇਗਾ। ਚਾਹਵਾਨ ਬੇਰੋਜ਼ਗਾਰ ਉਮੀਦਵਾਰ ਆਪਣੇ ਦਸਤਾਵੇਜ਼ ਲੈ ਕੇ ਜਿਲ੍ਹਾ ਰੋਜ਼ਗਾਰ ਬਿਊਰੋ, ਤੀਜੀ ਮੰਜ਼ਿਲ, ਡੀ.ਸੀ. ਕੰਪਲੈਕਸ, ਚੰਡੀਗੜ੍ਹ ਰੋਡ, ਨਵਾਂਸ਼ਹਿਰ ਵਿਖੇ ਕਿਸੇ ਵੀ ਕੰਮ ਵਾਲੇ ਦਿਨ ਹਾਜ਼ਰ ਹੋ ਸਕਦੇ ਹਨ।