ਅੰਮ੍ਰਿਤਸਰ : ਆਪਣਾ ਪੰਜਾਬ ਮੀਡੀਆ : ਸਿੱਖ ਗੁਰੂ ਸਾਹਿਬਾਨਾਂ ਦੀਆਂ ਬਖਸ਼ਿਸ਼ਾਂ ਪ੍ਰਾਪਤ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੂਰਨ ਰੂਪ ਵਿਚ ਬਾਣੀ ਦੀ ਅਗਵਾਈ ਵਿਚ ਸਿੱਖ ਸਰੂਪ ਬਾਣੇ ਦੀ ਸੰਭਾਲ ਕਰ ਰਿਹਾ ਹੈਪ। ਗੁਰੂ ਸਾਹਿਬ ਦੇ ਹੁਕਮਾਂ ਅੰਦਰ ਰਹਿ ਕੇ ਜੀਵਨ ਮਰਯਾਦਾ ਦਾ ਪਾਲਣ ਕਰਨ ਵਿਚ ਨਿਹੰਗ ਸਿੰਘ ਸਭ ਤੋਂ ਮੋਹਰੀ ਹਨ। ਬੁੱਢਾ ਦਲ ਦੇ 14ਵੇਂ ਮੁਖੀ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਗੁਰਦੁਆਰਾ ਨਾਨਕਸਰ ਸਮੈਦਿਕ ਦੇ ਰਾਤਰੀ ਗੁਰਮਤਿ ਸਮਾਗਮ ਸਮੇਂ ਆਪਣੇ ਸੰਬੋਧਨ ਵਿਚ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘ ਹਰ ਔਖੇ ਸਮੇਂ ਮਨੁੱਖਤਾ ਦੀ ਸੇਵਾ ਲਈ ਅੱਗੇ ਹੋ ਕੇ ਅਗਵਾਈ ਕਰਦੇ ਹਨ। ਕੋਰੋਨਾ ਕਾਲ ਅਤੇ ਕੁਦਰਤੀ ਆਫ਼ਤਾਂ ਹੜ੍ਹਾਂ ਸਮੇਂ ਵੀ ਬੁੱਢਾ ਦਲ ਨੇ ਪੰਜਾਬ ਦੇ ਹਰ ਖੇਤਰ ਵਿਚ ਪੁੱਜ ਕੇ ਲੋੜਵੰਦਾਂ ਤੀਕ ਰਾਸ਼ਨ ਤੇ ਬਸਤਰ ਆਦਿ ਪਹੁੰਚਾਏ ਅਤੇ ਮਾਲ ਡੰਗਰ ਲਈ ਟਰੱਕਾਂ ਦੇ ਟਰੱਕ ਤੂੜੀ ਵੀ ਮੁਹੱਈਆ ਕਰਵਾਈ। ਉਨ੍ਹਾਂ ਕਿਹਾ ਕਿ ਬੁੱਢਾ ਦਲ ਪਾਸ ਗੁਰੂ ਸਾਹਿਬਾਨ ਅਤੇ ਮਹਾਨ ਸਿੱਖ ਜਰਨੈਲਾਂ ਦੇ ਇਤਿਹਾਸਕ ਸ਼ਸਤਰਾਂ ਦੇ ਇੰਗਲੈਂਡ ਦੀਆਂ ਸੰਗਤਾਂ ਨੂੰ ਦਰਸ਼ਨ ਕਰਾਉਣ ਲਈ ਉਚੇਚੇ ਤੌਰ ’ਤੇ ਸਤਿਕਾਰ ਸਹਿਤ ਲਿਆਂਦੇ ਗਏ ਹਨ, ਤਾਂ ਜੋ ਸੰਗਤਾਂ ਸਿੱਖ ਇਤਿਹਾਸ ਤੇ ਬੁੱਢਾ ਦਲ ਦੀਆਂ ਮਹਾਨ ਸੇਵਾਵਾਂ ਤੋਂ ਜਾਣੂ ਹੋ ਸਕਣ। ਉਨ੍ਹਾਂ ਕਿਹਾ ਕਿ ਗੁਰੂ ਘਰ ਨਾਨਕਸਰ ਸਮੈਦਿਕ ਦਾ ਪ੍ਰਬੰਧ ਬਾਬਾ ਹਰਦੇਵ ਸਿੰਘ ਸਮਾਧ ਭਾਈ ਕੇ ਵਾਲਿਆਂ ਪਾਸ ਹੈ ਪਰ ਇਥੇ ਬਾਬਾ ਕੀਰਤਨ ਸਿੰਘ ਅਤੇ ਬਾਬਾ ਕੁਲਵੰਤ ਸਿੰਘ ਸੇਵਾ ਨਿਭਾਉਂਦੇ ਹਨ। ਇਸ ਤੋਂ ਪਹਿਲਾਂ ਬਾਬਾ ਬਲਬੀਰ ਸਿੰਘ ਅਕਾਲੀ ਨਿਹੰਗ ਸਿੰਘ 96 ਕਰੌੜੀ ਨੇ ਗੁਰਦੁਆਰਾ ਨਾਨਕਸਰ ਸਮੈਦਿਕ ਵਿਖੇ ਦਿਨ ਦੇ ਸਮਾਗਮ ਨੂੰ ਸੰਬੋਧਨ ਕੀਤਾ।