ਨਿਊਯਾਰਕ : ਆਪਣਾ ਪੰਜਾਬ ਮੀਡੀਆ : ਨਿਊਯਾਰਕ ਸ਼ਹਿਰ ਦੇ ਮੇਅਰ ਏਰਿਕ ਐਡਮਸ ਨੇ ਕਿਹਾ ਕਿ ਮਹਾਤਮਾ ਗਾਂਧੀ ਜੇਕਰ ਜੀਵਤ ਹੁੰਦੇ ਤਾਂ ਪ੍ਰਵਾਸੀ ਮਜ਼ਦੂਰਾਂ, ਬੰਦੂਕ ਹਿੰਸਾ, ਬੇਘਰ ਤੇ ਨਸ਼ੀਲੇ ਪਦਾਰਥਾਂ ਦੇ ਮੁੱਦੇ ‘ਤੇ ਕੰਮ ਕਰਦੇ। ਉਨ੍ਹਾਂ ਕਿਹਾ ਕਿ ਜਦੋਂ ਉਹ ਭਾਰਤ ਵਿੱਚ ਸਨ ਤਾਂ ਉਨ੍ਹਾਂ ਨੇ ਉਹ ਪੈਰਾਂ ਦੇ ਨਿਸ਼ਾਨ ਦੇਖੇ ਜੋ ਗਾਂਧੀ ਦੀ ਹੱਤਿਆ ਤੋਂ ਪਹਿਲਾਂ ਉਨ੍ਹਾਂ ਦੇ ਅੰਤਿਮ ਕੁਝ ਕਦਮਾਂ ਦੌਰਾਨ ਉਨ੍ਹਾਂ ਦੇ ਪੈਦਲ ਰਸਤੇ ਦੇ ਅੰਦਰ ਰੱਖੇ ਗਏ ਸਨ।ਏਡਮਸ ਭਾਰਤ ਦੇ 77ਵੇਂ ਆਜ਼ਾਦੀ ਦਿਵਸ ਮੌਕੇ ਇਥੇ ਝੰਡਾ ਲਹਿਰਾਉਣ ਲਈ ਆਯੋਜਿਤ ਇਕ ਸਮਾਰੋਹ ਵਿਚ ਬੋਲ ਰਹੇ ਸਨ।ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਦਿਨ ਇਸ ਗੱਲ ਦਾ ਪ੍ਰਤੀਕ ਹੈ ਕਿ ਗੋਲੀ ਨੇ ਭਾਵੇਂ ਹੀ ਮਹਾਤਮਾ ਗਾਂਧੀ ਨੂੰ ਸਰੀਰਕ ਤੌਰ ‘ਤੇ ਖੋਹ ਲਿਆ ਹੋਵੇ ਪਰ ਅਧਿਆਤਮਕ ਤੌਰ ਤੋਂ ਸਾਨੂੰ ਉਨ੍ਹਾਂ ਪਦਚਿੰਨ੍ਹਾਂ ਨੂੰ ਜਾਰੀ ਰੱਖਣਾ ਚਾਹੀਦਾ ਹੈ।
ਮੇਅਰ ਨੇ ਕਿਹਾ ਕਿ ਜੇਕਰ ਗਾਂਧੀ ਇਥੇ ਸਾਡੇ ਨਾਲ ਹੁੰਦੇ ਤਾਂ ਉਹ ਬੰਦੂਕ ਹਿੰਸਾ ਪ੍ਰਤੀ ਪ੍ਰਸਾਰ ਨਾਲ ਨਿਪਟਣ ਲਈ ਸੜਕਾਂ ‘ਤੇ ਘੁੰਮ ਰਹੇ ਹੁੰਦੇ… ਉਹ ਬੇਘਰੇ ਲੋਕਾਂ ਲਈ ਲੜ ਰਹੇ ਹੁੰਦੇ… ਉਹ ਉਨ੍ਹਾਂ ਲੋਕਾਂ ਖਿਲਾਫ ਹੁੰਦੇ ਜੋ ਗੈਰ-ਕਾਨੂੰਨੀ ਡਰੱਗਸ ਦਾ ਇਸਤੇਮਾਲ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਅਸੀਂ ਗਾਂਧੀ ਦੀ ਪੂਜਾ ਨਹੀਂ ਕਰ ਸਕਦੇ। ਸਾਨੂੰ ਗਾਂਧੀ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ।ਸਾਨੂੰ ਗਾਂਧੀ ਵਰਗਾ ਬਣਨ ਦੀ ਲੋੜ ਹੈ।ਸਾਨੂੰ ਉਨ੍ਹਾਂ ਕਦਮਾਂ ਨੂੰ ਜਾਰੀ ਰੱਖਣ ਦੀ ਲੋੜ ਹੈ ਜੋ ਉਨ੍ਹਾਂ ਨੇ ਸ਼ੁਰੂ ਕੀਤੇ ਸਨ। ਏਡਮਸ ਨੇ ਅਮਰੀਕੀ ਨਾਗਰਿਕਾਂ ਦੇ ਨਾਇਕ ਮਾਰਟਿਨ ਲੂਥਰ ਕਿੰਗ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਡਾ. ਕਿੰਗ ਨੇ ਉਨ੍ਹਾਂ ਕਦਮਾਂ ਨੂੰ ਜਾਰੀ ਰੱਖਿਆ।
ਨਿਊਯਾਰਕ ਦੇ ਮੇਅਰ ਏਰਿਕ ਏਡਮਸ ਨੇ 77ਵੇਂ ਆਜ਼ਾਦੀ ਦਿਵਸ ਮੌਕੇ ਆਯੋਜਿਤ ਸਮਾਰੋਹ ਦੌਰਾਨ ਕਿਹਾ,” ਮੈਂ ਮਹਾਤਮਾ ਗਾਂਧੀ ਦੀ ਤਰ੍ਹਾਂ ਸੋਚਦਾ ਹਾਂ, ਉਨ੍ਹਾਂ ਵਰਗਾ ਬਣਨਾ ਚਾਹੁੰਦਾ ਹਾਂ’

Leave a comment
Leave a comment