ਨਿਊਯਾਰਕ ਚ ਗਲੈਨ ਕੋਵ ਵਿਖੇ ਗੁਰਦੁਆਰਾ ਮਾਤਾ ਸਾਹਿਬ ਕੌਰ
‘ਚ 29 ਮਈ 2023 ਨੂੰ ਅਨੰਦ ਕਾਰਜ ਦੌਰਾਨ ਸੰਗਤਾਂ ਦੇ ਹਿਰਦੇ ਬਲੂੰਦਰੇ ਵਾਲੀ ਘਟਨਾ ਵਾਪਰੀ।ਇੱਥੇ ਦੱਸ ਦਈਏ ਕਿ ਅਨੰਦ ਕਾਰਜ ਦੌਰਾਨ ਲਾਂਵਾ ਲਈ ਉਲਟੇ ਪਾਸੇ ਤੋਂ ਪ੍ਰਕਰਮਾ ਲਈਆਂ ਗਈਆ, ਜੋ ਕਿ ਮਰਿਆਦਾ ਤਹਿਤ ਗਲਤ ਹਨ।ਸਿੱਖ ਸੰਗਤਾਂ ਨੇ ਮਾਤਾ ਸਾਹਿਬ ਕੌਰ ਗੁਰਦੁਆਰੇ ਦੇ ਸਮੂਹ ਸਟਾਫ਼ ਨੂੰ ਬੇਨਤੀ ਕੀਤੀ ਹੈ ਕਿ ਜਿੰਨੀ ਚਿਰ ਇਸ ਮਸਲੇ ਦਾ ਕੋਈ ਢੁਕਵਾਂ ਹੱਲ ਨਹੀ ਨਿਕਲਦਾ ਉਦੋਂ ਤੱਕ ਇਸ ਵਿਆਹ ਦਾ ਸਰਟੀਫਿਕੇਟ ਜਾਰੀ ਨਾ ਕੀਤਾ ਜਾਵੇ, ਕਿਉਕਿ ਇਹ ਅਨੰਦ ਕਾਰਜ ਮਰਿਆਦਾ ਅਨੁਸਾਰ ਸੰਪੂਰਨ ਨਹੀ ਹੋਇਆ।
ਭਾਈ ਪਰਮਜੀਤ ਸਿੰਘ ਜੀ ਦੇ ਦੱਸਣ ਅਨੁਸਾਰ ਪਹਿਲੀ ਲਾਂਵਾ ਦੇ ਪਾਠ ਦੇ ਬਾਅਦ ਜਦੋਂ ਵਿਆਹ ਵਾਲਾ ਜੋੜਾ ਉਲਟੇ ਪਾਸੇ ਤੋਂ ਪ੍ਰਕਰਮਾ ਕਰਨ ਲਗਾ ਉਹਨਾਂ ਨੇ ਵਿਆਹ ਵਾਲੇ ਜੋੜੇ ਨੂੰ ਗਲਤ ਤਰੀਕੇ ਨਾਲ ਲਾਵਾਂ ਕਰਨ ਤੋਂ ਰੋਕਿਆ ਕਿ ਇਹ ਮਰਿਆਦਾ ਅਨੁਸਾਰ ਨਹੀਂ ਹੈ ਅਤੇ ਰਾਗੀ ਸਿੰਘਾਂ ਨੂੰ ਵੀ ਹਦਾਇਤ ਕੀਤੀ ਕਿ ਲਾਵਾਂ ਨਾ ਪੜ੍ਹੀਆ ਜਾਣ, ਇਹ ਗੱਲ ਸੁਣ ਕੇ ਹੁਲੜਬਾਜ਼ਾਂ ਨੇ ਤਬਾਈ ਮਚਾ ਦਿੱਤੀ ਅਤੇ ਤਾਬਿਆ ਦੇ ਆਲੇ-ਦੁਆਲੇ ਘੇਰਾ ਪਾ ਲਿਆ ਅਤੇ ਭਾਈ ਪਰਮਜੀਤ ਸਿੰਘ ਜੀ ਕੋਲ ਆ ਕੇ ਉਹਨਾਂ ਨੂੰ ਧਮਕਾਇਆ ਤੇ ਕਿਹਾ ਕਿ ਜੇ ਤੁਸੀ ਲਾਵਾਂ ਨਹੀ ਕਰੋਗੇ ਤਾਂ ਅਸੀ ਭੰਨ ਤੋੜ ਸ਼ੁਰੂ ਕਰ ਦਿਆਗੇ।ਇਸਦੇ ਵਿਰੋਧ ਵਿੱਚ ਭਾਈ ਪਰਮਜੀਤ ਸਿੰਘ ਜੀ ਤਾਬਿਆ ਤੋਂ ਉੱਠ ਗਏ। ਸੰਗਤਾਂ ਵੱਲੋਂ ਰੋਸ ਵਜੋਂ ਜਿੰਮੇਦਾਰ ਪ੍ਰਬੰਧਕ, ਹਜ਼ੂਰੀ ਰਾਗੀ ਅਨੰਦ ਸਿੰਘ ਜੀ ਅਤੇ ਭਾਈ ਸ਼ੇਰ ਸਿੰਘ ਅੰਬਾਲੇ ਵਾਲੇਆਂ ਨੂੰ ਆਖਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ਪੱਸਟੀਕਰਨ ਮੰਗਵਾ ਕੇ ਸਿੱਖ ਸੰਗਤਾਂ ਸਾਹਮਣੇ ਪੇਸ਼ ਕਰਨ।
ਨਿਊਯਾਰਕ ਦੇ ਇੱਕ ਗੁਰੂਘਰ `ਚ ਬੇਅਦਬੀ ਦਾ ਨਵਾਂ ਮਾਮਲਾ ਆਇਆ ਸਾਹਮਣੇ , ਮਰਯਾਦਾ ਦੇ ਉਲਟ ਹੋਈਆਂ ਲਾਂਵਾ

Leave a comment
Leave a comment