See how children are spending their summer vacations: ਪਹਿਲੀ ਵਾਰ ਸਕੂਲੀ ਬੱਚੇ ਹੱਥਾਂ ਵਿੱਚ ਤਖ਼ਤੀਆਂ ਲੈ ਕੇ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸੇਵਾ ਕਰ ਰਹੇ ਹਨ। ਤਖ਼ਤੀਆਂ ‘ਤੇ ਲਿਖਿਆ ਹੈ ਕਿ ਚੁੱਪ ਦਾ ਦਾਨ ਬਖਸ਼ੋ, ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰੋ ਅਤੇ ਗੁਰਬਾਣੀ ਦਾ ਪਾਠ ਸਹਿਜਤਾ ਨਾਲ ਕਰੋ।
ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸ਼ਰਧਾਲੂ ਰੂਹਾਨੀ ਕੇਂਦਰ ਅੰਮ੍ਰਿਤਸਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਅਤੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਲਈ ਆਉਂਦੇ ਹਨ। ਖਾਸ ਕਰਕੇ ਜੂਨ ਅਤੇ ਜੁਲਾਈ ਦੀਆਂ ਛੁੱਟੀਆਂ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਉਂਦੀਆਂ ਹਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਅਧੀਨ ਆਉਂਦੇ ਸਕੂਲਾਂ ਦੇ ਬੱਚੇ ਪ੍ਰਕਾਸ਼ ਪੁਰਬ ਦੌਰਾਨ ਦਰਬਾਰ ਸਾਹਿਬ ਪਹੁੰਚੇ। ਸੰਗਤਾਂ ਨੂੰ ਤਖ਼ਤੀਆਂ ਰਾਹੀਂ ਜਾਣਕਾਰੀ ਦੇ ਰਹੇ ਹਨ।