ਗੁਰਦਾਸਪੁਰ 18 ਜੁਲਾਈ (ਜਸਪਾਲ ਚੰਦਨ) ਨਸ਼ਾ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਇਹਨਾਂ ਗੱਲਾਂ ਦਾ ਪ੍ਰਗਟਾਵਾ ਥਾਣਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਜੀ ਦੇ ਨਵਨਿਯੁਕਤ ਐਸਐਚਓ ਨਿਰਮਲ ਸਿੰਘ ਨੇ ਪ੍ਰੈਸ ਵਾਰਤਾ ਦੌਰਾਨ ਕੀਤਾ ਪ੍ਰੈਸ ਨਾਲ ਗੱਲਬਾਤ ਕਰਦਿਆ ਐਸ ਐਚ ਓ ਨਿਰਮਲ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਨਸ਼ੇ ਉੱਪਰ ਕਾਬੂ ਪਾਉਣ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਉਹਨਾਂ ਨੇ ਪਿੰਡਾਂ ਦੇ ਪੰਚਾਂ ਸਰਪੰਚਾਂ ਅਤੇ ਮੋਹਤਵਾਰ ਵਿਅਕਤੀਆਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਜੋ ਨਸ਼ਾ ਵੇਚਦੇ ਹਨ ਉਹਨਾਂ ਦੀ ਸਾਨੂੰ ਸੂਚਨਾ ਦਿੱਤੀ ਜਾਵੇ ਸੂਚਨਾ ਦੇਣ ਵਾਲੇ ਦਾ ਨਾਮ ਪੁਲਿਸ ਪ੍ਰਸ਼ਾਸਨ ਗੁਪਤ ਰੱਖੇਗਾ ਅਤੇ ਜੋ ਬੱਚੇ ਨਸ਼ੇ ਦੀ ਦਲ ਦਲ ਵਿੱਚ ਫਸੇ ਹੋਏ ਹਨ ਉਹਨਾਂ ਦਾ ਇਲਾਜ ਕਰਾਉਣ ਵਿੱਚ ਵੀ ਪੁਲਿਸ ਪ੍ਰਸ਼ਾਸਨ ਮਦਦ ਕਰੇਗਾ। ਨਸ਼ਾ ਕਰਨ ਵਾਲੇ ਬੱਚਿਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਭਰਤੀ ਕਰਾਇਆ ਜਾਵੇਗਾ ਅੱਗੇ ਬੋਲਦਿਆਂ ਐਸਐਚਓ ਨਿਰਮਲ ਸਿੰਘ ਨੇ ਕਿਹਾ ਅਧੂਰੇ ਕਾਗਜ਼ ਵਾਲੇ ਵਾਹਨਾਂ ਨੂੰ ਬਾਂਡ ਕੀਤਾ ਜਾਵੇਗਾ ਉਹਨਾਂ ਪਬਲਿਕ ਨੂੰ ਅਪੀਲ ਕੀਤੀ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਟਰਸਾਈਕਲ ਕਾਰ ਆਦਿ ਚਲਾਉਣ ਲਈ ਨਾ ਦਿੱਤੀ ਜਾਵੇ ਅਗਰ 18 ਸਾਲ ਦੀ ਘੱਟ ਉਮਰ ਤੋਂ ਬੱਚਾ ਚੈਕਿੰਗ ਦੌਰਾਨ ਰੋਕਿਆ ਜਾਂਦਾ ਹੈ ਤਾਂ ਉਸਦੇ ਪਿਤਾ ਦਾ ਚਲਾਨ ਕੱਟਿਆ ਜਾਵੇਗਾ ਉਹਨਾਂ ਵਾਰਨਿੰਗ ਦਿੰਦਿਆਂ ਕਿਹਾ ਕਿ ਬੁਲਟ ਦੇ ਪਟਾਕੇ ਮਰਾਉਣ ਵਾਲਿਆਂ ਦੇ ਮੋਟਰਸਾਈਕਲ ਬਾਂਡ ਕਰਕੇ ਥਾਣੇ ਵਿੱਚ ਡੱਕੇ ਜਾਣਗੇ ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ 24 ਘੰਟੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ ਕਿਸੇ ਨੂੰ ਵੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਬੇਚਿਜਕ ਹੋ ਕੇ ਮੈਨੂੰ ਮਿਲ ਕੇ ਆਪਣੀ ਮੁਸ਼ਕਲ ਦੱਸ ਸਕਦਾ ਹੈ ਅਤੇ ਉਸਦਾ ਹੱਲ ਵੀ ਕੀਤਾ ਜਾਵੇਗਾ ਇਸ ਮੌਕੇ ਏਐਸ ਆਈ ਰਵਿੰਦਰ ਸਿੰਘ ਮੁੱਖ ਮੁਨਸ਼ੀ ਪਰਮਜੀਤ ਸਿੰਘ ਸੈਣੀ ਮੁਨਸ਼ੀ ਲਵਪ੍ਰੀਤ ਸਿੰਘ ਐਚ ਸੀ ਪਰਮਜੀਤ ਸਿੰਘ ਐਚ ਸੀ ਹਰਦੇਵ ਸਿੰਘ ਤੂੰ ਇਲਾਵਾ ਹੋਰ ਵੀ ਮੁਲਾਜ਼ਮ ਹਾਜ਼ਰ ਸਨ।