ਦਲਜੀਤ ਕੌਰ
ਸੰਗਰੂਰ, 13 ਜੁਲਾਈ, 2024: ਪਾਰਕ ਸੰਭਾਲ ਤੇ ਸੋਸ਼ਲ ਵੈਲਫੇਅਰ ਸੋਸਾਇਟੇ, ਪੂਨੀਆ ਕਾਲੋਨੀ, ਸੰਗਰੂਰ ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਬਹਾਦਰ ਸਿੰਘ ਲੋਂਗੋਵਾਲ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਨਗਰ ਕੌਂਸਲ ਸੰਗਰੂਰ , ਐਮ ਐਲ ਏ ਹਲਕਾ ਸੰਗਰੂਰ ਤੇ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਵਾਰ ਵਾਰ ਮਿਲਣ/ਲਿਖਤੀ ਦੇਣ ਦੇ ਬਾਵਜੂਦ ਸੰਗਰੂਰ ਵਿਖੇ ਧੁਰੀ ਰੋਡ ਤੇ ਫਲਾਈ ਵਰ ਦੇ ਦੋਵੇਂ ਪਾਸੇ ਬਣੀਆਂ ਸੜਕਾਂ ਦੀ ਮੁਰੰਮਤ ਅਤੇ ਪ੍ਰੇਮਿਕਾ ਨਾ ਪਕਵਾਉਣ ਕਾਰਨ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਜੇਕਰ ਇੰਨਾ ਸੜਕਾਂ ਦੇ ਫੇਰੀ ਟੋਏ ਨਹੀਂ ਭਰੇ ਜਾਂਦੇ ਤੇ 26 ਜੁਲਾਈ ਤੱਕ ਇੰਨਾ ਸੜਕਾਂ ਤੇ ਪ੍ਰੇਮਿਕਾ ਨਹੀਂ ਪਾਇਆ ਜਾਂਦਾ ਤਾਂ ਨਗਰ ਕੌਂਸਲ ਸੰਗਰੂਰ ਖਿਲਾਫ਼ ਸੰਘਰਸ਼ੀ ਸ਼ੁਰੂ ਕੀਤਾ ਜਾਵੇਗਾ ।ਜਿਸ ਦੀ ਜ਼ਿੰਮੇਵਾਰੀ ਕਾਰਜ ਸਾਧਕ ਅਫਸਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦੀ ਹੋਵੇਗੀ। ਇਸ ਤੋਂ ਇਲਾਵਾ ਮੀਟਿੰਗ ਵਿੱਚ ਪਾਰਕ ਵਿੱਚ ਵਾਟਰ ਕੂਲਰ ਲਗਵਾਉਣ ਲਈ ਇੰਜੀਨੀਅਰ ਰੁਪਿੰਦਰ ਸਿੰਘ ਪੂਨੀਆਂ ਦਾ ਧੰਨਵਾਦ ਕੀਤਾ ਗਿਆ। ਅਕਤੂਬਰ 2023 ਤੋਂ 31 ਮਾਰਚ 24 ਦੇ ਕੀਤੇ ਕੰਮਾਂ ਦੀ ਜਾਣਕਾਰੀ, ਇਕੱਤਰ ਹੋਏ ਫੰਡ ਤੇ ਖਰਚ ਦਾ ਹਿਸਾਬ ਕਾਰਜਕਾਰੀ ਕਮੇਟੀ ਮੈਂਬਰ ਮਨਧੀਰ ਸਿੰਘ ਤੇ ਮਾਸਟਰ ਕੁਲਦੀਪ ਸਿੰਘ ਨੇ ਪੇਸ਼ ਕੀਤਾ ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਪਾਰਕ ਨੂੰ ਹੋਰ ਸੁੰਦਰ ਬਣਾਉਣ ਲਈ ਵੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਕਾਰਜਕਾਰੀ ਕਮੇਟੀ ਦੇ ਮੈਂਬਰ ਸਵਰਨਜੀਤ ਸਿੰਘ, ਮਾਲਵਿੰਦਰ ਸਿੰਘ ਜਵੰਦਾ ਐਸ ਡੀ ਓ, ਬਲਦੇਵ ਸਿੰਘ, ਅਮਨਦੀਪ ਮਾਨ, ਸੁਰਜੀਤ ਸਿੰਘ, ਐਸ ਡੀ ਓ ਸੁਰਿੰਦਰ ਪਾਲ ਅਤੇ ਸੁਖਵਿੰਦਰ ਸਿੰਘ ਹਰੇੜੀ ਹਾਜ਼ਰ ਸਨ।