ਐਸ ਕੇ ਟੀ ਪਲਾਂਟੇਸ਼ਨ ਟੀਮ ਨੇ ਪਿੰਡ ਹੁਸੈਨਪੁਰ ਵਿਖੇ 250 ਪੌਧੇ ਲਗਾ ਕੇ ਦਿੱਤਾ ਵਾਤਾਵਰਣ ਸੰਭਾਲ ਦਾ ਸੰਦੇਸ਼
ਨਵਾਂਸ਼ਹਿਰ : (ਵਿਪਨ ਕੁਮਾਰ) ਜਿਲੇ ਵਿੱਚ ਵਾਤਾਵਰਣ ਸੰਭਾਲ ਲਈ ਕੰਮ ਕਰ ਰਹੀ ਸੰਸਥਾ ਐਸ ਕੇ ਟੀ ਪਲਾਂਟੇਸ਼ਨ ਟੀਮ ਦੀ “ਵਾਤਾਵਰਨ ਬਚਾਓ ਮੁਹਿਮ” ਦੇ ਤਹਿਤ ਪਿੰਡ ਹੁਸੈਨਪੁਰ ਵਿਖੇ ਪੌਧਾਰੋਪਨ ਕਰ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ ਗਿਆ । ਇਹ ਪੌਧਾਰੋਪਣ ਗ੍ਰਾਮ ਪੰਚਾਇਤ ਹੁਸੈਨਪੁਰ ਦੇ ਸਹਿਯੋਗ ਨਾਲ ਕੀਤਾ ਗਿਆ। ਟੀਮ ਦੇ ਸੰਚਾਲਕ ਅੰਕੁਸ਼ ਨਿਜ਼ਾਵਨ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਵਧਦੇ ਪ੍ਰਦੂਸ਼ਣ ਦੇ ਚੱਲਦੇ ਅਤੇ ਵਾਤਾਵਰਣ ਅਸੰਤੁਲਨ ਦੇ ਕਾਰਨ ਸਮੁੱਚੇ ਜੀਵਾਂ ਦਾ ਜੀਵਨ ਖਤਰੇ ਵਿੱਚ ਆ ਰਿਹਾ ਹੈ, ਇਸ ਲਈ ਰੁੱਖ ਲਗਾਏ ਜਾਣੇ ਬਹੁਤ ਜ਼ਰੂਰੀ ਹੈ। ਕਿਉ ਕਿ ਰੁੱਖ ਵਾਤਾਵਰਣ ਨੂੰ ਆਕਸੀਜਨ ਪ੍ਰਦਾਨ ਕਰਦੇ ਹਨ ਜਦਕਿ ਜੀਵ ਜੰਤੂ ਅਤੇ ਵਨਸਪਤੀ ਜਗਤ ਨੂੰ ਵੀ ਹ੍ਰਿਸ਼ਟ-ਪੁਸ਼ਟ ਕਰਦੇ ਹਨ। ਵਧੇਰੇ ਦਰੱਖਤ ਵਾਤਾਵਰਣ ਦੀ ਕਾਰਬਨ ਡਾਈਆਕਸਾਈਡ ਨੂੰ ਸੋਖਦੇ ਹਨ ਅਤੇ ਆਕਸੀਜਨ ਦੀ ਵਧੇਰੇ ਮਾਤਰਾ ਉਪਲਬਧ ਕਰਾਂਦੇ ਹਨ।
ਪਿੰਡ ਵਾਸੀ ਸੁਰਿੰਦਰ ਸਿੰਘ ਨੇ ਕਿਹਾ ਕਿ ਰੁੱਖ ਧਰਤੀ ਦੇ ਸ਼੍ਰਿੰਗਾਰ ਹਨ। ਜਿਸ ਤਰ੍ਹਾਂ ਵਾਤਾਵਰਣ ਦਾ ਸੰਤੁਲਨ ਬਿਗੜ ਰਿਹਾ ਹੈ, ਇਸ ਲਈ ਰੁੱਖ ਲਗਾਏ ਜਾਣੇ ਬੇਹੱਦ ਜਰੂਰੀ ਹਨ । ਟੀਮ ਦੇ ਮੈਂਬਰ ਕੁਲਜੀਤ ਸਿੰਘ ਅਤੇ ਰਾਜ ਕੁਮਾਰ ਨੇ ਕਿਹਾ ਕਿ ਆਓ, ਅਸੀਂ ਸਾਰੇ ਰਲ ਮਿਲ ਕੇ ਰੁੱਖ ਲਗਾਉਣ ਦੀ ਇਸ ਪਹਿਲ ਵਿੱਚ ਭਾਗ ਲਈਏ ਅਤੇ ਧਰਮੀ ਮਾਂ ਨੂੰ ਹਰਿਆਲੀ ਦਾ ਸ਼੍ਰਿੰਗਾਰ ਕਰੀਏ। ਐਸ ਕੇ ਟੀ ਪਲਾਂਟੇਸ਼ਣ ਟੀਮ ਦੀ “ਵਾਤਾਵਰਨ ਬਚਾਓ ਮੁਹਿਮ” ਦੇ ਅਧੀਨ ਅਸੀਂ ਵਾਤਾਵਰਨ ਸੰਭਾਲ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਪੁੱਟੀਏ। ਉਨ੍ਹਾਂ ਨੇ ਦੱਸਿਆ ਕਿ ਅੱਜ ਦੀ ਪੌਧਾਰੋਪਨ ਡ੍ਰਾਈਵ ਵਿੱਚ ਨਿੰਮ, ਜਾਮੁਨ, ਅਮਰੂਦ, ਆਂਵਲਾ, ਤਾਹਲੀ, ਤੁਨ,ਅਤੇ ਗੁਲਮੋਹਰ ਦੇ 250 ਬੂਟੇ ਲਗਾਏ। ਇਸ ਮੌਕੇ ਟੀਮ ਦੇ ਮੈਂਬਰ ਕੁਲਜੀਤ ਸਿੰਘ, ਮਿਲਣ ਚੌਧਰੀ, ਰਾਜ ਕੁਮਾਰ, ਡਾ ਲਖਵਿੰਦਰ ਸਿੰਘ, ਸੁਰਿੰਦਰ ਸਿੰਘ, ਕੁਲਵਿੰਦਰ ਕੌਰ (ਨਰੇਗਾ), ਰਾਕੇਸ਼ ਕੁਮਾਰ, ਡਾ ਲਾਡੀ, ਰਵਿੰਦਰ ਸਿੰਘ, ਸੁਨੀਲ ਕੁਮਾਰ, ਕੁਲਵੰਤ ਰਾਜ, ਜੈਜੀ, ਫਤੇਹ ਸਿੰਘ, ਮੀਸ਼ੂ ਨਾਫਰਾ, ਉਦਯ ਨਾਫਰਾ, ਬਲਵੀਰ ਸਿੰਘ ਅਤੇ ਮਿੰਟੂ ਮੌਜੂਦ ਰਹੇ।