01 ਅਗਸਤ ਅਤੇ 02 ਅਗਸਤ 2024 ਨੂੰ ਜਿਲਾ ਬੈਡਮਿੰਟਨ ਚੈਂਪਿਅਨਸ਼ਿਪ, ਬੈਡਮਿੰਟਨ ਹਾਲ, ਨਵਾਂਸ਼ਹਿਰ ਵਿਖੇ ਕਰਵਾਈ ਜਾਵੇਗੀ: ਜਿਲਾ ਖੇਡ ਅਫਸਰ
ਨਵਾਂਸ਼ਹਿਰ, 24 ਜੁਲਾਈ, (ਵਿਪਨ ਕੁਮਾਰ) : ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ 01.08.2024 ਅਤੇ 02.08.2024 ਨੂੰ ਜਿਲਾ ਬੈਡਮਿੰਟਨ ਚੈਂਪਿਅਨਸ਼ਿਪ (ਸਬ-ਜੂਨੀਅਰ, ਜੂਨੀਅਰ ਵਰਗ ਲੜਕੇ/ਲੜਕੀਆਂ ਦਾ ਅੰਡਰ- 9,11,13,15,17,19) ਬੈਡਮਿੰਟਨ ਹਾਲ, ਨਵਾਂਸ਼ਹਿਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਵੰਦਨਾ ਚੌਹਾਨ, ਜਿਲਾ ਖੇਡ ਅਫਸਰ ਕਮ ਸਕੱਤਰ ਜਿਲਾ ਬੈਡਮਿੰਟਨ ਐਸੋਸ਼ੀਏਸ਼ਨ, ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਚੈਪਿਅਨਸ਼ਿਪ ਵਿੱਚ ਭਾਗ ਲੈਣ ਵਾਲੇ ਖਿਡਾਰੀ/ਖਿਡਾਰਨ ਲਈ ਸਿੰਗਲ ਇਵੈਂਟ ਲਈ 300/- ਅਤੇ ਡਬਲ ਇਵੈਂਟ ਲਈ 600/- ਰੁਪਏ ਪ੍ਰਤੀ ਖਿਡਾਰੀ ਐਂਟਰੀ ਫੀਸ ਲਈ ਜਾਵੇਗੀ। ਉਪਰੋਕਤ ਚੈਪਿਅਨਸ਼ਿਪ ਵਿੱਚ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਸਰਟੀਫ਼ੀਕੇਟ ਦਿੱਤੇ ਜਾਣਗੇ। ਉਨਾਂ ਅੱਗੇ ਕਿਹਾ ਕਿ ਚੈਪਿਅਨਸ਼ਿਪ ਵਿੱਚ ਭਾਗ ਲੈਣ ਵਾਲੇ ਖਿਡਾਰੀ/ਖਿਡਾਰਨਾਂ ਆਪਣੀ ਐਂਟਰੀ ਫੀਸ ਜਿਲਾ ਖੇਡ ਦਫਤਰ, ਆਈ.ਟੀ.ਆਈ. ਗਰਾਉਂਡ, ਨਵਾਂਸ਼ਹਿਰ ਵਿਖੇ ਸਵੇਰੇ 09.00 ਤੋਂ ਲੈ ਕੇ ਸ਼ਾਮ 05.00 ਵਜੇ ਤੱਕ ਜਮਾਂ ਕਰਵਾ ਸਕਦੇ ਹਨ। ਭਾਗ ਲੈਣ ਵਾਲੇ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ। ਰਜਿਸਟਰੇਸ਼ਨ ਲਈ ਇਸ ਨੰਬਰ 8437476006, 01823222254 ਤੇ ਸੰਪਰਕ ਕੀਤਾ ਜਾ ਸਕਦਾ ਹੈ।