ਮਨੁੱਖਤਾ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ, ਡੀ ਐਸ ਪੀ ਹਰਕ੍ਰਿਸ਼ਨ ਸਿੰਘ,
ਗੁਰਦਾਸਪੁਰ ( ਜਸਪਾਲ ਚੰਦਨ) ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਲੈ ਕੇ ਪਿੰਡ ਮਚਰਾਵਾਂ ਤੱਕ ਡੇਰਾ ਬਿਆਸ ਦੇ ਪੈਰੋਕਾਰਾਂ ਵੱਲੋਂ ਸੜਕ ਵਿੱਚ ਪਏ ਡੂੰਘੇ ਡੂੰਘੇ ਟੋਇਆਂ ਵਿੱਚ ਇੱਟਾਂ ਦੀ ਬਜਰੀ ਪਾ ਕੇ ਪੂਰਿਆ ਗਿਆ ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਇਸ ਮੌਕੇ ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਹਰਕ੍ਰਿਸ਼ਨ ਸਿੰਘ ਜੀ ਨੇ ਅਤੇ ਐਮ ਸੀ ਪਰਮਜੀਤ ਸਿੰਘ ਸੈਣੀ ਮੌਕੇ ਮੌਕੇ ਤੇ ਪਹੁੰਚ ਕੇ ਡੇਰਾ ਬਿਆਸ ਦੇ ਪ੍ਰੇਮੀਆਂ ਦੀ ਇਸ ਭਲਾਈ ਦੇ ਕੰਮ ਲਈ ਹੌਸਲਾ ਹਫਜਾਈ ਕੀਤੀ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਤੋਂ ਊਨਾ ਤੱਕ ਨੈਸ਼ਨਲ ਹਾਈਵੇ ਉਸਾਰੀ ਅਧੀਨ ਹੈ ਇਸ ਲਈ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਪੁਰਾਣੀ ਸੜਕ ਵਿੱਚ ਥਾਂ ਥਾਂ ਗੂੰਗੇ ਅਤੇ ਕਾਫੀ ਵੱਡੇ ਟੋਏ ਪਏ ਸਨ ਜਿਸ ਨਾਲ ਆਏ ਦਿਨ ਕੋਈ ਨਾ ਕੋਈ ਆਸਾ ਵਾਪਰਦਾ ਸੀ ਅਤੇ ਕਈਆਂ ਰਾਹਗੀਰਾਂ ਦੇ ਗੰਭੀਰ ਸੱਟਾਂ ਵੀ ਇਸ ਟੋਇਆ ਵਿੱਚ ਡਿੱਗਣ ਕਰਕੇ ਲੱਗ ਗਈਆਂ ਇਸ ਨੂੰ ਵੇਖਦਿਆਂ ਹੋਇਆ ਡੇਰਾ ਬਿਆਸ ਦੇ ਸੇਵਾਦਾਰਾਂ ਵੱਲੋਂ ਇਹਨਾਂ ਡੂੰਘੇ ਟੋਇਆਂ ਵਿੱਚ ਇੱਟਾਂ ਰੋੜੀ ਪਾ ਕੇ ਇਹਨਾਂ ਨੂੰ ਪੂਰਿਆ ਗਿਆ ਹੈ ਤਾਂ ਕਿ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ