ਜਿੱਤ ਦੇ ਰੱਥ ’ਤੇ ਸਵਾਰ ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੇ ਸੁਪਰ ਅੱਠ ਪੜਾਅ ਦੇ ਮੈਚ ਵਿੱਚ ਸ਼ਨਿਚਰਵਾਰ ਨੂੰ ਬੰਗਲਾਦੇਸ਼ ਨਾਲ ਭਿੜੇਗੀ। ਬੰਗਲਾਦੇਸ਼ ਦੇ ਪਿਛਲੇ ਰਿਕਾਰਡ ਨੂੰ ਦੇਖਦਿਆਂ ਉਸ ਨੂੰ ਬਿਲਕੁਲ ਵੀ ਘੱਟ ਨਹੀਂ ਸਮਝਿਆ ਜਾ ਸਕਦਾ। ਦੋਵਾਂ ਟੀਮਾਂ ਦੇ ਇੱਕ-ਦੂਜੇ ਖ਼ਿਲਾਫ਼ ਰਿਕਾਰਡ ਵਿੱਚ ਭਾਰਤ ਦਾ ਹੀ ਹੱਥ ਉਪਰ ਹੈ ਪਰ ਬੰਗਲਾਦੇਸ਼ ਉਲਟਫੇਰ ਕਰਨ ਵਿੱਚ ਮਾਹਿਰ ਹੈ ਅਤੇ ਟੀਮ ਇੰਡੀਆ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ।