ਅੰਮ੍ਰਿਤਸਰ: ਆਪਣਾ ਪੰਜਾਬ ਮੀਡੀਆ: ਕੇਂਦਰ ਦੇ ਏਕ ਭਾਰਤ ਸ਼੍ਰੇਸ਼ਠ ਭਾਰਤ ‘ਯੁਵਾ ਸੰਗਮ’ ਪ੍ਰੋਗਰਾਮ ਤਹਿਤ ਝਾਰਖੰਡ ਤੋਂ ਪੰਜਾਬ ਦੀ ਇੱਕ ਹਫ਼ਤੇ ਦੀ ਵਿਦਿਅਕ ਅਤੇ ਸਭਿਆਚਾਰਕ ਯਾਤਰਾ ’ਤੇ ਆਈ 51 ਮੈਂਬਰੀ ਵਿਦਿਆਰਥੀਆਂ ਦੀ ਟੀਮ ਨੇ ਅੱਜ ਅੰਮ੍ਰਿਤਸਰ ਪੁੱਜ ਕੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਹਾਸਲ ਕੀਤੀ।
ਕੇਂਦਰੀ ਯੂਨੀਵਰਸਿਟੀ ਵੱਲੋਂ ਕਰਵਾਏ ਇਸ ਦੌਰੇ ਅਧੀਨ ਝਾਰਖੰਡ ਦੇ ਵਿਦਿਆਰਥੀ ਬਠਿੰਡਾ, ਫਿਰੋਜ਼ਪੁਰ ਅਤੇ ਅੰਮ੍ਰਿਤਸਰ ਦੀ ਯਾਤਰਾ ਦੌਰਾਨ ਸਿੱਖ ਧਰਮ ਦੇ ਸ਼ਾਨਦਾਰ ਇਤਿਹਾਸ ਅਤੇ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਬਾਰੇ ਜਾਣ ਰਹੇ ਹਨ। ਇਹ ਵਿਦਿਆਰਥੀ 9 ਮਾਰਚ ਦੀ ਸਵੇਰ ਨੂੰ ਪੰਜਾਬ ਪਹੁੰਚੇ ਸਨ। ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਪਹੁੰਚਣ ’ਤੇ ਝਾਰਖੰਡ ਦੇ ਨੌਜਵਾਨ ਡੈਲੀਗੇਟਾਂ ਦਾ ਵਾਈਸ ਚਾਂਸਲਰ ਪ੍ਰੋਫੈਸਰ ਰਾਘਵੇਂਦਰ ਪ੍ਰਸਾਦ ਤਿਵਾਰੀ ਅਤੇ ਯੂਨੀਵਰਸਿਟੀ ਪਰਿਵਾਰ ਵੱਲੋਂ ਰਵਾਇਤੀ ਪੰਜਾਬੀ ਸੰਗੀਤ ਨਾਲ ਸਵਾਗਤ ਕੀਤਾ ਗਿਆ। ਅੱਜ ਤੀਜੇ ਦਿਨ ਝਾਰਖੰਡ ਦੇ ਨੌਜਵਾਨ ਨੁਮਾਇੰਦਿਆਂ ਨੇ ਜਲਿਆਂਵਾਲਾ ਬਾਗ਼ ਦਾ ਦੌਰਾ ਕੀਤਾ ਅਤੇ ਮਾਤ੍ਰਭੂਮੀ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇਣ ਵਾਲੇ ਸੁਤੰਤਰਤਾ ਸੰਗਰਾਮੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਕੀਰਤਨ ਸਰਵਣ ਕੀਤਾ। ਸ਼ਾਮ ਨੂੰ ਝਾਰਖੰਡ ਦੇ ਵਿਦਿਆਰਥੀਆਂ ਨੇ ਅਟਾਰੀ-ਵਾਹਗਾ ਸਰਹੱਦ ਦੀ ਯਾਤਰਾ ਕੀਤੀ ਅਤੇ ਰੀਟਰੀਟ ਸਮਾਰੋਹ ਵਿੱਚ ਹਿੱਸਾ ਲਿਆ। ਆਪਣੇ ਤਿੰਨ ਦਿਨਾਂ ਦੌਰੇ ਦੌਰਾਨ ਨੌਜਵਾਨਾਂ ਨੂੰ ਬ੍ਰਿਗੇਡੀਅਰ ਪਵਨ ਬਜਾਜ, ਸੇਵਾਮੁਕਤ, ਡੀਆਈਜੀ ਅਤੇ ਬੀਐੱਸਐੱਫ ਅੰਮ੍ਰਿਤਸਰ ਸੈਕਟਰ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਡੀਆਈਜੀ ਨੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣ ਕੇ ਦੇਸ਼ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।
ਝਾਰਖੰਡ ਦੇ ਵਿਦਿਆਰਥੀਆਂ ਨੇ ਵਿਦਿਅਕ ਅਤੇ ਸੱਭਿਆਚਾਰਕ ਯਾਤਰਾ ਦੌਰਾਨ ਦਰਬਾਰ ਸਾਹਿਬ ਵਿਖੇ ਟੇਕਿਆਂ ਮੱਥਾ, ਸਿੱਖ ਧਰਮ ਬਾਰੇ ਜਾਣਕਾਰੀ ਕੀਤੀ ਹਾਸਿਲ

Leave a comment