ਐਸਡੀਐਮ ਅਕਸ਼ਿਤਾ ਗੁਪਤਾ ਨੇ ਸਕੂਲੀ ਬੱਚਿਆਂ ਨਾਲ ਲਗਾਏ ਫਲਦਾਰ ਬੂਟੇ
ਨਵਾਂਸ਼ਹਿਰ : (ਵਿਪਨ ਕੁਮਾਰ) ਇੰਟਰਨੈਸ਼ਨਲ ਮਾਈ ਟ੍ਰੀ ਡੇਅ ਦੀ ਮਹੱਤਤਾ ਨੂੰ ਹਰ ਵਿਅਕਤੀ ਤੱਕ ਪਹੁੰਚਾਉਣ ਲਈ ਲੱਗੇ ਸਮਾਜ ਸੇਵੀਆਂ ਨੇ ਅੱਜ ਗੋ ਗ੍ਰੀਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਨਾਲ ਜ਼ਿਲ੍ਹਾ ਪੱਧਰੀ ਰੁੱਖ ਲਗਾਉਣ ਦੇ ਪ੍ਰੋਗਰਾਮ ਵਿੱਚ ਭਾਗ ਲਿਆ ਅਤੇ ਸਾਂਝੀ ਅਪੀਲ ਕੀਤੀ ਕਿ ਹਰ ਵਿਅਕਤੀ ਰੁੱਖ ਲਗਾਵੇ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ।
ਪਿੰਡ ਬੜਵਾ ਦੇ ਸਰਕਾਰੀ ਸਕੂਲ ਅਤੇ ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਇਸ ਜ਼ਿਲ੍ਹਾ ਪੱਧਰ ਤੇ ਐਸਡੀਐਮ ਅਕਸ਼ਿਤਾ ਗੁਪਤਾ ਨੇ ਇਲਾਕੇ ਵਿੱਚ ਸਵੈ-ਇੱਛਾ ਨਾਲ ਰੁੱਖ ਲਗਾਉਣ ਨੂੰ ਉਤਸ਼ਾਹਿਤ ਕਰਨ ਵਾਲੇ ਸਮਾਜ ਸੇਵੀਆਂ ਨੂੰ ਗੋ ਗਰੀਨ ਇੰਟਰਨੈਸ਼ਨਲ ਸੰਸਥਾ ਦੀ ਤਰਫ਼ੋਂ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਸਨਮਾਨਿਤ ਹੋਣ ਵਾਲਿਆਂ ਵਿੱਚ ਪ੍ਰਾਇਮਰੀ ਸਕੂਲ ਦੇ ਮੁੱਖ ਅਧਿਆਪਕ ਗੁਰਦਿਆਲ ਸਿੰਘ, ਐੱਸ.ਕੇ.ਟੀ. ਪਲਾਂਟੇਸ਼ਨ ਟੀਮ ਤੋਂ ਅੰਕੁਸ਼ ਨਿਝਾਵਨ, ਰਾਹੋਂ ਤੋਂ ਰਾਜਾ ਕੈਂਥ, ਹਰੀਏਵਾਲ ਪੰਜਾਬ ਤੋਂ ਸ਼ੁਭਮ ਸਰੀਨ, ਕੇਸੀ ਗਰੁੱਪ ਤੋਂ ਕੈਂਪਸ ਡਾਇਰੈਕਟਰ ਡਾ: ਅਵਤਾਰ