ਐਸ ਕੇ ਟੀ ਪਲਾਂਟੇਸ਼ਣ ਟੀਮ ਦੀ ਜਨਮਦਿਨ ‘ਤੇ ਪੌਧਾਰੋਪਨ ਮੁਹਿਮ ਤਹਿਤ ਮਨੋਜ ਅਤੇ ਰਿਦਮ ਨੇ ਨਿੰਮ, ਪਿੱਪਲ ਅਤੇ ਬੋਹੜ ਕੇ ਬੂਟੇ ਲਗਾਏ
ਨਵਾਂਸ਼ਹਿਰ : ਵਿਪਨ ਕੁਮਾਰ : ਐਸ ਕੇ ਟੀ ਪਲਾਂਟੇਸ਼ਣ ਟੀਮ ਵੱਲੋਂ ਜਨਮਦਿਨ ਤੇ ਪੌਧਾਰੋਪਨ ਮੁਹਿਮ ਲਗਾਤਾਰ ਜਾਰੀ ਹੈ। ਇਸੇ ਕੜੀ ਵਿੱਚ ਅੱਜ ਟੀਮ ਦੁਆਰਾ ਟੀਚਰ ਕਾਲੋਨੀ ਵਿੱਚ ਨਿੰਮ, ਪਿੱਪਲ ਅਤੇ ਬੋਹੜ ਦੇ ਬੂਟੇ ਲਗਾ ਕੇ ਮਨੋਜ ਕਨੌਜੀਆ ਅਤੇ ਰਿਦਮ ਖੁਰਾਣਾ ਦਾ ਜਨਮਦਿਨ ਮਨਾਇਆ। ਜਿਕਰਯੋਗ ਹੈ ਕਿ ਰਿਦਮ ਅਤੇ ਮਨੋਜ ਪਿਛਲੇ 7 ਸਾਲਾਂ ਤੋਂ ਆਪਣਾ ਜਨਮ ਐਸਕੇਟੀ ਟੀਮ ਦੀ ਜਨਮਦਿਨ ‘ਤੇ ਪੌਧਾਰੋਪਨ ਮੁਹਿਮ ਦੇ ਤਹਿਤ ਪੌਧਾਰੋਪਨ ਕਰ ਕੇ ਮਨਾ ਰਹੇ ਹਨ।
ਟੀਮ ਦੇ ਸੰਚਾਲਕ ਅੰਕੁਸ਼ ਨਿਜ਼ਾਵਨ ਨੇ ਕਿਹਾ ਕਿ ਅੱਜ ਵਿਸ਼ਵਾਸ ਸੇਵਾ ਸੋਸਾਇਟੀ ਦੇ ਮੈਂਬਰ ਮਨੋਜ ਕਨੌਜੀਆ ਅਤੇ ਐਸ ਕੇ ਟੀ ਪਲਾਂਟੇਸ਼ਣ ਟੀਮ ਦੇ ਮੈਂਬਰ ਰਿਦਮ ਖੁਰਾਨਾ ਨੇ ਆਪਣਾ ਜਨਮਦਿਨ ਨਿੰਮ, ਪਿੱਪਲ ਅਤੇ ਬੋਹੜ ਦੇ ਬੂਟੇ ਲਗਾਕੇ ਮਨਾਇਆ। ਓਹਨਾਂ ਕਿਹਾ ਕਿ ਨਿੰਮ ਦਾ ਬੂਟਾ ਔਸ਼ਧੀ ਗੁਣਾਂ ਨਾਲ ਭਰਪੂਰ ਹੈ।ਬੋਹੜ ਦਾ ਰੁੱਖ ਲੰਬੇ ਜੀਵਨ ਵਾਲਾ ਵਿਸ਼ਾਲ ਰੁੱਖ ਹੈ। ਹਿੰਦੂ ਪਰੰਪਰਾ ਵਿੱਚ ਇਹ ਪੂਜਣਯੋਗ ਮੰਨਿਆ ਜਾਂਦਾ ਹੈ। ਵੇਦਾਂ ਵਿੱਚ ਪਿੱਪਲ ਦੀ ਮਹੱਤਤਾ ਨੂੰ ਵਖਾਣਿਆ ਗਿਆ ਹੈ।
ਮਨੋਜ ਕਨੋਜੀਆ ਨੇ ਕਿਹਾ ਕਿ ਮਨੁੱਖ ਦੀ ਆਉਣ ਵਾਲੀ ਪੀੜ੍ਹੀ ਦੇ ਜੀਵਨ ਦੀ ਸੁਰੱਖਿਆ ਲਈ ਪੌਧਾਰੋਪਣ ਜ਼ਰੂਰੀ ਹੈ। ਕਰੋਨਾ ਕਾਲ ਵਿੱਚ ਵੀ ਮਨੁੱਖ ਨੇ ਆਕਸੀਜਨ ਦਾ ਸੰਕਟ ਝੱਲਿਆ ਹੈ, ਇਸ ਲਈ ਹੁਣ ਵਧੇਰੇ ਪੌਧਾਰੋਪਣ ਕਰੋ ਅਤੇ ਇਸ ਦੇ ਨਾਲ ਹੀ ਲਗਾਏ ਹੋਏ ਬੂਟਿਆਂ ਦੀ ਦੇਖਭਾਲ ਦਾ ਵੀ ਧਿਆਨ ਰੱਖੋ।
ਰਿਦਮ ਖੁਰਾਨਾ ਨੇ ਕਿਹਾ ਕਿ ਹਰ ਕੋਈ ਆਪਣਾ ਜਨਮ ਪੌਧਾਰੋਪਣ ਕਰਕੇ ਹੀ ਮਨਾਏ। ਓਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਵਾਤਾਵਰਨ ਸੰਭਾਲ ਲਈ ਅੱਗੇ ਆਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਤੁਹਾਡਾ ਜਨਮਦਿਨ ਹੈ, ਮੈਰਿਜ ਐਨੀਵਰਸੀ ਹੈ ਜਾਂ ਹੋਰ ਖੁਸ਼ੀ ਦਾ ਮੌਕਾ ਹੈ ਤਾਂ ਤੁਸੀਂ ਇਸ ਨੂੰ ਬੂਟੇ ਲਗਾ ਕੇ ਹੀ ਮਨਾਓ। ਪੌਧਾਰੋਪਨ ਲਈ ਤੁਸੀਂ ਸਾਡੀ ਟੀਮ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਹੋ। ਇਸ ਮੌਕੇ ਹਰਿਆਵਲ ਪੰਜਾਬ ਤੋਂ ਮਨੋਜ ਕੰਡਾ ਅਤੇ ਟੀਮ ਦੇ ਹੋਰ ਮੈਂਬਰ ਮੋਜੂਦ ਰਹੇ।