ਜਲੰਧਰ : ਆਪਣਾ ਪੰਜਾਬ ਮੀਡੀਆ : ਜਲੰਧਰ ਦੇ ਜੋਤੀ ਚੌਕ ਵਿਖੇ ਸ਼ੂ ਮਾਰਕੀਟ ਕੋਲ ਕਾਰ ਪਾਰਕਿੰਗ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ ਹੈ। ਇਕ ਨੌਜਵਾਨ ਫੜ੍ਹੀ ਲਗਾ ਕੇ ਬੈਠਾ ਹੋਇਆ ਸੀ ਤੇ ਅਜਿਹੇ ਵਿਚ ਕਾਰ ਸਵਾਰ ਇਕ ਨੌਜਵਾਨ ਆਉਂਦਾ ਹੈ। ਫੜ੍ਹੀ ਵਾਲੇ ਨੌਜਵਾਨ ਵੱਲੋਂ ਕਿਹਾ ਜਾਂਦਾ ਹੈ ਕਿ ਗੱਡੀ ਸਾਈਡ ‘ਤੇ ਲਗਾ ਪਰ ਕਾਰ ਵਾਲਾ ਨੌਜਵਾਨ ਨਹੀਂ ਮੰਨਦਾ ਤੇ ਦੋਵਾਂ ਵਿਚਾਲੇ ਇਸ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ। ਕਾਰ ਚਾਲਕ ਨੇ ਫੜ੍ਹੀ ਵਾਲੇ ਵਿਅਕਤੀ ਦੀ ਮਾਰਕੁਟਾਈ ਕੀਤੀ ਜਿਸ ਕਾਰਨ ਉਥੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਜਦੋਂ ਪੁਲਿਸ ਮੌਕੇ ਉਤੇ ਪਹੁੰਚੀ ਤਾਂ ਉਕਤ ਕਾਰ ਚਾਲਕ ਨੂੰ ਥਾਣੇ ਲਿਜਾਉਣ ਲਈ ਕਿਹਾ ਗਿਆ ਪਰ ਕਾਰ ਵਿਚ ਬੈਠੇ ਵਿਅਕਤੀ ਨੇ ਤੇਜ਼ ਰਫਤਾਰ ਵਿਚ ਕਾਰ ਦੌੜਾਈ ਜਿਸ ਕਾਰਨ 2-3 ਵਿਅਕਤੀ ਉਸ ਦੇ ਕਾਰ ਹੇਠਾਂ ਆਉਣ ਨਾਲ ਜ਼ਖਮੀ ਹੋ ਗਏ। ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਪੂਰੇ ਮਾਮਲੇ ਦੀ ਜਾਂਚ ਜਾਰੀ ਹੈ ਤੇ ਜਾਂਚ ਤੋਂ ਬਾਅਦ ਉਸ ਦੇ ਆਧਾਰ ਉਤੇ ਕਾਰਵਾਈ ਕੀਤੀ ਜਾਵੇਗੀ।