ਸੰਗਰੂਰ : ਦਲਜੀਤ ਕੌਰ : ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਕਾਰਜਕਾਰਨੀ ਦੀ ਵਿਸਥਾਰਤ ਮੀਟਿੰਗ ਇਕਾਈ ਮੁਖੀ ਸੁਰਿੰਦਰ ਪਾਲ ਉਪਲੀ ਤੇ ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ ।
ਮੀਟਿੰਗ ਵਿੱਚ ਚੇਤਨਾ ਪਰਖ ਪ੍ਰੀਖਿਆ ਦੇ ਬਣਾਏ 12 ਪ੍ਰੀਖਿਆ ਕੇਂਦਰਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਤੇ ਇਨ੍ਹਾਂ ਦੀਆਂ ਮਿਤੀਆਂ ਤਹਿ ਕੀਤੀਆਂ ਗਈਆਂ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਕੇਂਦਰ ਆਦਰਸ਼ ਮਾਡਲ ਸੀਨੀਅਰ ਸਕੂਲ ਸੰਗਰੂਰ 27 ਅਗਸਤ, ਸਸਸਸ ਬਡਰੁੱਖਾਂ 27 ਅਗਸਤ, ਸਸਸਸ ਭਲਵਾਨ 27 ਅਗਸਤ, ਸਸਸਸ ਬਾਲੀਆਂ 27 ਅਗਸਤ, ਸਸਸਸ ਭਵਾਨੀਗੜ੍ਹ ਲੜਕੇ 27 ਅਗਸਤ, ਸਸਸਸ ਘਰਾਚੋਂ 27 ਅਗਸਤ, ਸਸਸਸ ਚੂੜਲ 27 ਅਗਸਤ, ਸਹਸਕੂਲ ਗਾਗਾ 27 ਅਗਸਤ, ਸਪਰਿੰਗਡੇਲਜ ਪਬਲਿਕ ਸਕੂਲ 26 ਅਗਸਤ, ਸਸਸਸ ਤੁੰਗਾਂ 26 ਅਗਸਤ, ਸਹਸਕੂਲ ਕੁਲਾਰ ਖੁਰਦ 26 ਅਗਸਤ, ਸਸਸਸ ਮਹਿਲਾਂ 26 ਅਗਸਤ। ਇਨ੍ਹਾਂ ਪ੍ਰੀਖਿਆ ਕੇਂਦਰਾਂ ਵਿੱਚ ਸਟਾਫ਼ ਦੀ ਡਿਊਟੀ 13 ਅਗਸਤ ਦੀ ਮੀਟਿੰਗ ਵਿੱਚ ਲਗਾਈ ਜਾਵੇ। ਮੀਟਿੰਗ ਵਿੱਚ ਕੌਮੀ ਤਰਕਸ਼ੀਲ ਆਗੂ ਨਰਿੰਦਰ ਦਾਭੋਲਕਰ ਦੇ ਮਨਾਏ ਜਾ ਰਹੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ 10 ਤੋਂ 20 ਅਗਸਤ ਤਕ ਵੰਡੀਆਂ ਜਾਣ ਵਾਲੀਆਂ ਦੁਵਰਕੀਆਂ ਜਿਸ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦਾ ਲੋਕਾਂ ਨੂੰ ਵਿਗਿਆਨਕ ਸੋਚ ਵਿਕਸਤ ਕਰਨ ਦਾ ਸੁਨੇਹਾ ਜਿਸ ਵਿੱਚ ਨਰਿੰਦਰ ਦਾਭੋਲਕਰ ਬੋਲਦਾ ਹੈ “ਪੜ੍ਹੋ, ਵਿਚਾਰੋ ਤੇ ਅਮਲ ਕਰੋ” ਨੂੰ ਵੰਡਣ ਬਾਰੇ ਜ਼ਿਮੇਵਾਰੀਆਂ ਲਾਈਆਂ ਗਈਆਂ।ਇਕ ਸਤੰਬਰ ਤੋਂ ਜੋਨ ਸੰਗਰੂਰ- ਬਰਨਾਲਾ ਵਿਚ ਵਿਗਿਆਨਕ ਸੋਚ ਵਾਲੀਆਂ ਪੁਸਤਕਾਂ ਲੈ ਕੇ ਆ ਰਹੀ ਤਰਕਸ਼ੀਲ ਸਾਹਿਤ ਵੈਨ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਤਰਕਸ਼ੀਲ ਸਾਹਿਤ ਵੈਨ ਦੇ ਅੱਡ ਅੱਡ ਪੜਾ ਬਣਾਏ ਗਏ।
ਇਸ ਸੰਬੰਧੀ ਸੁਰਿੰਦਰ ਪਾਲ, ਸੀਤਾ ਰਾਮ, ਕ੍ਰਿਸ਼ਨ ਸਿੰਘ, ਚਰਨ ਕਮਲ ਸਿੰਘ, ਸੁਖਦੇਵ ਸਿੰਘ , ਗੁਰਦੀਪ ਲਹਿਰਾ, ਪਰਮਿੰਦਰ ਸਿੰਘ ਆਦਿ ਤਰਕਸ਼ੀਲ ਆਗੂਆਂ ਦੀ ਡਿਊਟੀ ਲਗਾਈ ਗਈ। ਤਰਕਸ਼ੀਲ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਮਨੀਪੁਰ ਤੇ ਹਰਿਆਣਾ ਦੇ ਨੂੰਹ ਸਮੇਤ ਹੋਰ ਸ਼ਹਿਰਾਂ ਵਿੱਚ ਸ਼ੁਰੂ ਕੀਤੀ ਭਰਾ ਮਾਰੂ ਕਰਵਾਈ ਦੀ ਸਖ਼ਤ ਨਖੇਧੀ ਕੀਤੀ ਗਈ ਤੇ ਲੋਕਾਂ ਨੂੰ ਸਰਕਾਰਾਂ ਵਲੋਂ ਮਚਾਏ ਇਸ ਭਾਂਬੜ ਤੋਂ ਬਚਣ ਦੀ ਸਲਾਹ ਦਿੱਤੀ ਗਈ। ਆਗੂਆਂ ਸੰਸਾਰ ਪ੍ਰਸਿੱਧ ਵਿਗਿਆਨੀ ਡਾਰਵਿਨ ਦੇ ਜੀਵ ਵਿਕਾਸ ਦੇ ਸਿਧਾਂਤ ਨੂੰ ਸਿਲੇਬਸ ਵਿੱਚੋਂ ਕੱਢਣ ਦੀ ਨਿਖੇਧੀ ਕਰਦਿਆਂ ਇਸ ਨੂੰ ਮੁੜ ਬਹਾਲ ਕਰਨ ਦੀ ਵੀ ਮੰਗ ਕੀਤੀ ਗਈ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਗੁਰਦੀਪ ਸਿੰਘ ਲਹਿਰਾ, ਸੀਤਾ ਰਾਮ, ਕ੍ਰਿਸ਼ਨ ਸਿੰਘ ਪਰਮਿੰਦਰ ਸਿੰਘ,ਮਾਸਟਰ ਅਮਰ ਸਿੰਘ, ਲੈਕਚਰਾਰ ਸੰਜੀਵ ਕੁਮਾਰ, ਮਾਸਟਰ ਅਮ੍ਰਿਤ ਪਾਲ ਨੇ ਸ਼ਮੂਲੀਅਤ ਕੀਤੀ ।
ਚੇਤਨਾ ਪਰਖ਼ ਪ੍ਰੀਖਿਆ ਦੀ ਰਜਿਸਟਰੇਸ਼ਨ 10 ਅਗਸਤ ਤੱਕ 11 ਅਗਸਤ ਤੋਂ ਰੋਲ ਨੰਬਰ ਅਲਾਟ ਕੀਤੇ ਜਾਣਗੇ: ਤਰਕਸ਼ੀਲ ਸੁਸਾਇਟੀ

Leave a comment
Leave a comment