ਨਾਭਾ 13 ਜੁਲਾਈ (ਤਰੁਣ ਮਹਿਤਾਂ) ਅੱਜ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੁਰਿੰਦਰ ਸ਼ਰਮਾਂ ਵੱਲੋਂ ਆਪਣਾ ਜਨਮਦਿਨ ਵਿਦਿਆਰਥੀਆਂ ਨਾਲ ਫਲਦਾਰ ਬੂਟੇ ਲਗਾ ਕੇ ਮਨਾਇਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਸੁਰਿੰਦਰ ਸ਼ਰਮਾਂ ਨੇ ਕਿਹਾ ਕਿ ਵਾਤਾਵਰਨ ਨੂੰ ਬਚਾਉਣ ਅਤੇ ਆਕਸੀਜਨ ਦੀ ਮਾਤਰਾ ਵਧਾਉਣ ਲਈ ਸਾਰਿਆਂ ਨੂੰ ਅੱਗੇ ਆ ਕੇ ਬੂਟੇ ਲਗਾਉਣੇ ਚਾਹੀਦੇ ਹਨ। ਜਿਸ ਨਾਲ ਸਮਾਜ ਵਿੱਚ ਇੱਕ ਵਧੀਆ ਸੁਨੇਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਵੇਂ ਆਪਾਂ ਸਾਰੇ ਦੇਖ ਹੀ ਰਹੇ ਹਾਂ ਕਿ ਅੰਤਾ ਦੀ ਪੈ ਰਹੀ ਗਰਮੀ ਨਾਲ ਹਰ ਵਿਅਕਤੀ ਦੁੱਖੀ ਹੈ। ਅਤੇ ਮਾਨਸੂਨ ਆਉਣ ਤੇ ਵੀ ਬਾਰਿਸ਼ ਘੱਟ ਹੋ ਰਹੀ ਹੈ। ਇਥੋਂ ਤੱਕ ਕਿ ਜਾਨਵਰ ਪਸ਼ੂ ਪੰਛੀ ਵੀ ਗਰਮੀ ਦੀ ਮਾਰ ਝੱਲ ਰਹੇ ਹਨ। ਉਨ੍ਹਾਂ ਕਿਹਾ ਕਿ ਬੂਟੇ ਲਗਾ ਕੇ ਕਿਸੇ ਹੱਦ ਤੱਕ ਵਾਤਾਵਰਨ ਨੂੰ ਦੁਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਇਹੋ ਬੂਟੇ ਹੀ ਇੱਕ ਦਰਖਤ ਦਾ ਰੂਪ ਲੈਕੇ ਠੰਡੀ ਹਵਾ ਅਤੇ ਛਾਅ ਕਰਨਗੇ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਮੈਂ ਵਿਦਿਆਰਥੀਆਂ ਅਤੇ ਸਾਰੇ ਸੱਜਣਾ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿੰਨਾ ਨੇ ਮੇਰੇ ਜਨਮ ਦਿਹਾੜੇ ਨੂੰ ਖ਼ਾਸ ਬਨਾਇਆ ।