ਨਾਭਾ : (ਤਰੁਣ ਮਹਿਤਾਂ) ਚੇਅਰਮੈਨ ਜੱਸੀ ਸੋਹੀਆਂਵਾਲਾ ਸ੍ਰੀ ਗੁਰੂ ਰਵਿਦਾਸ ਸੇਵਾ ਸੋਸਾਇਟੀ (ਰਜਿ:) ਨਾਭਾ ਦੇ ਅਹੁੱਦੇਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਸ. ਜਸਵੀਰ ਸਿੰਘ ਜੱਸੀ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਡੇਰਾ ਸ੍ਰੀ ਗੁਰੂ ਰਵਿਦਾਸ ਭਵਨ, ਡਾ. ਅੰਬੇਡਕਰ ਕਮਿਊਨਿਟੀ ਹਾਲ ਬੌੜਾਂ ਗੇਟ ਨਾਭਾ ਵਿਖੇ ਪਹੁੰਚੇ ਅਤੇ ਉਥੋਂ ਦੀ ਪ੍ਰਬੰਧਕ ਕਮੇਟੀ ਸ੍ਰੀ ਗੁਰੂ ਰਵਿਦਾਸ ਸੇਵਾ ਸੋਸਾਇਟੀ (ਰਜਿ: 239) ਨਾਭਾ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਵਿਚਾਰ ਚਰਚਾ ਦੌਰਾਨ ਚੇਅਰਮੈਨ ਸਾਹਿਬ ਨੇ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ (ਮਾਨ) ਦੀ ਦਲਿਤਾਂ ਪ੍ਰਤੀ ਉਸਾਰੂ ਸੋਚ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਜਲਦੀ ਹੀ ਮੁੱਖ ਮੰਤਰੀ ਸਾਹਿਬ ਦਲਿਤਾਂ ਲਈ ਲਾਹੇਵੰਦ ਸਕੀਮਾਂ ਸ਼ੁਰੂ ਕਰਨ ਜਾ ਰਹੇ ਹਨ, ਇਸ ਨਾਲ ਦਲਿਤਾਂ ਵਿੱਚੋਂ ਬੇਰੁਜਗਾਰੀ ਦਾ ਹੱਲ ਹੋ ਸਕੇ, ਉਹਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਸੋਸਾਇਟੀ ਵੱਲੋਂ ਚੇਅਰਮੈਨ ਸਾਹਿਬ ਨੂੰ ਮੰਗ ਪੱਤਰ ਵੀ ਦਿੱਤਾ ਗਿਆ, ਜਿਸ ਵਿੱਚ ਮੰਗ ਕੀਤੀ ਗਈ ਕਿ ਡੇਰਾ ਸ੍ਰੀ ਗੁਰੂ ਰਵਿਦਾਸ ਵਿਖੇ ਫਰੀ ਸਿਲਾਈ ਕਢਾਈ ਸੈਂਟਰ, ਫਰੀ ਕੰਪਿਊਟਰ ਸੈਂਟਰ ਨਾਭਾ ਫਾਊਂਡੇਸ਼ਨ ਦੀ ਮੱਦਦ ਨਾਲ ਚੱਲ ਰਿਹਾ ਹੈ। ਇਸ ਜਗ੍ਹਾ ਤੇ ਵੱਡੇ-ਵੱਡੇ ਸਮਾਜਿਕ ਅਤੇ ਧਾਰਮਿਕ ਸਮਾਗਮ ਲੋਕਾਂ ਵੱਲੋਂ ਕੀਤੇ ਜਾਂਦੇ ਹਨ। ਇਸ ਲਈ ਇੱਥੇ ਲੰਗਰ ਪ੍ਰਸ਼ਾਦਾ ਤਿਆਰ ਕਰਨ ਲਈ ਸਟੋਰ, ਕਿਚਨ ਬੈਡ, ਕਿਚਨ ਵਾਸ਼ਿੰਗ ਹਾਲ ਦੀ ਸਖਤ ਜ਼ਰੂਰਤ ਹੈ, ਜਿਸਦਾ ਨਕਸ਼ਾ ਅਤੇ ਐਸਟੀਮੇਟ ਚੇਅਰਮੈਨ ਸਾਹਿਬ ਦਿੱਤਾ ਗਿਆ, ਵੱਧ ਤੋਂ ਵੱਧ ਆਰਥਿਕ ਮੱਦਦ ਦੀ ਮੰਗ ਕੀਤੀ ਗਈ। ਚੇਅਰਮੈਨ ਸਾਹਿਬ ਵੱਲੋਂ ਵੀ ਮੱਦਦ ਕਰਨ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਤੇ ਸੋਸਾਇਟੀ ਦੇ ਅਹੁਦੇਦਾਰ ਪ੍ਰਧਾਨ ਰਾਮ ਸਿੰਘ ਮਹਿੰਮੀ, ਜਨ: ਸਕੱਤਰ ਅਮਰ ਸਿੰਘ, ਦਲਵੀਰ ਸਿੰਘ ਛੀਟਾਂਵਾਲਾ ਸਟੇਜ ਸਕੱਤਰ, ਰਵਿੰਦਰ ਸਿੰਘ ਕੈਸੀਅਰ, ਹੰਸ ਰਾਜ ਮਹਿਮੀ ਸਾਬਕਾ ਪ੍ਰਧਾਨ, ਸ. ਹਰਜਿੰਦਰ ਸਿੰਘ, ਸ. ਦਰਸ਼ਨ ਸਿੰਘ, ਸ. ਹਰਨੇਕ ਸਿੰਘ, ਸਤਿੰਦਰਪਾਲ ਸਿੰਘ (ਰਿੰਕੂ) ਆਦਿ ਹਾਜਰ ਸਨ।