ਵਾਤਾਵਰਨ ਸੰਭਾਲ ਵਿਚ ਹੀ ਹੈ ਜੀਵਨ ਦੀ ਸੰਭਾਵਨਾ : ਪਰਵਿੰਦਰ ਬਤਰਾ
ਨਵਾਂਸ਼ਹਿਰ: (ਵਿਪਨ ਕੁਮਾਰ) ਗੁਰੂ ਪੁੰਨਿਆ ਮੌਕੇ ਬਾਵਾ ਮਹੇਸ਼ ਗਿਰੀ ਪਰਿਵਾਰ ਅਤੇ ਐਸ ਕੇ ਟੀ ਪਲਾਂਟੇਸ਼ਨ ਟੀਮ ਨੇ ਬਾਰਾਦਰੀ ਬਾਗ ਵਿੱਚ ਪੌਧਾਰੋਪਣ ਮੁਹਿੰਮ ਚਲਾਉਂਦੇ ਹੋਏ ਨਿੰਮ, ਗੁਲਮੋਹਰ, ਅਮਲਤਾਸ ਅਤੇ ਕਨੇਰ ਦੇ ਬੂਟੇ ਲਗਾਏ।
ਧਰਮ ਪ੍ਰਚਾਰਕ ਪਰਵਿੰਦਰ ਬਤਰਾ ਨੇ ਦੱਸਿਆ ਕਿ ਭਾਰਤੀ ਸੰਸਕ੍ਰਿਤੀ ਵਿਚ ਗੁਰੂ ਦਾ ਸਥਾਨ ਬਹੁਤ ਹੀ ਪੂਜਣਯੋਗ ਹੈ। ਗੁਰੂ ਆਪਣੇ ਚੇਲੇ ਦੇ ਜੀਵਨ ਨੂੰ ਸਹੀ ਦਿਸ਼ਾ ਅਤੇ ਅਰਥ ਪ੍ਰਦਾਨ ਕਰਦਾ ਹੈ। ਇਸ ਲਈ ਅੱਜ ਸ਼੍ਰੀ ਸ਼੍ਰੀ 1008 ਬ੍ਰਹਮਲੀਨ ਬਾਵਾ ਮਹੇਸ਼ ਗਿਰੀ ਜੀ ਮਹਾਰਾਜ ਨੂੰ ਨਮਨ ਕਰਦੇ ਹੋਏ ਓਹਨਾਂ ਦੇ ਚੇਲਿਆਂ ਵੱਲੋਂ ਬਰਾਦਰੀ ਬਾਗ਼ ਵਿੱਚ ਬੂਟੇ ਲਗਾਏ ਗਏ।
ਟੀਮ ਦੇ ਸੰਚਾਲਕ ਅੰਕੁਸ਼ ਨਿਜ਼ਾਵਨ ਨੇ ਕਿਹਾ ਕਿ ਪੋਧਾਰੋਪਨ ਸਾਡੀ ਧਰਤੀ ਅਤੇ ਜੀਵਨ ਦੀ ਰੱਖਿਆ ਲਈ ਸਭ ਤੋਂ ਵਧੀਆ ਉਪਾਅ ਹੈ। ਰੁੱਖ ਆਕਸੀਜਨ ਅਤੇ ਛਾਂ ਤਾਂ ਦੇਦੇਂ ਹੀ ਹਨ ਨਾਲ ਦੀ ਨਾਲ ਇਹਨਾਂ ਨਾਲ ਪ੍ਰਦੂਸ਼ਣ ਦੀ ਕਮੀ ਵੀ ਹੁੰਦੀ ਹੈ ਅਤੇ ਜੀਵਣ ਲਈ ਇੱਕ ਸੁਰੱਖਿਅਤ ਆਵਾਸ ਪ੍ਰਦਾਨ ਹੁੰਦਾ ਹੈ।
ਰਾਕੇਸ਼ ਚੇਤਲ ਨੇ ਕਹਾ ਰੁੱਖ ਅਤੇ ਪੌਧੇ ਧਰਤੀ ਦਾ ਸ਼ਿੰਗਾਰ ਹੀ ਨਹੀਂ ਸਾਡੀ ਲੋੜ ਅਤੇ ਜ਼ਿੰਮੇਵਾਰੀ ਵੀ ਹੈ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀ ਧਰਤੀ ਦੀ ਰੱਖਿਆ ਲਈ ਨਿਯਮਤ ਤੌਰ ‘ਤੇ ਬੂਟੇ ਲਗਾਈਏ। ਇਸ ਮੌਕੇ ਸੰਤ ਰਾਜਗਿਰੀ, ਰਾਕੇਸ਼ ਚੇਤਲ, ਪਰਵਿੰਦਰ ਬਤਰਾ, ਅੰਕੁਸ਼ ਨਿਜ਼ਾਵਨ,ਰਾਜੇਸ਼ ਗੁਲਾਟੀ, ਅਮਿਤ ਕੈਪਟਨ ਹਾਜ਼ਰ ਸਨ।