ਇਹ ਨਗਰ ਕੀਰਤਨ ਹਰ ਸਾਲ ਸਜਾਇਆ ਜਾਵੇਗਾ,,, ਗੁਰਮੇਜ ਸਿੰਘ ਚੀਮਾਂ,
ਗੁਰਦਾਸਪੁਰ (ਜਸਪਾਲ ਚੰਦਨ) ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹ ਛੇਵੀਂ ਸ੍ਰੀ ਹਰਗੋਬਿੰਦਪੁਰ ਸਾਹਿਬ ਜੀ ਤੋਂ ਬਾਬਾ ਬੁੱਢਾ ਜੀ ਰਮਦਾਸ ਤੱਕ ਪਹਿਲਾ ਮਹਾਨ ਨਗਰ ਕੀਰਤਨ ਸਜਾਇਆ ਗਿਆ ਪ੍ਰੈਸ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਰਸੀਵਰ ਭਾਈ ਗੁਰਮੇਜ ਸਿੰਘ ਚੀਮਾ ਨੇ ਕਿਹਾ ਕਿ ਬਾਬਾ ਬੁੱਢਾ ਜੀ ਨੇ ਅਖੀਰ ਸਮੇਂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਯਾਦ ਕੀਤਾ ਅਤੇ ਦਰਸ਼ਨਾਂ ਦੀ ਤਾਂਗ ਦਰਸਾਈ ਉਸ ਨੂੰ ਸਮਰਪਿਤ ਅੱਜ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਪਾਤਸ਼ਾਹ ਛੇਵੀਂ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸੰਗਤਾਂ ਦੇ ਵੱਡੇ ਸਹਿਯੋਗ ਨਾਲ ਪਹਿਲਾ ਨਗਰ ਕੀਰਤਨ ਸਜਾਇਆ ਗਿਆ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਇਸ ਨਗਰ ਕੀਰਤਨ ਦਾ ਰਸਤੇ ਵਿੱਚ ਥਾਂ ਥਾਂ ਭਰਮਾ ਸਵਾਗਤ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ ਇਸ ਮੌਕੇ ਹੈਡ ਗ੍ਰੰਥੀ ਭਾਈ ਸਤਿੰਦਰ ਸਿੰਘ ਜੀ ਸੋਢੀ ਮਲਕੀਤ ਸਿੰਘ ਭੱਟੀ ਪ੍ਰਚਾਰਕ ਭਾਈ ਗੁਰਮੇਜ ਸਿੰਘ, ਸਤਿੰਦਰ ਸਿੰਘ, ਰਾਗੀ ਜਸਵਿੰਦਰ ਸਿੰਘ ਗੁਰਦੇਵ ਸਿੰਘ ਖਾਲਸਾ ਭਾਈ ਹਰਦੀਪ ਸਿੰਘ ਨਿੱਕੂ ਮਚਰਾਵਾਂ ਨਛੱਤਰ ਸਿੰਘ ਮਚਰਾਵਾਂ ਤੂੰ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।