ਗੁਰਦਾਸਪੁਰ (ਜਸਪਾਲ ਚੰਦਨ) ਪਾਵਰ ਕਾਮ ਤੇ ਟਰਾਸਕੋ ਪੈਨਸ਼ਨਰ ਯੂਨੀਅਨ ਸਰਕਲ ਗੁਰਦਾਸਪੁਰ ਦੀ ਮੀਟਿੰਗ ਸਾਥੀ ਹਜਾਰਾ ਸਿੰਘ ਗਿੱਲ ਦੀ ਅਗਵਾਈ ਹੇਠ ਗੁਰ ਨਾਨਕ ਪਾਰਕ ਗੁਰਦਾਸਪੁਰ ਵਿਚ ਹੋਈ ਜਿਸ ਵਿੱਚ ਸਰਕਲ ਅਧੀਨ ਆਉਂਦੇ ਮੰਡਲਾ ਦੇ ਆਉਦੇ ਦਾਰ ਸਾਥੀਆ ਅਤੇ ਸਰਕਲ ਦੇ ਆਹੁਦੇਦਾਰ ਸਾਥੀਆ ਨੇ ਹਿੱਸਾ ਲਿਆ ਸਰਕਲ ਸਕੱਤਰ ਦਵਿੰਦਰ ਸਿੰਘ ਸੈਣੀ ਨੇ
ਮੀਟਿੰਗ ਨੂ ਸਬੋਧਨ ਕਰਦਿਆ ਦੱਸਿਆ ਕਿ ਸਰਕਾਰ ਪੈਨਸ਼ਨਰਜ ਦੀਆ ਮੁੱਖ ਮੰਗਾ ਪ੍ਰਤੀ ਗਭੀਰ ਨਹੀ ਲਗਦੀ ਵਾਰ ਵਾਰ ਮੀਟਿੰਗ ਦੇ ਕੇ ਪੈਨਸ਼ਨਰਜ ਨੂ ਟਾਲ ਦਿਤਾ ਜਾਦਾ ਹੈ ਪੈਨਸ਼ਨਰਾ ਨੂ ਵੱਡੀ ਸਮੱਸਿਆ ਮੈਡੀਕਲ ਬਿਲ ਨੂ ਲੈ ਕੇ ਹੈ ਪੈਨਸ਼ਨਰ ਸੀਨੀਅਰ ਸਿਟੀਜਨ ਹੋਣ ਤੇ ਮੈਡੀਕਲ ਬਿਲ ਲੈ ਕੇ ਧਕੇ ਖਾ ਰਹੇ ਹਨ ਬਿਲ ਪਾਸ ਹੋਣ ਦਾ ਸਮਾ ਨਿਸਚਿਤ ਹੋਣਾ ਚਾਹੀਦਾ ਹੈ ਕਿਸੇ ਵੀ ਪੈਨਸ਼ਨਰਜ ਦਾ ਬਿਲ 6,7 ਮਹੀਨੇ ਤੋ ਪਹਿਲਾ ਪਾਸ ਹੋ ਕੇ ਨਹੀ ਆਉਦਾ ਪੈਨਸ਼ਨਰਜ ਦੀ ਮੰਗ ਹੈ ਕੇ
ਪਹਿਲਾ ਦੀ ਤਰਾ ਕੈਸ਼ਲੈਸ ਸਕੀਮ ਚਾਲੂ ਕੀਤੀ ਜਾਵੇ ਤਾਂਕਿ ਪੈਨਸ਼ਨਰਜ ਬੁਢਾਪੇ ਵਿੱਚ ਦਫਤਰੀ ਖਜਲ ਖੁਆਰੀ ਤੋ ਬੱਚ ਸਕਣ
ਪੈਨਸ਼ਨਰ ਦਾ ਸਕੇਲਾ ਦਾ ਬਕਾਇਆ ਤੁਰੰਤ ਦਿੱਤਾ ਜਾਵੇ,2.59 ਦਾ ਫ਼ਾਰਮੂਲਾ ਸਭ ਪੈਨਸ਼ਨਰਜ ਤੇ ਲਾਗੂ ਕੀਤਾ ਜਾਵੇ,ਡੀ.ਏ ਦੀਆ ਕਿਸ਼ਤਾ ਅਤੇ ਬਕਾਇਆ ਦਿੱਤਾ ਜਾਵੇ ਅਗਰ ਸਰਕਾਰ ਤੇ ਪਾਵਰ ਕਾਮ ਦੀ ਮੈਨੇਜਮੈਂਟ ਮੰਗਾ ਦਾ ਹਲ ਨਹੀ ਕਰਦੀ ਤਾ ਪੈਨਸ਼ਨਰਜ ਸਘਰੰਸ਼ ਲਈ ਮਜਬੂਰ ਹੋਣਗੇ
ਅਜ ਦੀ ਮੀਟਿੰਗ ਵਿੱਚ ਹਾਜ਼ਰ ਸਾਥੀ ਮੁੱਖ ਸਲਾਹਕਾਰ ਸਾਥੀ ਬਲਵਿੰਦਰ ਸਿੰਘ ਉਧੀਪੁਰ, ਕੈਸ਼ੀਅਰ ਮਹਿੰਦਰ ਸਿੰਘ, ਸਰਕਲ ਸਰਪ੍ਰਸਤ ਕੁਲਵੰਤ ਸਿੰਘ ਕਲੇਰ, ਬਾਵਾ ਸਿੰਘ, ਬਸੰਤ ਕੁਮਾਰ ਕੌਡਾ,ਨਰੇਸ਼ ਕੁਮਾਰ ਸੁਖਦੇਵ ਸਿੰਘ ਰਿਆੜ, ਹਰਕਿਰਪਾਲ ਸਿੰਘ ਸੋਹਲ, ਮਹਿੰਦਰ ਸਿੰਘ ਬਖਸ਼ੀਵਾਲ, ਪ੍ਰੇਮ ਸਾਗਰ, ਰੂਪ ਲਾਲ, ਸੁਰਜੀਤ ਸਿੰਘ ਸੁਖਵਿੰਦਰ ਸਿੰਘ ਸ਼ਿਦਾ, ਗੁਰਮੇਜ ਸਿੰਘ ਬੁੱਟਰ, ਨਿਰਮਲ ਸਿੰਘ, ਪਰਮਜੀਤ ਸਿੰਘ ਕੋਟ ਅਤੇ ਤਰਸੇਮ ਸਿੰਘ ਵਿਰਦੀ ਹਾਜ਼ਰ ਸਨ
ਗੁਰਦਾਸਪੁਰ ਦੇ ਪੈਨਸ਼ਨਰਜ ਨੇ ਭਰਵੀ ਮੀਟਿੰਗ ਕੀਤੀ

Leave a comment