ਗੋਲੀਆਂ ਚਲਾਓਣ ਦੀ ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ ਮਹੱਲੇ ਵਿੱਚ ਬਣਿਆ ਦਹਿਸ਼ਤ ਦਾ ਮਾਹੌਲ
ਗੁਰਦਾਸਪੁਰ(ਜਸਪਾਲ ਚੰਦਨ) ਗੁਰਦਾਸਪੁਰ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੇਰ ਰਾਤ ਦੋ ਨਕਾਪੋਸ਼ ਸਕੂਟੀ ਸਵਾਰ ਨਕਾਪੋਸ਼ ਹਮਲਾਵਰਾਂ ਨੇ ਕਾਂਗਰਸ ਪਾਰਟੀ ਦੇ ਹਲਕਾ ਗੁਰਦਾਸਪੁਰ ਦੇ ਯੂਥ ਪ੍ਰਧਾਨ ਅਤੇ ਕੌਂਸਲਰ ਨਕਲ ਮਹਾਜਨ ਦੇ ਘਰ ਦੇ ਉੱਪਰ ਤਾਬੜ ਤੋੜ ਚਲਾਈਆਂ ਗੋਲੀਆਂ,, ਗੋਲੀਆਂ ਚਲਾਣ ਦੀ ਸੀਸੀਟੀਵੀ ਵੀਡੀਓ ਵੀ ਆਈ ਸਾਹਮਣੇ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਨਕਾਬ ਪੋਸ਼ ਹਮਲਾਵਰ ਹੋਏ ਫਰਾਰ ਘਟਨਾ ਦੇ ਕਈ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਪਹੁੰਚੀ ਪੁਲਿਸ ਮੌਕੇ ਤੇ ਪਹੁੰਚੇ ਯੂਥ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਾਲ ਪਰਿਵਾਰਿਕ ਮੈਂਬਰਾਂ ਅਤੇ ਮਹੱਲਾ ਵਾਸੀਆਂ ਨੇ ਗੁੱਸੇ ਵਿੱਚ ਆ ਕੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਖਿਲਾਫ ਕੀਤੀ ਨਾਰੇਬਾਜ਼ੀ ਕਿਹਾ ਇਸ ਘਟਨਾ ਤੋਂ ਪਹਿਲਾਂ ਵੀ ਕਈ ਵਾਰ ਦੋਸ਼ੀਆਂ ਵੱਲੋਂ ਕੀਤੇ ਗਏ ਹਨ ਹਮਲੇ ਔਰ ਪੁਲਿਸ ਨੇ ਨਹੀਂ ਕੀਤੀ ਕੋਈ ਕਾਰਵਾਈ, ਅਗਰ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਜਾਂ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਇਸਦਾ ਜਿੰਮੇਦਾਰ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਜ਼ਿਲ੍ਹਾ ਯੂਥ ਪ੍ਰਧਾਨ ਕਾਂਗਰਸ ਪਾਰਟੀ ਬਲਜੀਤ ਸਿੰਘ ਪਹਾੜਾ ਅਤੇ ਹਲਕਾ ਪ੍ਰਧਾਨ ਨਕੁਲ ਮਹਾਜਨ ਅਤੇ ਕੌਂਸਲਰ ਸੁਨੀਤਾ ਬੈਕ ਸਾਈਡ ਡਾਕਖਾਨਾ ਲਾਗੇ ਗਾਇਤ੍ਰੀ ਮਾਡਲ ਸਕੂਲ ਨੇ ਦੱਸਿਆ ਕਿ ਦੇਰ ਰਾਤ ਘਰ ਦੇ ਬਾਹਰ ਗੋਲੀਆਂ ਚੱਲਣ ਦੀਆਂ ਤੇਜ਼ ਆਵਾਜ਼ਾਂ ਆਈਆਂ ਤੇ ਅਸੀਂ ਸੋਚਿਆ ਕਿ ਸ਼ਾਇਦ ਕੋਈ ਆਤਿਸ਼ਬਾਜ਼ੀ ਕਰ ਰਿਹਾ ਹੈ ਪਰ ਸਵੇਰੇ ਤੜਕਸਾਰ 7 ਵਜੇ ਦੇ ਕਰੀਬ ਸਵਾਈ ਸੇਵਕ ਨੇ ਸਾਨੂੰ ਦੱਸਿਆ ਕਿ ਤੁਹਾਡੇ ਘਰ ਦੇ ਬਾਹਰ ਗੋਲੀਆਂ ਦੇ ਖੋਲ ਪਏ ਹਨ ਤਾਂ ਜਦ ਅਸੀਂ ਉੱਠ ਕੇ ਦੇਖਿਆ ਤਾਂ ਸਾਡੇ ਘਰ ਦੇ ਗੇਟ ਤੇ ਸਾਡੇ ਘਰ ਦੇ ਅੰਦਰ ਅਤੇ ਬਾਹਰ ਗੋਲੀਆਂ ਦੇ ਖੋਲ ਪਏ ਹੋਏ ਸਨ ਅਤੇ ਗੋਲੀਆਂ ਦੇ ਨਿਸ਼ਾਨ ਲੱਗੇ ਹੋਏ ਸਨ। ਜਦ ਅਸੀਂ ਸੀਸੀਟੀਵੀ ਫੁਟੇਜ ਕੱਢ ਕੇ ਦੇਖਿਆ ਤਾਂ ਅਸੀਂ ਦੇਖ ਕੇ ਹੈਰਾਨ ਹੋ ਗਏ ਕਿ ਸਾਡੇ ਘਰ ਦੇ ਉੱਪਰ ਸ਼ਰੇਆਮ ਗੋਲੀਆਂ ਚਲਾਈਆਂ ਗਈਆਂ ਹਨ ਅਤੇ ਬਾਅਦ ਦੇ ਵਿੱਚ ਅਸੀਂ ਦੇਖਿਆ ਕਿ ਸਾਡੇ ਫੋਨ ਦੇ ਉੱਪਰ ਵਿਦੇਸ਼ ਵਿੱਚ ਬੈਠੇ ਉਸ ਦੋਸ਼ੀ ਦੀ ਕਾਲ ਆਈ ਹੋਈ ਸੀ ਜੋ ਪਹਿਲਾਂ ਵੀ ਸਾਡੀ ਉੱਪਰ ਹਮਲਾ ਕਰ ਚੁੱਕਿਆ ਹੈ ਜਿਸ ਸਬੰਧੀ ਅਸੀਂ ਸਿਟੀ ਐਸਐਚਓ ਨੂੰ ਬਾਰ-ਬਾਰ ਦੱਸ ਚੁੱਕੇ ਹਾਂ ਉਸ ਦੇ ਸਬੂਤ ਵੀ ਦੇ ਚੁੱਕੇ ਸਾਂ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਉਹਨਾਂ ਦੱਸਿਆ ਕਿ ਇਹ ਵੀਡੀਓ ਦੇਖ ਕੇ ਇੰਜ ਲੱਗ ਰਿਹਾ ਸੀ ਕਿ ਹਮਲਾਵਰ ਸਾਨੂੰ ਮਾਰਨ ਦੀ ਨੀਅਤ ਵਿੱਚ ਆਏ ਸਨ ਪਰ ਅਸੀਂ ਡਰਨ ਵਾਲੇ ਨਹੀਂ ਹਾਂ, ਉਹਨਾਂ ਕਿਹਾ ਕਿ ਇਹ ਸੋਚੀ ਸਮਝੀ ਸਾਜਿਸ਼ ਦੇ ਤਹਿਤ ਕੀਤਾ ਗਿਆ ਹੈ ਅਤੇ ਘਟਨਾ ਦੇ ਕਈ ਘੰਟੇ ਬੀਥਨ ਦੇ ਬਾਵਜੂਦ ਵੀ ਅਜੇ ਤੱਕ ਕੋਈ ਪੁਲਿਸ ਦਾ ਅਧਿਕਾਰੀ ਨਹੀਂ ਪਹੁੰਚਿਆ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਨੁਕਸਾਨ ਹੋਇਆ ਤਾਂ ਇਸ ਦੀ ਜਿੰਮੇਦਾਰ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਹੋਵੇਗੀ।
ਤਾਂ ਘਟਨਾ ਦੇ ਕਈ ਘੰਟੇ ਬਾਅਦ ਪੁਲਿਸ ਦਾ ਇੱਕ ਏਐਸਆਈ ਉੱਥੇ ਪਹੁੰਚਦਾ ਹੈ ਤਾਂ ਜਿਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਘਰ ਬਿਲਕੁਲ ਸ਼ਹਿਰ ਦੇ ਅੰਦਰ ਹੈ ਘਰ ਲੱਭਣ ਵਿੱਚ ਸਾਨੂੰ ਦਿੱਕਤ ਹੋਈ ਹੈ ਥੋੜੀ ਦੇਰ ਵਿੱਚ ਸੀਨੀਅਰ ਅਧਿਕਾਰੀ ਵੀ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਗੋਲੀਆਂ ਦੇ ਖੋਲ ਬਰਾਮਦ ਕਰ ਲਏ ਹਨ ਸੀਸੀਟੀਵੀ ਵੀਡੀਓ ਨੂੰ ਵੀ ਹਿਰਾਸਤ ਵਿੱਚ ਲਿਆ ਹੈ ਜਲਦ ਹੀ ਇਸ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ।*
Simplywall Very well presented. Every quote was awesome and thanks for sharing the content. Keep sharing and keep motivating others.