ਪੰਜਾਬੀ ਵਿਕਾਸ ਮੰਚ ਪਠਾਨਕੋਟ ਵੱਲੋਂ ਸੰਧੂ ਵਰਿਆਨਵੀ, ਜਗਦੀਸ਼ ਰਾਣਾ, ਬੀਬਾ ਬਲਵੰਤ, ਅਮਰੀਕ ਡੋਗਰਾ, ਬਲਵਿੰਦਰ ਬਾਲਮ ਤੇ ਜਸਪਾਲ ਧਾਮੀ ਦੀ ਪ੍ਰਧਾਨਗੀ ਹੇਠ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਡਾ. ਕੇ ਡੀ ਸਿੰਘ, ਸ਼ੰਮੀ ਚੌਧਰੀ ਤੇ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਸੰਧੂ ਵਰਿਆਨਵੀ ਨੇ ਸ਼ਮਾ ਰੋਸ਼ਨ ਕੀਤੀ। ਗ਼ਜ਼ਲਗੋ ਰਾਜ ਗੁਰਦਾਸਪੁਰੀ ਦੇ ਦੋ ਗ਼ਜ਼ਲ ਸੰਗ੍ਰਹਿ ‘ਤੇਰੇ ਜਾਣ ਪਿੱਛੋਂ’ ਤੇ ‘ਮੌਸਮ ਉਦਾਸ ਲੱਗੇ’ ਪ੍ਰਧਾਨਗੀ ਮੰਡਲ ਨੇ ਲੋਕ ਅਰਪਣ ਕੀਤੇ। ਡਾ. ਲੇਖ ਰਾਜ, ਬਲਵਿੰਦਰ ਬਾਲਮ ਅਤੇ ਪਾਲ ਗੁਰਦਾਸਪੁਰੀ ਨੇ ਰਾਜ ਗੁਰਦਾਸਪੁਰੀ ਦੀ ਸ਼ਾਇਰੀ ਬਾਰੇ ਚਾਨਣਾ ਪਾਇਆ। ਕਵੀ ਦਰਬਾਰ ਦੀ ਸ਼ੁਰੂਆਤ ਰਾਮ ਸਿੰਘ ਨੇ ਰਾਜ ਗੁਰਦਾਸਪੁਰੀ ਦੀ ਗ਼ਜ਼ਲ ਗਾ ਕੇ ਕੀਤੀ। ਬਾਅਦ ਵਿੱਚ ਡਾ. ਸੁਖਵਿੰਦਰ ਸਿੰਘ, ਯਸ਼ ਪਾਲ ਮਿਤਵਾ, ਅਸ਼ੋਕ ਪੰਕਜ, ਅਮਰੀਕ ਡੋਗਰਾ, ਗੁਰਦੀਪ ਸੈਣੀ, ਡਾ. ਕੇਵਲ, ਬੂਟਾ ਰਾਮ ਆਜ਼ਾਦ, ਬਿਸ਼ਨ ਦਾਸ, ਅਸ਼ੋਕ ਚਿਤਰਕਾਰ, ਸ਼ੈਲੀ ਬਲਜੀਤ, ਗੁਰਮੀਤ ਹਯਾਤਪੁਰੀ, ਪ੍ਰਦੀਪ ਮੌਜੀ, ਵਿਜੇ ਕੁਮਾਰ, ਅਸ਼ਵਨੀ ਕੁਮਾਰ, ਸ਼ੁਭਾਸ਼ ਸੂਫੀ ਤੇ ਬਲਬੀਰ ਬੀਰਾ ਨੇ ਰਚਨਾਵਾਂ ਸੁਣਾਈਆਂ।