ਲਿਥੁਆਨੀਆ: ਆਪਣਾ ਪੰਜਾਬ ਮੀਡੀਆਂ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਲਨੀਅਸ, ਲਿਥੁਆਨੀਆ ਵਿੱਚ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਸੰਮੇਲਨ ਦੇ ਹਾਸ਼ੀਏ ‘ਤੇ ਲਿਥੁਆਨੀਆ ਦੇ ਪ੍ਰਧਾਨ ਮੰਤਰੀ, ਇੰਗ੍ਰੀਡਾ ਸਿਮੋਨੀਤੇ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਟਰੂਡੋ ਨੇ ਸਿਖਰ ਸੰਮੇਲਨ ਦੀ ਮੇਜ਼ਬਾਨੀ ਲਈ ਪ੍ਰਧਾਨ ਮੰਤਰੀ ਸਿਮੋਨੀਤੇ ਦਾ ਧੰਨਵਾਦ ਕੀਤਾ। ਦੋਹਾਂ ਨੇਤਾਵਾਂ ਨੇ ਕੈਨੇਡਾ ਅਤੇ ਲਿਥੁਆਨੀਆ ਦਰਮਿਆਨ ਦੁਵੱਲੇ ਸਬੰਧਾਂ ਨੂੰ ਜਾਰੀ ਰੱਖਣ ਅਤੇ ਅੱਗੇ ਵਧਾਉਣ ਦੀ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ, ਜਿਸ ਵਿੱਚ ਕੈਨੇਡਾ ਵੱਲੋਂ ਵਿਲਨੀਅਸ ਵਿੱਚ ਇੱਕ ਪੂਰਾ ਦੂਤਾਵਾਸ ਖੋਲ੍ਹਣ ਦੀ ਜਾਣਕਾਰੀ ਦਿੱਤੀ।
ਦੋਵੇ ਨੇਤਾਵਾਂ ਨੇ ਯੂਕਰੇਨ ਦਾ ਰੂਸ ਦੇ ਖਿਲਾਫ ਜੰਗ ਵਿੱਚ ਸਮਰਥਨ ਕਰਨ ਦੇ ਤੌਰ ਤਰੀਕਿਆਂ ‘ਤੇ ਵੀ ਚਰਚਾ ਕੀਤੀ ਅਤੇ ਨਾਟੋ ਅਤੇ ਇਸਦੇ ਪੂਰਬੀ ਹਿੱਸੇ ਦੀ ਸੁਰੱਖਿਆ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਨੇ ਯੂਰੋ-ਐਟਲਾਂਟਿਕ ਏਕੀਕਰਨ ਵੱਲ ਯੂਕਰੇਨ ਦੇ ਮਾਰਗ ਨੂੰ ਵੀ ਆਪਣੇ ਸਮਰਥਨ ਦੇਣ ਦੀ ਵਚਨਬੱਧਤਾ ਦੀ ਪੁਸ਼ਟੀ ਕੀਤੀ।
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਲਿਥੁਆਨੀਆ ਦੇ ਪ੍ਰਧਾਨ ਮੰਤਰੀ ਇੰਗ੍ਰੀਡਾ ਸਿਮੋਨੀਤੇ ਨਾਲ ਕੀਤੀ ਮੁਲਾਕਾਤ

Leave a comment
Leave a comment